ਇਤਿਹਾਸ ਰਚਣ ਦੀ ਤਿਆਰੀ, ਭਾਰਤ ਵਿਚ ਪਹਿਲੀ ਵਾਰ ਪਾਣੀ ’ਚ ਦੌੜੇਗੀ ਮੈਟਰੋ!
Published : Jan 29, 2020, 4:01 pm IST
Updated : Jan 29, 2020, 4:01 pm IST
SHARE ARTICLE
Metro will run under water for the first time in the country
Metro will run under water for the first time in the country

ਇਹ ਪੂਰਾ ਪ੍ਰੋਜੈਕਟ ਮਾਰਚ 2022 ਤਕ ਬਣ ਕੇ ਤਿਆਰ ਹੋ ਜਾਵੇਗਾ।

ਨਵੀਂ ਦਿੱਲੀ: ਮੈਟਰੋ ਅੱਜ ਦੇ ਸਮੇਂ ਵਿਚ ਲੋਕਾਂ ਦੀ ਜ਼ਰੂਰਤ ਬਣ ਗਈ ਹੈ। ਉਂਝ ਤਾਂ ਅਸੀਂ ਮੈਟਰੋ ਨੂੰ ਜ਼ਮੀਨ ਦੇ ਉਪਰ ਅਤੇ ਅੰਡਰਗ੍ਰਾਊਂਡ ਚਲਦੇ ਦੇਖਿਆ ਹੈ ਪਰ ਬਹੁਤ ਜਲਦ ਹੁਣ ਦੇਸ਼ ਵਿਚ ਅੰਡਰਵਾਟਰ ਮੈਟਰੋ ਵੀ ਦੌੜੇਗੀ। ਕੋਲਕਾਤਾ ਮੈਟਰੋ ਰੇਲ ਕਾਰਪੋਰੇਸ਼ਨ ਅਪਣੇ ਈਸਟ-ਵੈਸਟ ਪ੍ਰੋਜੈਕਟ ਨੂੰ ਜਲਦ ਹੀ ਪੂਰਾ ਕਰਨ ਜਾ ਰਹੀ ਹੈ। ਮੈਟਰੋ ਨੇ ਦੇਸ਼ ਦੀ ਪਹਿਲੀ ਅਜਿਹੀ ਟ੍ਰਾਂਸਪੋਰਟ ਟਨਲ ਬਣਾਈ ਹੈ ਜੋ ਪਾਣੀ ਵਿਚੋਂ ਹੋ ਕੇ ਗੁਜ਼ਰੇਗੀ।

PhotoPhoto

ਇਹ ਪੂਰਾ ਪ੍ਰੋਜੈਕਟ ਮਾਰਚ 2022 ਤਕ ਬਣ ਕੇ ਤਿਆਰ ਹੋ ਜਾਵੇਗਾ। ਇਹ ਟਨਲ ਕੋਲਕਾਤਾ ਦੀ ਹੁਗਲੀ ਨਦੀ ਦੇ ਹੇਠਾਂ ਬਣਾਈ ਗਈ ਹੈ। ਇਸ ਟਨਲ ਦੁਆਰਾ ਹਾਵੜਾ ਅਤੇ ਕੋਲਕਾਤਾ ਵਿਚ ਮੈਟਰੋ ਕਨੈਕਟਿਵਿਟੀ ਸ਼ੁਰੂ ਹੋਵੇਗੀ ਜਿਸ ਨਾਲ ਸਮੇਂ ਦੀ ਕਾਫੀ ਬਚਤ ਹੋਵੇਗੀ। ਰੋਜ਼ਾਨਾ ਇਹਨਾਂ ਸਟੇਸ਼ਨਾਂ ਤੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਸਫ਼ਰ ਕਰਦੇ ਹਨ। ਇਸ ਸੁਰੰਘ ਦੀ ਲੰਬਾਈ 520 ਮੀਟਰ ਅਤੇ ਚੌੜਾਈ ਲਗਭਗ 30 ਮੀਟਰ ਹੋਵੇਗੀ।

PhotoPhoto

ਇਸ ਨੂੰ ਬਣਾਉਣ ਲਈ ਖਾਸ ਤਰ੍ਹਾਂ ਦਾ ਮੈਟੀਰੀਅਲ ਇਸਤੇਮਾਲ ਕੀਤਾ ਗਿਆ ਹੈ ਅਤੇ ਪਾਣੀ ਦੇ ਰਿਸਾਅ ਤੋਂ ਬਚਣ ਲਈ ਵਿਸ਼ੇਸ਼ ਗੈਸਕੇਟ ਦਾ ਪ੍ਰਯੋਗ ਕੀਤਾ ਗਿਆ ਹੈ ਜੋ ਪਾਣੀ ਦੇ ਸੰਪਰਕ ਵਿਚ ਆ ਕੇ ਫੈਲ ਜਾਂਦਾ ਹੈ। ਹਾਵੜਾ ਅਤੇ ਮਹਾਕਰਨ ਮੈਟਰੋ ਸਟੇਸ਼ਨ ਦੇ ਯਾਤਰੀ 1 ਮਿੰਟ ਲਈ ਨਦੀ ਦੇ ਹੇਠੋਂ ਗੁਜ਼ਰਨਗੇ। ਟਨਲ ਵਿਚ ਮੈਟਰੋ ਦੀ ਸਪੀਡ 80 ਕਿਮੀ ਪ੍ਰਤੀ ਘੰਟਾ ਹੋਵੇਗੀ। ਇਸ ਰੂਟ ਤੇ ਮੈਟਰੋ 10.6 ਕਿਲੋਮੀਟਰ ਦਾ ਸਫ਼ਰ ਟਨਲ ਦੁਆਰਾ ਕਰੇਗੀ, ਜਿਸ ਨਾਲ ਨਦੀ ਦੇ ਹੇਠਾਂ ਬਣਾਇਆ ਗਿਆ ਹੈ।

PhotoPhoto

ਹੁਗਲੀ ਨਦੀ ਤੋਂ ਇਲਾਵਾ ਮੁੰਬਈ-ਅਹਿਮਦਾਬਾਦ ਬੁਲੇਟ ਟ੍ਰੇਨ ਰੇਲ ਲਾਂਘੇ ਤੇ ਵੀ ਸਮੁੰਦਰ ਦੇ ਹੇਠਾਂ 7 ਕਿਲੋਮੀਟਰ ਲੰਬੀ ਸੁਰੰਘ ਬਣਾਈ ਜਾਂਦੀ ਹੈ। ਕੁੱਲ ਮਿਲਾ ਕੇ ਹੁਣ ਭਾਰਤ ਵਿਚ ਲੋਕ ਪਾਣੀ ਦੇ ਹੇਠਾਂ ਸਫ਼ਰ ਕਰ ਸਕਦੇ ਹਨ। ਦੱਸ ਦੇਈਏ ਕਿ ਇਹ ਸੁਰੰਗ ਕੋਲਕਾਤਾ ਮੈਟਰੋ ਪ੍ਰਾਜੈਕਟ ਦੇ ਦੂਜੇ ਪੜਾਅ ਤਹਿਤ ਆਉਂਦੀ ਹੈ। ਦਰਅਸਲ, ਭਾਰਤ ਦੀ ਪਹਿਲੀ ਮੈਟਰੋ 1984 ਵਿਚ ਕੋਲਕਾਤਾ ਵਿਚ ਸ਼ੁਰੂ ਕੀਤੀ ਗਈ ਸੀ।

PhotoPhoto

ਇਹ ਉੱਤਰ-ਦੱਖਣ ਮੈਟਰੋ ਸੀ। ਈਸਟ-ਵੈਸਟ ਮੈਟਰੋ ਦੀ ਸ਼ੁਰੂਆਤੀ ਲਾਗਤ 4900 ਕਰੋੜ ਰੁਪਏ ਸੀ ਅਤੇ ਇਹ 14 ਕਿਲੋਮੀਟਰ ਲੰਬੀ ਸੀ। ਬਾਅਦ ਵਿੱਚ, ਤਬਦੀਲੀ ਅਤੇ ਦੇਰੀ ਕਾਰਨ, ਦੂਰੀ 17 ਕਿਲੋਮੀਟਰ ਹੋ ਗਈ ਅਤੇ ਪ੍ਰਾਜੈਕਟ ਦੀ ਲਾਗਤ 8600 ਕਰੋੜ ਰੁਪਏ ਤੱਕ ਪਹੁੰਚ ਗਈ. ਹੁਗਲੀ ਸੁਰੰਗ ਬਣਨ ਤੋਂ ਬਾਅਦ ਕੋਲਕਾਤਾ ਦੇਸ਼ ਦਾ ਪਹਿਲਾ ਸੂਬਾ ਬਣ ਜਾਵੇਗਾ ਜਿਥੇ ਮੈਟਰੋ ਨਦੀ ਦੇ ਹੇਠੋਂ ਲੰਘੇਗੀ ਅਤੇ ਭਾਰਤ ਉਨ੍ਹਾਂ ਦੇਸ਼ਾਂ ਵਿਚ ਸ਼ਾਮਲ ਹੋ ਜਾਵੇਗਾ ਜਿਥੇ ਮੈਟਰੋ ਨਦੀ ਦੇ ਅੰਦਰ ਚੱਲੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow  ਕਰੋ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement