
ਪਿਛਲੇ ਕਾਫ਼ੀ ਸਮੇਂ ਤੋਂ Realme ਦੇ ਆਉਣ ਵਾਲੇ ਫਲੈਗਸ਼ਿਪ ਸਮਾਰਟਫੋਨ...
ਨਵੀਂ ਦਿੱਲੀ : ਪਿਛਲੇ ਕਾਫ਼ੀ ਸਮੇਂ ਤੋਂ Realme ਦੇ ਆਉਣ ਵਾਲੇ ਫਲੈਗਸ਼ਿਪ ਸਮਾਰਟਫੋਨ X2 Pro ਦੀ ਜਾਣਕਾਰੀ ਲੀਕ ਹੋ ਰਹੀ ਹੈ। ਹੁਣ ਇਸ ਫੋਨ ਦੇ ਲਾਂਚ ਹੋਣ ਦਾ ਸਮਾਂ ਵੀ ਸਾਹਮਣੇ ਆ ਗਿਆ ਹੈ। Realme X2 Pro ਨੂੰ 15 ਅਕਤੂਬਰ ਨੂੰ ਲਾਂਚ ਕੀਤਾ ਜਾਵੇਗਾ। ਇਸ ਦੇ ਇਲਾਵਾ ਫੋਨ ਦੀ ਕੋਈ ਹੋਰ ਜਾਣਕਾਰੀ ਵੀ ਮਿਲੀ ਹੈ। ਇਸ ਪੋਸਟ 'ਚ ਅਸੀਂ ਤੁਹਾਨੂੰ Realme X2 Pro ਨੂੰ ਲੈ ਕੇ ਹੁਣ ਤਕ ਆਈਆਂ ਸਾਰੀਆਂ ਜਾਣਕਾਰੀਆਂ ਦੇ ਰਹੇ ਹਾਂ।
Realme Europe ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ 15 ਅਕਤੂਬਰ ਨੂੰ ਲਾਂਚ ਕੀਤਾ ਜਾਵੇਗਾ। ਇਸ ਦਾ ਲਾਂਚ ਸਮਾਗਮ ਮਾਦਰੀਦ 'ਚ ਸਵੇਰੇ 10 ਵਜੇ ਕਰਵਾਇਆ ਜਾਵੇਗਾ। Realme Europe ਨੇ ਇਕ ਸਮਾਗਮ ਪੇਜ 'ਤੇ ਜਾਰੀ ਕੀਤਾ ਹੈ ਕਿ ਇਸ ਦੇ ਮੁਕਾਬਲੇ, ਫੋਨ 'ਚ ਕਵਾਲਕਾਮ ਸਨੈਪਡ੍ਰੈਗਨ 855 ਪੱਲਸ ਪ੍ਰੋਸੈਸਰ ਤੇ ਕਵਾਡ ਕੈਮਰਾ ਸੈੱਟਅੱਪ ਦਿੱਤਾ ਜਾਵੇਗਾ। ਇਸ ਦਾ ਪ੍ਰਾਇਮਰੀ ਸੈਂਸਰ 64 ਮੈਗਾਪਿਕਸਲ ਦਾ ਹੈ। ਕੈਮਰਾ ਸੈਗਮੈਂਟ ਦੀ ਗੱਲ ਕਰੀਏ ਤਾਂ ਇਸ 'ਚ ਅਲਟਰਾ ਵਾਈਡ-ਐਂਗਲ ਸ਼ੂਟ, ਟੈਲੀਫੋਟੋ ਕੈਮਰਾ ਤੇ ਪੋਟ੍ਰੇਟ ਸ਼ਟਰ ਲਈ ਡੈਪਥ ਸੈਂਸਰ ਦਿੱਤਾ ਜਾਵੇਗਾ। ਇਸ ਦੇ ਇਲਾਵਾ ਫੋਨ 'ਚ 20x ਹਾਈਬ੍ਰਿਡ ਜ਼ੂਮ ਫ਼ੀਚਰ ਵੀ ਦਿੱਤਾ ਗਿਆ ਹੈ।
Realme X2 Pro ਫ਼ੀਚਰਜ਼ ਤੇ ਡਿਸਪਲੇਅ
ਫੋਨ ਦੀ ਡਿਸਪਲੇਅ 'ਚ 90hz ਡਿਸਪਲੇਅ ਮੌਜੂਦ ਹੋਵੇਗੀ। ਫੋਨ 'ਚ 50W SuperVOOC Flash Charge ਤਕਨੀਕ ਵੀ ਦਿੱਤੀ ਜਾ ਸਕਦੀ ਹੈ। ਗੇਮਿੰਗ ਦੇ ਹਿਸਾਬ ਨਾਲ ਵੀ ਫੋਨ ਨੂੰ ਪਹਿਲਾਂ ਦੇ ਮੁਕਾਬਲੇ ਵਧੀਆ ਬਣਾਇਆ ਗਿਆ ਹੈ। ਇਹ ਤੇਜ਼ ਤੇ ਸਮੂਥ ਹੋਵੇਗਾ। ਇਸ 'ਚ Dolby Atmos ਦੇ ਨਾਲ ਡਿਊਲ ਸਟੀਰਿਓ ਸਪੀਕਰ ਵੀ ਦਿੱਤਾ ਜਾ ਸਕਦਾ ਹੈ।