ਖ਼ਬਰਾਂ |

ਤਾਜ਼ਾ |

ਜੂਨ ਤੋਂ ਲੈ ਕੇ ਅਗਲੇ ਚਾਰ ਮਹੀਨਿਆਂ ਵਿਚ ਹੋ ਸਕਦੀ ਹੈ ਭਾਰੀ ਬਾਰਿਸ਼
Published : Mar 29, 2019, 12:18 pm IST
Updated : Mar 29, 2019, 12:28 pm IST
SHARE ARTICLE
The weather department can officially announce the arrival of monsoon in April
The weather department can officially announce the arrival of monsoon in April

ਪੰਜਾਬ-ਰਾਜਸਥਾਨ ਸਮੇਤ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਸਤੰਬਰ ਤਕ ਚੋਖਾ ਮੀਂਹ ਪੈ ਸਕਦਾ ਹੈ। 

ਨਵੀਂ ਦਿੱਲੀ: ਮੌਸਮ ਵਿਗਿਆਨੀਆਂ ਨੇ ਮਾਨਸੂਮ ਬਾਰੇ ਚਿੰਤਾ ਨਾ ਕਰਨ ਦੀ ਸਲਾਹ ਦਿੱਤੀ ਹੈ, ਕਿਉਂਕਿ ਇਸ ਵਾਰ ਮਾਨਸੂਨ ਮਜ਼ਬੂਤ ਰਹਿਣ ਵਾਲਾ ਹੈ। ਦੇਸ਼ ਦੇ ਸੀਨੀਅਰ ਮੌਸਮ ਅਧਿਕਾਰੀ ਡਾ. ਕੇਜੇ ਕਮੇਸ਼ ਮੁਤਾਬਕ ਪਹਿਲਾਂ ਖ਼ਦਸ਼ਾ ਸੀ ਕਿ ਅਲ ਨੀਨੋ ਦੀ ਸੰਭਾਵਨਾ ਕਾਰਨ ਮਾਨਸੂਨ ਕਮਜ਼ੋਰ ਹੋ ਸਕਦਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਮੌਸਮ ਮਾਹਰਾਂ ਦਾ ਤਰਕ ਹੈ ਕਿ ਮਾਨਸੂਨ ਹਵਾਵਾਂ ਭਾਰਤ ਵਿਚ ਕੇਰਲ ਵੱਲੋਂ ਦਾਖ਼ਲ ਹੁੰਦੀਆਂ ਹਨ 'ਤੇ ਇਸ ਵਾਰ ਇਨ੍ਹਾਂ ਦੀ ਆਮਦ ਪਹਿਲੀ ਜੂਨ ਤਕ ਹੋ ਸਕਦੀ ਹੈ। ਅਜਿਹੇ ਵਿਚ ਪੰਜਾਬ-ਰਾਜਸਥਾਨ ਸਮੇਤ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਸਤੰਬਰ ਤਕ ਚੋਖਾ ਮੀਂਹ ਪੈ ਸਕਦਾ ਹੈ। 

ਜ਼ਿਕਰਯੋਗ ਹੈ ਕਿ ਮਜ਼ਬੂਤ ਅਲ ਨੀਨੋ ਕਾਰਨ ਆਸਟ੍ਰੇਲੀਆ, ਦੱਖਣ ਪੂਰਬੀ ਏਸ਼ੀਆ ਸਮੇਤ ਭਾਰਤ ਵਿਚ ਸੋਕੇ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਸੀ ਪਰ ਹੁਣ ਮੌਸਮ ਵਿਭਾਗ ਤੋਂ ਪਤਾ ਲੱਗਾ ਹੈ ਕਿ ਇਸ ਵਾਰ ਬਾਰਿਸ਼ ਆਮ ਵਾਂਗ ਰਹਿਣ ਦੀ ਸੰਭਾਵਨਾ ਹੈ। ਜੂਨ ਤੋਂ ਲੈ ਕੇ ਅਗਲੇ ਚਾਰ ਮਹੀਨਿਆਂ ਵਿਚ 96 ਤੋਂ ਲੈ ਕੇ 104% ਤਕ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਮੌਨਸੂਨ ਦੀ ਆਮਦ ਬਾਰੇ ਅਧਿਕਾਰਤ ਐਲਾਨ ਅਪਰੈਲ ਦੇ ਮਹੀਨੇ ਵਿਚ ਕਰ ਸਕਦਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement