ਫਿਲਮ ਇੰਡਸਟਰੀ ਲਈ ਆਈ ਮਾੜੀ ਖ਼ਬਰ, ਕੋਰੋਨਾ ਵਾਇਰਸ ਕਾਰਨ ਸਿਨੇਮਾ ਘਰਾਂ ਨੂੰ ਲੱਗੇ ਤਾਲੇ
Published : Feb 29, 2020, 11:56 am IST
Updated : Feb 29, 2020, 12:43 pm IST
SHARE ARTICLE
Corona Virus Hollywood Movies
Corona Virus Hollywood Movies

ਫਰਵਰੀ 2019 ਵਿਚ ਚੀਨ ਨੇ ਇਕ ਮਹੀਨੇ ਵਿਚ ਸਭ ਤੋਂ ਜ਼ਿਆਦਾ ਬਾਕਸ ਆਫਿਸ...

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦੇ ਫਿਲਮਾਂ ਦੇ ਵੱਡੇ ਬਜ਼ਾਰ ਨੂੰ ਵੀ ਝਟਕਾ ਲੱਗਿਆ ਹੈ। ਕੋਰੋਨਾ ਵਾਇਰਸ ਕਰ ਕੇ ਸਿਨੇਮਾ ਬੰਦ ਪਏ ਹਨ। ਇਸ ਵਾਇਰਸ ਕਾਰਨ 2020 ਵਿਚ ਫ਼ਿਲਮ ਇੰਡਸਟਰੀ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਹਾਲੀਵੁੱਡ ਰਿਪੋਰਟਰ ਮੁਤਾਬਕ ਗਲੋਬਲ ਬਾਕਸ ਆਫਿਸ ਤੇ ਨੁਕਸਾਨ ਦਾ ਅੰਕੜਾ 1 ਤੋਂ 2 ਅਰਬ ਡਾਲਰ ਤਕ ਪਹੁੰਚ ਸਕਦਾ ਹੈ।

PhotoPhoto

ਫਰਵਰੀ 2019 ਵਿਚ ਚੀਨ ਨੇ ਇਕ ਮਹੀਨੇ ਵਿਚ ਸਭ ਤੋਂ ਜ਼ਿਆਦਾ ਬਾਕਸ ਆਫਿਸ ਰੇਵਿਨਿਊ ਕਲੈਕਟ ਕਰਨ ਦਾ ਰਿਕਾਰਡ ਬਣਾਇਆ ਸੀ। ਮੀਡੀਆ ਰਿਪੋਰਟ ਅਨੁਸਾਰ ਫਰਵਰੀ ਵਿਚ ਬਾਕਸ ਆਫਿਸ ਤੇ ਕੁੱਲ 1.64 ਬਿਲਿਅਨ ਡਾਲਰ ਦੀ ਕੁਲੈਕਸ਼ਨ ਹੋਈ ਸੀ। ਹਾਲੀਵੁੱਡ ਰਿਪੋਰਟਰ ਮੁਤਾਬਕ 2019 ਵਿਚ ਚਾਈਨੀਜ਼ ਨਿਊ ਈਅਰ ਦੌਰਾਨ ਟਿਕਟ ਰੇਵਿਨਿਊ 1.52 ਅਰਬ ਡਾਲਰ ਸੀ। ਪਰ 2020 ਵਿਚ ਤਕ ਇਹ ਅੰਕੜਾ 3.9 ਕਰੋੜ ਡਾਲਰ ਤੇ ਆ ਗਿਆ।

PhotoPhoto

ਜੇਮਸ ਬਾਂਡ ਸੀਰੀਜ਼ ਦੀ 25ਵੀਂ ਫ਼ਿਲਮ ‘ਨੋ ਟਾਈਮ ਟੁ ਡਾਈ’ ਦਾ ਅਪ੍ਰੈਲ ਪ੍ਰੀਮੀਅਰ ਅਤੇ ਟੂਰ ਕੈਂਸਿਲ ਹੋ ਗਿਆ ਹੈ। ਉੱਥੇ ਹੀ ‘ਮੁਲਾਨ’ ਦਾ ਚੀਨ ਵਿਚ ਰਿਲੀਜ਼ ਹੋਣਾ ਵੀ ਅਜੇ ਤੈਅ ਨਹੀਂ ਹੋਇਆ। ਇਹਨਾਂ ਦਿਨਾਂ ਵਿਚ ਫ਼ਿਲਮਾਂ ਲਈ ਚੀਨ ਵਿਚ ਰਿਲੀਜ਼ ਹੋਣਾ ਬੇਹੱਦ ਫਾਇਦੇਮੰਦ ਮੰਨਿਆ ਜਾਂਦਾ ਹੈ। ਸਾਲ 2015 ਵਿਚ ਸਪੇਕਟਰ ਨੇ ਚੀਨ ਵਿਚ ਗ੍ਰਾਸ 83.5 ਕਰੋੜ ਡਾਲਰ ਦਾ ਕਾਰੋਬਾਰ ਕੀਤਾ ਸੀ ਜਦਕਿ ਗਲੋਬਲੀ ਅੰਕੜਾ 800 ਕਰੋੜ ਡਾਲਰ ਸੀ।

PhotoPhoto

ਇਸ ਤੋਂ ਇਲਾਵਾ ਮਿਸ਼ਨ ਇੰਪਾਸਿਬਲ ਸੀਰੀਜ਼ ਦੀ ਸੱਤਵੀਂ ਮੂਵੀ ਦਾ ਪ੍ਰੋਡਕਸ਼ਨ ਵੀ ਇਸ ਵਾਇਰਸ ਦੇ ਚਲਦੇ ਰੋਕ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ‘ਡੂ ਲਿਟਿਲ ਸਾਨਿਕ ਦਾ ਹੇਜਹਾਗ’ ਅਤੇ ‘ਆਸਕਰ ਨਾਮੀਨੇਟੇਡ ਫ਼ਿਲਮਸ ਜੋਜੋ ਰੈਬਿਟ’, ‘ਮੈਰਿਜ ਸਟੋਰੀ’ ਅਤੇ ‘ਲਿਟਿਲ ਵੁਮਨ ਦੀ ਚਾਈਨਾ’ ਰਿਲੀਜ਼ ਫ਼ਿਲਹਾਲ ਲਈ ਰੋਕ ਦਿੱਤੀ ਗਈ ਹੈ। ਚੀਨ ਭਾਰਤੀ ਫ਼ਿਲਮਾਂ ਦੀ ਸਭ ਤੋਂ ਵੱਡਾ ਮਾਰਕਿਟ ਰਹੀ ਹੈ।

Cinema HallCinema Hall

ਮੀਡੀਆ ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਦੇ ਚਲਦੇ ਕਰੀਬ ਪੰਜ ਫ਼ਿਲਮਾਂ ਦੀ ਸ਼ੂਟ ਲੋਕੇਸ਼ਨ ਬਦਲੀ ਗਈ ਹੈ। ਇਹਨਾਂ ਵਿਚੋਂ ਤਿੰਨ ਬਾਲੀਵੁੱਡ ਇਕ ਤਮਿਲ ਅਤੇ ਇਕ ਤੇਲਗੁ ਫ਼ਿਲਮ ਹੈ। ‘ਅੰਧਾਧੁੰਧ’, ‘ਮਾਮ’, ‘ਹਿਚਕੀ’ ਵਰਗੀਆਂ ਫ਼ਿਲਮਾਂ ਨੇ ਚੀਨੀ ਬਾਕਸ ਆਫਿਸ ਤੇ 100 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ ਹੈ। ਉੱਥੇ ਹੀ ਆਮਿਰ ਖਾਨ ਦੀ ਫ਼ਿਲਮ ‘ਦੰਗਲ’ ਨੇ ਚੀਨੀ ਬਜ਼ਾਰ ਵਿਚ ਇਕ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਬਿਜ਼ਨੈਸ ਕੀਤਾ ਸੀ।

ਨਿਯਮਾਂ ਅਨੁਸਾਰ ਚਾਈਨੀਜ਼ ਪ੍ਰੋਡਿਊਸਰ ਫ਼ਿਲਮਾਂ ਨੂੰ ਦੇਸ਼ ਤੋਂ ਪਹਿਲਾਂ ਬਾਹਰ ਰਿਲੀਜ਼ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਫ਼ਿਲਮ ਫੈਸਟੀਵਲ ਵਰਗੇ ਖਾਸ ਮੌਕਿਆਂ ਤੇ ਅਜਿਹਾ ਕੀਤਾ ਜਾ ਸਕਦਾ ਹੈ ਪਰ ਇਸ ਦੇ ਲਈ ਸਰਕਾਰ ਦੀ ਆਗਿਆ ਲੈਣੀ ਪੈਂਦੀ ਹੈ। ‘ਡਿਟੇਕਟਿਵ ਚਾਈਨਾਟਾਉਨ 3’, ‘ਜੈਕੀ ਚੇਨ ਦੀ ਵੈਨਗਾਰਡ’, ਦ ਰੈਸਕਿਊ’ ਅਤੇ ਐਨੀਮੇਸ਼ਨ ਫ਼ਿਲਮ ‘ਜਿਆਂਗ ਜੀਆ’ ਦੀ ਰਿਲੀਜ਼ ਨੂੰ ਕੈਂਸਿਲ ਕਰ ਦਿੱਤਾ ਗਿਆ ਹੈ।  

 Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement