ਦਰੱਖਤ ’ਤੇ ਲਟਕੀ ਮਿਲੀ ਭਾਜਪਾ ਵਰਕਰ ਦੀ ਲਾਸ਼, ਪਾਰਟੀ ਨੇ ਲਗਾਏ TMC ’ਤੇ ਗੰਭੀਰ ਦੋਸ਼
Published : Mar 29, 2021, 7:52 pm IST
Updated : Mar 29, 2021, 7:52 pm IST
SHARE ARTICLE
Old pic
Old pic

ਜਿਵੇਂ-ਜਿਵੇਂ ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਦਾ ਰੰਗ ਚੜ੍ਹਦਾ ਜਾ ਰਿਹਾ ਹੈ...

ਨਵੀਂ ਦਿੱਲੀ: ਜਿਵੇਂ-ਜਿਵੇਂ ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਦਾ ਰੰਗ ਚੜ੍ਹਦਾ ਜਾ ਰਿਹਾ ਹੈ। ਰਾਜਨੀਤਿਕ ਤਣਾਅ ਵੀ ਵਧਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਉਤਰ ਦਿਨਾਜਪੁਰ ਦੇ ਚਾਕੁਲਿਆ ਇਲਾਕੇ ਵਿਚ ਹੋਲੀ ਦੇ ਦਿਨ ਇਕ ਭਾਜਪਾ ਵਰਕਰ ਦੀ ਦਰੱਖਤ ਨਾਲ ਲਟਕੀ ਹੋਈ ਲਾਸ਼ ਮਿਲਣ ਨਾਲ ਇਕ ਵਾਰ ਫਿਰ ਸੂਬੇ ਦੀ ਰਾਜਨੀਤੀ ਵਿਚ ਉਬਾਲਾ ਆ ਗਿਆ ਹੈ।

DeathDeath

ਭਾਰਤੀ ਜਨਤਾ ਪਾਰਟੀ ਨੇ ਟੀਐਮਸੀ ਉਤੇ ਅਪਣੇ ਵਰਕਰ ਦੀ ਹੱਤਿਆ ਦਾ ਆਰੋਪ ਲਗਾਇਆ ਹੈ। ਪੁਲਿਸ ਸੂਤਰਾਂ ਦੇ ਮੁਤਾਬਿਕ ਮ੍ਰਿਤਕ ਦਾ ਨਾਮ ਅਖਿਲ ਵਿਸ਼ਵਾਸ ਹੈ। ਉਹ ਬੀਤੀ 26 ਮਾਰ ਚਨੂੰ ਸ਼ਾਮ 6.30 ਵਜੇ ਘਰ ਤੋਂ ਬਾਜਾਰ  ਲਈ ਗਿਆ ਸੀ, ਪਰ ਉਸਤੋਂ ਬਾਦ ਵਾਪਸ ਮੁੜਕੇ ਨਹੀਂ ਆਇਆ। ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਇਲਾਕੇ ਵਿਚ ਪੂਰੀ ਛਾਣਬੀਨ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ।

DeathDeath

ਸੋਮਵਾਰ ਸਵੇਰੇ ਭਾਜਪਾ ਵਰਕਰ ਦੀ ਲਾਸ਼ ਇਲਾਕੇ ਵਿਚ ਸੱਖੀ ਵਿਵਸਥਾ ਵਿਚ ਇਕ ਦਰੱਖਤ ਨਾਲ ਲਟਕੀ ਹੋਈ ਮਿਲੀ। ਜਾਣਕਾਰੀ ਦੇ ਮੁਤਾਬਿਕ ਅਖਿਲਾ ਵਿਸ਼ਵਾਸ ਦਾ ਭਤੀਜਾ ਵੀ ਸਥਾਨਕ ਪੱਧਰ ਉਤੇ ਭਾਜਪਾ ਵੱਲੋਂ ਹੀ ਰਾਜਨੀਤੀ ਵਿਚ ਸ਼ਾਮਲ ਹੈ। ਇਸਤੋਂ ਇਲਾਵਾ ਦੱਖਣੀ 24 ਪਰਗਾਨਾਂ ਦਾ ਪਾਥਪ੍ਰਤਿਮਾ ਵਿਚ ਹੋਏ ਇਕ ਹਮਲੇ ਵਿਚ ਭਾਰਤੀ ਜਨਤਾ ਪਾਰਟੀ ਦੇ ਪੰਜ ਵਰਕਰ ਜਖਮੀ ਹੋ ਗਏ।

Suicide caseDeath case

ਭਾਜਪਾ ਦਾ ਆਰੋਪ ਹੈ ਕਿ ਇਹ ਹਮਲਾ ਪੰਚਾਇਤ ਮੈਂਬਰ ਸ਼ੇਖ ਨੁਰੂਲ ਅਤੇ ਸ਼ੇਖ ਫਾਰੁਖਦੀਨ ਦੀ ਅਗਵਾਈ ਵਿਚ ਟੀਐਮਸੀ ਸਮਰਥਕਾਂ ਨੇ ਕੀਤਾ ਸੀ। ਇਸਦੇ ਖਿਲਾਫ ਬੀਜੇਪੀ ਸਮਰਥਕਾਂ ਨੇ ਸਥਾਨਕ ਥਾਣੇ ਵਿਚ ਧਰਨਾ ਦਿੰਦੇ ਹੋਏ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement