
ਸੋਮਵਾਰ ਨੂੰ ਚੰਡੀਗੜ੍ਹ ਵਿਚ ਹੋਈ ਬਾਰਿਸ਼ ਤੋਂ ਬਾਅਦ ਮੰਗਲਵਾਰ ਨੂੰ ਗੁਲਾਬੀ ਠੰਡਕ ਰਹੀ, ਹਾਲਾਂਕਿ ਦਿਨ ਵਿਚ ਤੇਜ਼ ਧੁੱਪ ਨਿਕਲਣ ਨਾਲ ਲੋਕਾਂ ਨੂੰ ਠੰਡ ਦਾ ਇਹਸਾਸ...
ਚੰਡੀਗੜ੍ਹ : ਸੋਮਵਾਰ ਨੂੰ ਚੰਡੀਗੜ੍ਹ ਵਿਚ ਹੋਈ ਬਾਰਿਸ਼ ਤੋਂ ਬਾਅਦ ਮੰਗਲਵਾਰ ਨੂੰ ਗੁਲਾਬੀ ਠੰਡਕ ਰਹੀ, ਹਾਲਾਂਕਿ ਦਿਨ ਵਿਚ ਤੇਜ਼ ਧੁੱਪ ਨਿਕਲਣ ਨਾਲ ਲੋਕਾਂ ਨੂੰ ਠੰਡ ਦਾ ਇਹਸਾਸ ਘੱਟ ਹੋਇਆ ਪਰ ਜਿਵੇਂ ਹੀ ਸ਼ਾਮ ਹੋਈ, ਠੰਡ ਦਾ ਅਸਰ ਵੀ ਵਧਦਾ ਗਿਆ। ਮੌਸਮ ਮਾਹਰਾਂ ਦੀ ਮੰਨੀਏ ਤਾਂ 14 ਮਾਰਚ ਨੂੰ ਫਿਰ ਤੋਂ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ।
Punjab Weather
ਇਸ ਦੇ ਕਾਰਨ ਵੀਰਵਾਰ ਨੂੰ ਚੰਡੀਗੜ੍ਹ ਵਿਚ ਫਿਰ ਬਾਰਿਸ਼ ਹੋ ਸਕਦੀ ਹੈ। ਇਸ ਨਾਲ ਤਾਪਮਾਨ ਵਿਚ ਗਿਰਾਵਟ ਆ ਸਕਦੀ ਹੈ। ਮੰਗਲਵਾਰ ਨੂੰ ਸ਼ਹਿਰ ਦਾ ਤਾਪਮਾਨ ਸੋਮਵਾਰ ਦੇ ਮੁਕਾਬਲੇ 3 ਡਿਗਰੀ ਵਧੇਰੇ ਰਿਹਾ।
Weather Report
ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 25.3 ਡਿਗਰੀ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 2 ਡਿਗਰੀ ਘੱਟ ਸੀ। ਘੱਟ ਤੋਂ ਘੱਟ ਤਾਪਮਾਨ 10.3 ਡਿਗਰੀ ਰਿਹਾ। ਏਅਰਪੋਰਟ ਦਾ ਵੱਧ ਤੋਂ ਵੱਧ ਤਾਪਮਾਨ 25.8 ਡਿਗਰੀ ਅਤੇ ਘੱਟ ਤੋ ਘੱਟ ਤਾਪਮਾਨ 11 ਡਿਗਰੀ ਰਿਹਾ ਹੈ।