Priyanka Gandhi: ਮਨੀ ਲਾਂਡਰਿੰਗ ਮਾਮਲੇ 'ਚ ED ਦੀ ਚਾਰਜਸ਼ੀਟ 'ਚ ਪ੍ਰਿਅੰਕਾ ਗਾਂਧੀ ਦਾ ਨਾਂ, ਕੀ ਨੇ ਦੋਸ਼? 
Published : Dec 28, 2023, 1:59 pm IST
Updated : Dec 28, 2023, 1:59 pm IST
SHARE ARTICLE
Priyanka Gandhi
Priyanka Gandhi

ਈਡੀ ਨੇ ਅੱਗੇ ਦੋਸ਼ ਲਾਇਆ ਕਿ ਵਾਡਰਾ ਅਤੇ ਥੰਪੀ ਦਾ "ਲੰਬਾ ਅਤੇ ਡੂੰਘਾ" ਰਿਸ਼ਤਾ ਸੀ ਜੋ "ਆਮ ਅਤੇ ਵਪਾਰਕ ਹਿੱਤਾਂ" ਤੱਕ ਫੈਲਿਆ ਹੋਇਆ ਸੀ। 

Priyanka Gandhi:  ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪਹਿਲੀ ਵਾਰ ਐਨਆਰਆਈ ਕਾਰੋਬਾਰੀ ਸੀਸੀ ਥੰਪੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਦਾ ਨਾਂ ਲਿਆ ਹੈ। ਈਡੀ ਨੇ ਇਸ ਮਾਮਲੇ ਨਾਲ ਜੁੜੀ ਪਿਛਲੀ ਚਾਰਜਸ਼ੀਟ ਵਿਚ ਉਸ ਦੇ ਪਤੀ ਰਾਬਰਟ ਵਾਡਰਾ ਦਾ ਨਾਂ ਸ਼ਾਮਲ ਕੀਤਾ ਸੀ।  

ਈਡੀ ਨੇ ਆਪਣੇ ਬਿਆਨ ਵਿਚ ਕਿਹਾ ਕਿ "ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਅਤੇ ਧੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਦਿੱਲੀ ਸਥਿਤ ਇੱਕ ਰੀਅਲ ਅਸਟੇਟ ਏਜੰਟ ਰਾਹੀਂ ਹਰਿਆਣਾ ਵਿਚ ਜ਼ਮੀਨ ਖਰੀਦੀ ਸੀ, ਜਿਸ ਨੇ ਇਹ ਜ਼ਮੀਨ ਐਨਆਰਆਈ ਕਾਰੋਬਾਰੀ ਸੀਸੀ ਥੰਪੀ ਨੂੰ ਵੀ ਵੇਚ ਦਿੱਤੀ ਸੀ।"  

ਈਡੀ ਨੇ ਅੱਗੇ ਦੋਸ਼ ਲਾਇਆ ਕਿ ਵਾਡਰਾ ਅਤੇ ਥੰਪੀ ਦਾ "ਲੰਬਾ ਅਤੇ ਡੂੰਘਾ" ਰਿਸ਼ਤਾ ਸੀ ਜੋ "ਆਮ ਅਤੇ ਵਪਾਰਕ ਹਿੱਤਾਂ" ਤੱਕ ਫੈਲਿਆ ਹੋਇਆ ਸੀ। 
ਭਗੌੜਾ ਅਸਲਾ ਡੀਲਰ ਸੰਜੇ ਭੰਡਾਰੀ ਵੱਡੇ ਮਾਮਲੇ 'ਚ ਸ਼ਾਮਲ ਹੈ। ਉਸ ਤੋਂ ਮਨੀ ਲਾਂਡਰਿੰਗ, ਵਿਦੇਸ਼ੀ ਮੁਦਰਾ ਕਾਨੂੰਨਾਂ ਦੀ ਉਲੰਘਣਾ ਅਤੇ ਆਫੀਸ਼ੀਅਲ ਸੀਕਰੇਟਸ ਐਕਟ ਦੀ ਜਾਂਚ ਕੀਤੀ ਜਾ ਰਹੀ ਹੈ। ਉਹ 2016 ਵਿਚ ਭਾਰਤ ਤੋਂ ਬਰਤਾਨੀਆ ਭੱਜ ਗਿਆ ਸੀ। ਮੁਲਜ਼ਮਾਂ ਦੀ ਮਦਦ ਕਰਨ ਵਾਲਿਆਂ ਵਿਚ ਥੰਪੀ ਅਤੇ ਬ੍ਰਿਟਿਸ਼ ਨਾਗਰਿਕ ਸੁਮਿਤ ਚੱਢਾ ਸ਼ਾਮਲ ਹਨ। 

ਇਕ ਰਿਪੋਰਟ ਮੁਤਾਬਕ ਨਵੰਬਰ ਵਿਚ ਦਾਇਰ ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ "ਫੈਡਰਲ ਏਜੰਸੀ ਨੇ ਦੋਸ਼ ਲਗਾਇਆ ਹੈ ਕਿ ਅਸਟੇਟ ਏਜੰਟ ਐਚ ਐਲ ਪਾਹਵਾ, ਜਿਸ ਨੇ ਵਾਡਰਾ ਅਤੇ ਥੰਪੀ ਦੋਵਾਂ ਨੂੰ ਜਾਇਦਾਦਾਂ ਵੇਚੀਆਂ, ਨੇ ਹਰਿਆਣਾ ਵਿਚ ਜ਼ਮੀਨ ਖਰੀਦਣ ਲਈ ਖਾਤਿਆਂ ਦੀਆਂ ਕਿਤਾਬਾਂ ਵਿਚੋਂ ਨਕਦੀ ਮੋੜ ਦਿੱਤੀ। ਪਾਹਵਾ ਨੇ ਵੀ 2006 ਵਿਚ ਪ੍ਰਿਯੰਕਾ ਗਾਂਧੀ ਨੂੰ ਖੇਤੀ ਲਈ ਜ਼ਮੀਨ ਵੇਚ ਦਿੱਤੀ ਅਤੇ 2010 ਵਿਚ ਉਸ ਤੋਂ ਵਾਪਸ ਖਰੀਦੀ।"    

ਇਸ ਦੌਰਾਨ ਵਾਡਰਾ ਦਾ ਲੰਡਨ 'ਚ ਜਾਇਦਾਦ ਖਰੀਦਣ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜੋ ਜਾਂਚ ਦਾ ਹਿੱਸਾ ਹੈ। ਪ੍ਰੈੱਸ ਨੋਟ 'ਚ ਕਿਹਾ ਗਿਆ ਹੈ ਕਿ ''ਇਸ ਮਾਮਲੇ ਦੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਸੀਸੀ ਥੰਪੀ ਅਤੇ ਰਾਬਰਟ ਵਾਡਰਾ ਵਿਚਾਲੇ ਲੰਬੇ ਅਤੇ ਡੂੰਘੇ ਰਿਸ਼ਤੇ ਹਨ। ਉਹਨਾਂ ਵਿਚਕਾਰ ਨਾ ਸਿਰਫ਼ ਨਿੱਜੀ/ਸਹਿਯੋਗੀ ਬੰਧਨ ਹੈ, ਸਗੋਂ ਸਾਂਝੇ ਵਪਾਰਕ ਹਿੱਤ ਵੀ ਹਨ।" 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਥੰਪੀ, ਜਿਸ ਨੂੰ ਜਨਵਰੀ 2020 ਵਿਚ ਗ੍ਰਿਫਤਾਰ ਕੀਤਾ ਗਿਆ ਸੀ, ਨੇ ਕਥਿਤ ਤੌਰ 'ਤੇ ਈਡੀ ਨੂੰ ਦੱਸਿਆ ਕਿ ਉਹ ਵਾਡਰਾ ਨੂੰ 10 ਸਾਲਾਂ ਤੋਂ ਵੱਧ ਸਮੇਂ ਤੋਂ ਜਾਣਦਾ ਸੀ ਅਤੇ ਉਹ ਵਾਡਰਾ ਦੇ ਯੂਏਈ ਅਤੇ ਦਿੱਲੀ ਦੇ ਦੌਰਿਆਂ ਦੌਰਾਨ ਕਈ ਵਾਰ ਮਿਲੇ ਸਨ। ਈਡੀ ਦਾ ਦੋਸ਼ ਹੈ ਕਿ ਸੰਜੇ ਭੰਡਾਰੀ ਨੇ ਦਸੰਬਰ 2009 ਵਿਚ ਲੰਡਨ ਵਿਚ ਇੱਕ ਜਾਇਦਾਦ ਖਰੀਦੀ, ਰਾਬਰਟ ਵਾਡਰਾ ਦੇ ਫੰਡਾਂ ਨਾਲ ਇਸ ਦਾ ਨਵੀਨੀਕਰਨ ਕੀਤਾ ਅਤੇ ਕਿਹਾ ਕਿ ਵਾਡਰਾ ਤਿੰਨ ਤੋਂ ਚਾਰ ਵਾਰ ਉੱਥੇ ਰਹੇ। 

ਓਧਰ ਕਾਂਗਰਸੀ ਆਗੂ ਪਵਨ ਖੇੜਾ ਨੇ ਕਿਹਾ ਕਿ "ਵੇਖੋ ਚੋਣਾਂ ਤੋਂ ਪਹਿਲਾਂ ਉਹ ਕੀ ਕਰਨਗੇ, ਇਹ ਤਾਂ ਸ਼ੁਰੂਆਤ ਹੈ। ਉਹ ਅਜਿਹਾ ਪਹਿਲੀ ਵਾਰ ਨਹੀਂ ਕਰ ਰਹੇ, ਚੋਣਾਂ ਆਉਂਦੇ ਹੀ ਅਜਿਹੀਆਂ ਸਾਜ਼ਿਸ਼ਾਂ ਰਚਦੇ ਹਨ। ਇਨ੍ਹਾਂ ਨੂੰ ਸਾਜ਼ਿਸ਼ਾਂ ਕਰਨ ਦਿਓ।" ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਨੇ ਕਿਹਾ ਕਿ "ਭਾਜਪਾ ਇੱਕ ਡਰੀ ਹੋਈ ਪਾਰਟੀ ਹੈ। ਜਿਹੜੀ ਪਾਰਟੀ ਆਪਣੇ ਆਪ ਨੂੰ ਇੱਕ ਤਾਕਤਵਰ ਪਾਰਟੀ ਮੰਨਦੀ ਹੈ ਅਤੇ ਜੋ ਕੇਂਦਰ ਵਿਚ ਆਪਣੇ ਆਪ ਨੂੰ ਤਾਕਤਵਰ ਦੱਸਦੀ ਹੈ

ਉਹ ਗਾਂਧੀ ਪਰਿਵਾਰ ਤੋਂ ਇੰਨੀ ਡਰਦੀ ਹੈ। ਅੰਗਰੇਜ਼ ਵੀ ਗਾਂਧੀ ਤੋਂ ਡਰਦੇ ਸਨ ਅਤੇ ਅੱਜ ਦੀ ਸਰਕਾਰ ਵੀ। ਗਾਂਧੀ ਤੋਂ ਡਰਦੇ ਹੋਏ ਕੇਂਦਰ ਸਰਕਾਰ ਅਜਿਹੇ ਮਾਮਲਿਆਂ ਵਿਚ ਗਾਂਧੀ ਪਰਿਵਾਰ ਨੂੰ ਸ਼ਾਮਲ ਕਰਕੇ ਲੋਕਾਂ ਨੂੰ ਮੁੱਖ ਮੁੱਦੇ ਤੋਂ ਭਟਕਾਉਣ ਦੀ ਸਾਜ਼ਿਸ਼ ਰਚ ਰਹੀ ਹੈ। ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਕਿਹਾ, "ਸਰਕਾਰ ਬਦਲੇ ਦੀ ਰਾਜਨੀਤੀ ਵਿੱਚ ਅੰਨ੍ਹੀ ਹੋ ਗਈ ਹੈ। ਅਜਿਹਾ ਸਿਆਸੀ ਬਦਲਾਖੋਰੀ ਕਾਰਨ ਹੋ ਰਿਹਾ ਹੈ।"

(For more news apart from Priyanka Gandhi, stay tuned to Rozana Spokesman)

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement