
ਕੀਮਤ ਨੂੰ ਲੈ ਨਹੀਂ ਹੋਇਆ ਕੋਈ ਖੁਲਾਸਾ
ਨਵੀਂ ਦਿੱਲੀ : ਰਿਅਲਮੀ (Realme) ਨੇ ਕੁੱਝ ਸਮਾਂ ਪਹਿਲਾਂ ਹੀ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਕੰਪਨੀ ਦਾ ਪਹਿਲਾ 5G ਸਮਰਾਟ ਫੋਨ ਰਿਅਲਮੀ X50 ਚੀਨ ਵਿਚ 7 ਜਨਵਰੀ ਨੂੰ ਲਾਂਚ ਹੋਵੇਗਾ। ਇਸੇ ਨੂੰ ਲੈ ਕੇ ਨਵੀਂ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਆਉਣ ਵਾਲੇ ਸਮਾਰਟਫੋਨ ਦੀ ਬੈਟਰੀ ਲਾਈਫ ਦੋ ਦਿਨ ਦੀ ਹੋਵੇਗੀ। ਰਿਅਲਮੀ ਚਾਈਨਾ ਦੇ ਪ੍ਰੋਡਕਟ ਮੈਨੇਜਰ ਵਾਂਗ ਵੇਈ ਡੇਰਕੇ ਨੇ ਆਉਣ ਵਾਲੇ ਰਿਅਲਮੀ X50 5G ਦਾ ਇਕ ਸਕਰੀਨਸ਼ਾਟ ਮਾਈਕਰੋ ਬਲੋਗਿਂਗ ਪਲੈਟਫਾਰਮ ਵੀਬੋ (Weibo) 'ਤੇ ਪੋਸਟ ਕੀਤਾ ਹੈ।
Photo
ਰਿਪੋਰਟ ਅਨੁਸਾਰ ਸ਼ਕਰੀਨਸ਼ਾਰਟ ਤੋਂ ਪਤਾ ਚੱਲਿਆ ਹੈ ਕਿ ਫੋਨ ਇਕ ਦਿਨ ਇਸਤਮਾਲ ਹੋਣ ਤੋਂ ਬਾਅਦ ਵੀ 62 ਫ਼ੀਸਦੀ ਬੈਟਰੀ ਦਿਖਾ ਰਿਹਾ ਸੀ। ਕੰਪਨੀ ਨੇ ਪਹਿਲਾਂ ਹੀ ਪ੍ਰੋਸੈਸਰ, ਚਾਰਜਿੰਗ ਡਿਟੇਲਜ਼ ਅਤੇ ਬਾਕੀ ਫੀਚਰ ਸਹਿਤ ਆਉਣ ਵਾਲੇ ਸਮਾਰਟਫੋਨ ਦੀ ਖੂਬੀਆਂ ਨੂੰ ਉਜ਼ਾਗਰ ਕੀਤਾ ਹੈ। ਡਿਵਾਇਸ ਵਿਚ ਕਵਾਲਕਾਮ ਸਨੈਪਡਰੈਗਨ 765 ਜੀ ਚਿਪਸੇਟ ਦਿੱਤਾ ਗਿਆ ਹੈ।
Photo
ਇਸ ਫੋਨ ਵਿਚ 5ੁੁG ਅਤੇ ਵਾਈ-ਫਾਈ ਕਨੈਕਸ਼ਨ ਦੇ ਨਾਲ-ਨਾਲ VOOC 4.0 ਫਾਸਟ ਚਾਰਜਿੰਗ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਫੋਨ ਵਿਚ 6.44 ਇੰਚ ਦਾ AMOLOED ਡਿਸਪਲੇਅ ਦੇ ਨਾਲ ਹੀ ਇਹ ਸੋਨੀ IMX 686,60 ਮੈਗਾਪਿਕਸਲ+ 8ਮੈਗਾਪਿਕਸਲ +2 ਮੈਗਾਪਿਕਸਲ ਅਤੇ 32 ਮੈਗਾਪਿਕਸਲ +8 ਮੈਗਾਪਿਕਸਲ ਡਬਲ ਫਰੰਟ ਫੇਸਿੰਗ ਕੈਮਰੇ ਦਿੱਤੇ ਜਾਣਗੇ।
Photo
ਆਉਣ ਵਾਲਾ ਫੋਨ ਪੰਜ ਆਯਾਮੀ ਆਈਸ-ਕੋਲਡ ਹੀਟ ਡਿਸਕਰੀਪਸ਼ਨ ਸਿਸਟਮ ਦੇ ਨਾਲ ਆਵੇਗਾ। ਜੋ ਹੀਟਿੰਗ ਸੋਰਸ ਤੋਂ100 ਫ਼ੀਸਦੀ ਕਵਰੇਜ ਪ੍ਰਦਾਨ ਕਰੇਗਾ। ਇਸ ਫੋਨ ਦੀ ਕੀਮਤ ਨੂੰ ਲੈ ਕੇ ਕੋਈ ਖੁਲਾਸਾ ਨਹੀਂ ਹੋਇਆ ਹੈ ਪਰ ਮੰਨਿਆ ਇਹੀ ਜਾ ਰਿਹਾ ਹੈ ਕਿ ਕੰਪਨੀ ਦੇ ਬਾਕੀ ਫੋਨਾਂ ਦੀ ਤਰ੍ਹਾਂ ਇਸ ਫੋਨ ਦੀ ਕੀਮਤ ਵੀ ਜ਼ਿਆਦਾ ਨਹੀਂ ਹੋਵੇਗੀ।