ਕਿਉਂ ਦਿੱਲੀ ਮੈਟਰੋ ‘ਚ ਸਫਰ ਕਰਨ ਲਈ ਮਜਬੂਰ ਹੋਏ ਕਪਿਲ ਸ਼ਰਮਾ
Published : Dec 25, 2019, 12:29 pm IST
Updated : Dec 25, 2019, 12:42 pm IST
SHARE ARTICLE
Kapil Sharma takes metro to beat Delhi traffic
Kapil Sharma takes metro to beat Delhi traffic

ਕਪਿਲ ਸ਼ਰਮਾ ਬਾਲੀਵੁੱਡ ਦੇ ਸ਼ਾਨਦਾਰ ਕਾਮੇਡੀਅਨ ਦੀ ਲਿਸਟ ਵਿਚ ਸ਼ਾਮਲ ਹਨ।

ਨਵੀਂ ਦਿੱਲੀ: ਕਪਿਲ ਸ਼ਰਮਾ ਬਾਲੀਵੁੱਡ ਦੇ ਸ਼ਾਨਦਾਰ ਕਾਮੇਡੀਅਨ ਦੀ ਲਿਸਟ ਵਿਚ ਸ਼ਾਮਲ ਹਨ। ਬਤੌਰ ਕਾਮੇਡੀਅਨ ਕਪਿਲ ਸ਼ਰਮਾ ਨੇ ਉਹ ਨਾਮ ਹਾਸਲ ਕਰ ਲਿਆ ਹੈ ਜੋ ਹਰ ਅਦਾਕਾਰ ਦਾ ਸੁਪਨਾ ਹੁੰਦਾ ਹੈ। ਕਪਿਲ ਅਪਣੇ ਸ਼ੋਅ ਤੋਂ ਇਲਾਵਾ ਕਈ ਸਮਾਰੋਹਾਂ ਦਾ ਵੀ ਹਿੱਸਾ ਬਣਦੇ ਹਨ। ਇਕ ਸਟੇਜ ਸ਼ੋਅ ਕਰਨ ਲਈ ਉਹ ਦੇਸ਼ ਦੀ ਰਾਜਧਾਨੀ ਦਿੱਲੀ ਪਹੁੰਚੇ ਸਨ।

Kapil SharmaKapil Sharma

ਦਿੱਲੀ ਦੀ ਟ੍ਰੈਫਿਕ ਸਮੱਸਿਆ ਤੋਂ ਸਭ ਜਾਣੂ ਹਨ। ਹੁਣ ਇਹ ਸਮੱਸਿਆ ਸਿਤਾਰਿਆਂ ਨੂੰ ਵੀ ਪਰੇਸ਼ਾਨ ਕਰਨ ਲੱਗੀ ਹੈ ਅਤੇ ਇਸ ਵਾਰ ਕਪਿਲ ਸ਼ਰਮਾ ਵੀ ਇਸ ਤੋਂ ਪਰੇਸ਼ਾਨ ਹੋ ਗਏ ਹਨ। ਕਪਿਲ ਸ਼ਰਮਾ ਨੂੰ ਟ੍ਰੈਫਿਕ ਤੋਂ ਇੰਨੀ ਪਰੇਸ਼ਾਨੀ ਹੋਈ ਕਿ ਉਹਨਾਂ ਨੇ ਇਵੈਂਟ ਤੱਕ ਪਹੁੰਚਣ ਲਈ ਮੈਟਰੋ ਦੀ ਵਰਤੋਂ ਕੀਤੀ। ਕਪਿਲ ਨੇ ਅਪਣੇ ਮੈਟਰੋ ਸਫਰ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ।

 

 
 
 
 
 
 
 
 
 
 
 
 
 

No need to stay in #traffic anymore ? take a #metro ? #newdelhi ? #winters

A post shared by Kapil Sharma (@kapilsharma) on

 

ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕਪਿਲ ਸ਼ਰਮਾ ਨੇ ਲਿਖਿਆ, ਟ੍ਰੈਫਿਕ ਵਿਚ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਤੁਸੀਂ ਮੈਟਰੋ ਦੀ ਵਰਤੋਂ ਕਰ ਸਕਦੇ ਹੋ। ਇਸ ਵਾਇਰਲ ਤਸਵੀਰ ਵਿਚ ਕਪਿਲ ਅਤੇ ਸ਼ੁਮੋਨਾ ਤੋਂ ਇਲਾਵਾ ਕਪਿਲ ਸ਼ਰਮਾ ਸ਼ੋਅ ਵਿਚ ਗਿਟਾਰ ਵਜਾਉਣ ਵਾਲੇ ਵਿਨੋਦ ਵੀ ਨਜ਼ਰ ਆ ਰਹੇ ਹਨ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋ ਕੋਈ ਸਿਤਾਰਾ ਮੈਟਰੋ ਦਾ ਸਫਰ ਕਰਦਾ ਹੋਇਆ ਨਜ਼ਰ ਆਇਆ ਹੈ।

Kapil SharmaPhoto

ਕੁਝ ਸਮਾਂ ਪਹਿਲਾਂ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਵੀ ਮੁੰਬਈ ਦੀ ਮੈਟਰੋ ਵਿਚ ਸਫਰ ਕਰਦੇ ਨਜ਼ਰ ਆਏ ਸਨ। ਕਪਿਲ ਸ਼ਰਮਾ ਅਤੇ ਉਹਨਾਂ ਦੀ ਪਤਨੀ ਗਿੰਨੀ ਦੇ ਘਰ ਵਿਚ ਬੀਤੇ ਦਿਨੀਂ ਇਕ ਲੜਕੀ ਨੇ ਜਨਮ ਲਿਆ ਹੈ। ਸੋਸ਼ਲ ਮੀਡੀਆ ‘ਤੇ ਕਪਿਲ ਸ਼ਰਮਾਂ ਨੂੰ ਲੋਕਾਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ। ਇਸ ਦੌਰਾਨ ਉਹਨਾਂ ਦੇ ਸਾਥੀ ਅਦਾਕਾਰ ਰਹਿ ਚੁੱਕੇ ਸੁਨਿਲ ਗ੍ਰੋਵਰ ਨੇ ਵੀ ਉਹਨਾਂ ਨੂੰ ਟਵੀਟ ਕਰਕੇ ਵਧਾਈ ਦਿੱਤੀ

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement