'ਮੈਂ ਵੀ ਚੌਕੀਦਾਰ' ਵਾਲੇ ਕੱਪਾਂ 'ਚ ਦਿੱਤੀ ਜਾ ਰਹੀ ਸੀ ਚਾਹ-ਹੰਗਾਮੇ ਮਗਰੋਂ ਰੇਲਵੇ ਨੂੰ ਪਈਆਂ ਭਾਜੜਾਂ
Published : Mar 29, 2019, 4:12 pm IST
Updated : Mar 29, 2019, 4:12 pm IST
SHARE ARTICLE
Railways cups say Main Bhi Chowkidar, pic goes viral
Railways cups say Main Bhi Chowkidar, pic goes viral

ਮਾਮਲਾ ਭਖਣ 'ਤੇ IRCTC ਨੇ ਮਾਫ਼ੀ ਮੰਗੀ

ਨਵੀਂ ਦਿੱਲੀ : ਦੇਸ਼ 'ਚ ਲੋਕ ਸਭਾ ਚੋਣਾਂ ਦੀ ਸਰਗਰਮੀ ਜ਼ੋਰਾਂ 'ਤੇ ਹੈ। ਵੋਟਰਾਂ ਨੂੰ ਲੁਭਾਉਣ ਲਈ ਸਿਆਸੀ ਪਾਰਟੀਆਂ ਨੇ ਕਈ ਨਾਅਰੇ ਦਿੱਤੇ ਹਨ। ਇਸ ਵਾਰ ਭਾਜਪਾ ਵੱਲੋਂ 'ਮੈਂ ਵੀ ਚੌਕੀਦਾਰ' ਦਾ ਨਾਅਰਾ ਦਿੱਤਾ ਗਿਆ ਹੈ। ਇਸ ਵਿਚਕਾਰ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜੋ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦਰਅਸਲ ਸ਼ਤਾਬਦੀ ਟਰੇਨ 'ਚ ਜਿਹੜੇ ਕੱਪ 'ਚ ਮੁਸਾਫ਼ਰਾਂ ਨੂੰ ਚਾਹ ਦਿੱਤੀ ਜਾ ਰਹੀ ਸੀ ਉਸ 'ਤੇ 'ਮੈਂ ਵੀ ਚੌਕੀਦਾਰ' ਲਿਖਿਆ ਹੋਇਆ ਸੀ। ਇਸ ਦੀ ਤਸਵੀਰ ਵਾਇਰਲ ਹੋ ਗਈ ਅਤੇ ਮਾਮਲਾ ਕਾਫ਼ੀ ਭੱਖ ਗਿਆ ਹੈ।


ਜਾਣਕਾਰੀ ਮੁਤਾਬਕ ਪਾਇਲ ਮਹਿਤਾ ਨਾਂ ਦੀ ਇਕ ਟਵਿਟਰ ਯੂਜਰ ਨੇ ਚਾਹ ਵਾਲੇ ਕੱਪ ਦੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਕਾਠਗੋਦਾਮ ਜਾਣ ਵਾਲੀ ਸ਼ਤਾਬਦੀ ਐਕਸਪ੍ਰੈਸ 12040 'ਚ ਜਿਹੜੇ ਕੱਪਾਂ ਵਿਚ ਚਾਹ ਦਿੱਤੀ ਜਾ ਰਹੀ ਹੈ, ਉਸ 'ਤੇ 'ਮੈਂ ਵੀ ਚੌਕੀਦਾਰ' ਲਿਖਿਆ ਹੋਇਆ ਹੈ।" ਪਾਇਲ ਮਹਿਤਾ ਨੇ ਇਸ ਤਸਵੀਰ ਨੂੰ ਰੇਲ ਮੰਤਰਾਲਾ ਅਤੇ ਚੋਣ ਕਮਿਸ਼ਨ ਨੂੰ ਵੀ ਟੈਗ ਕੀਤਾ। ਇਸ ਟਵੀਟ ਮਗਰੋਂ ਭਾਰਤੀ ਰੇਲਵੇ ਤੁਰੰਤ ਹਰਕਤ 'ਚ ਆਇਆ ਅਤੇ IRCTC ਤੋਂ ਇਸ ਸਬੰਧ 'ਚ ਜਵਾਬ ਮੰਗਿਆ। ਇਸ ਸਬੰਧ 'ਚ IRCTC ਨੇ ਮਾਫ਼ੀ ਮੰਗਦਿਆਂ ਕਿਹਾ, "ਪ੍ਰੇਸ਼ਾਨੀ ਲਈ ਮੈਨੂੰ ਦੁਖ ਹੈ। ਤੁਸੀ ਮੈਨੂੰ ਆਪਣੀ ਯਾਤਰਾ ਦੀ ਡਿਟੇਲ ਅਤੇ ਪੀਐਨਆਰ ਨੰਬਰ ਦਿਓ। ਮਾਮਲੇ 'ਚ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।" ਇਸ ਦੇ ਜਵਾਬ 'ਚ ਮਹਿਤਾ ਨੇ ਲਿਖਿਆ, "ਇਹ ਕੋਡ ਆਫ਼ ਕੰਡਕਟ ਦੀ ਉਲੰਘਣਾ ਹੈ।"


ਮੁੱਦਾ ਗਰਮ ਹੁੰਦਿਆਂ ਵੇਖ IRCTC ਨੂੰ ਬਕਾਇਦਾ ਮਾਫ਼ੀ ਮੰਗਣੀ ਪਈ। ਆਪਣੇ ਟਵੀਟ 'ਚ IRCTC ਨੇ ਲਿਖਿਆ, "ਮੀਡੀਆ ਰਿਪੋਰਟ ਮੁਤਾਬਕ 'ਮੈਂ ਵੀ ਚੌਕੀਦਾਰ' ਨਾਂ ਦੇ ਸਟਿੱਕਰ ਲੱਗੇ ਕੱਪਾਂ ਦੀ ਵਰਤੋਂ ਰੇਲ ਗੱਡੀਆਂ 'ਚ ਹੋ ਰਹੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਜਿਹਾ IRCTC ਦੀ ਮਨਜੂਰੀ ਤੋਂ ਬਗੈਰ ਕੀਤਾ ਜਾ ਰਿਹਾ ਹੈ। ਕੱਪਾਂ ਨੂੰ ਤੁਰੰਤ ਹਟਾ ਦਿੱਤਾ ਗਿਆ ਹੈ। ਇਸ ਮਾਮਲੇ 'ਚ ਪੈਂਟਰੀ ਇੰਚਾਰਜ ਤੋਂ ਜਵਾਬ ਮੰਗਿਆ ਗਿਆ ਹੈ। ਸਰਵਿਸ ਉਪਲੱਬਧ ਕਰਵਾਉਣ ਵਾਲੇ 'ਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।"

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement