
ਮੋਦੀ ਅਤੇ ਸ਼ਾਹ ‘ਤੇ ਲੱਗੇ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ਾਂ ਨੂੰ ਲੈ ਕੇ ਸੁਪਰੀਮ ਕੋਰਟ ‘ਚ ਕੱਲ੍ਹ ਸੁਣਵਾਈ ਹੋਵੇਗੀ।
ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ 30 ਅਪ੍ਰੈਲ ਦਿਨ ਮੰਗਲਵਾਰ ਨੂੰ ਕਾਂਗਰਸ ਸਾਂਸਦ ਅਤੇ ਪਾਰਟੀ ਮਹਿਲਾ ਵਿੰਗ ਦੀ ਪ੍ਰਧਾਨ ਸੁਸ਼ਮਿਤਾ ਦੇਵ ਦੀ ਇਕ ਪਟੀਸ਼ਨ ‘ਤੇ ਸੁਣਵਾਈ ਕੀਤੀ ਜਾਵੇਗੀ। ਇਸ ਪਟੀਸ਼ਨ ਵਿਚ ਸੁਸ਼ਮਿਤਾ ਦੇਵ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਕਿ ਚੋਣ ਕਮਿਸ਼ਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵੱਲੋਂ ਕੀਤੀ ਜਾ ਰਹੀ ਚੋਣ ਜ਼ਾਬਤੇ ਦੀ ਉਲੰਘਣਾ ਦੀ ਸ਼ਿਕਾਇਤ ‘ਤੇ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ।
Supreme court
ਸੁਸ਼ਮਿਤਾ ਦੇਵ ਨੇ ਸ਼ਿਕਾਇਤ ਕੀਤੀ ਹੈ ਕਿ ਚੋਣ ਕਮਿਸ਼ਨ ਵੱਲੋਂ ਸਖ਼ਤ ਹਦਾਇਤਾਂ ਦੇ ਬਾਵਜੂਦ ਵੀ ਮੋਦੀ ਅਤੇ ਸ਼ਾਹ ਨੇ ਨਫ਼ਰਤ ਫੈਲਾਉਣ ਵਾਲੇ ਭਾਸ਼ਣ ਦਿੱਤੇ ਅਤੇ ਸ਼ਕਤੀਸ਼ਾਲੀ ਬਲਾਂ ਨੂੰ ਅਪਣੀ ਰੈਲੀ ਵਿਚ ਵਰਤਿਆ। ਸੁਸ਼ਮਿਤਾ ਦੇਵ ਦਾ ਕਹਿਣਾ ਹੈ ਕਿ ਕਾਂਗਰਸ ਕੋਲ ਇਹਨਾਂ ਇਲਜ਼ਾਮਾਂ ਦੇ ਸਪੱਸ਼ਟ ਸਬੂਤ ਹਨ।
ਜਦੋਂ ਕਾਂਗਰਸ ਸਾਂਸਦ ਅਤੇ ਸੀਨੀਅਰ ਵਕੀਲ ਅਭਿਸ਼ੇਕ ਮਨੁ ਸਿੰਘਵੀ ਨੇ ਇਸ ਪਟੀਸ਼ਨ ਨੂੰ ਪੇਸ਼ ਕੀਤਾ ਤਾਂ ਚੀਫ ਜਸਟਿਸ ਨੇ ਪੁੱਛਿਆ ਸੀ ਕਿ ਉਲੰਘਣ ਕਿਸ ਵੱਲੋਂ ਕੀਤੇ ਜਾਣ ਦੇ ਇਲਜ਼ਾਮ ਹਨ। ਜਦੋਂ ਇਸ ‘ਤੇ ਸਿੰਘਵੀ ਨੇ ਪ੍ਰਧਾਨ ਮੰਤਰੀ ਅਤੇ ਅਮਿਤ ਸ਼ਾਹ ਦਾ ਨਾਂਅ ਲਿਆ ਤਾਂ ਚੀਫ ਜਸਟਿਸ ਗੋਗੋਈ ਨੇ ਕਿਹਾ ਕਿ ਧਿਆਨ ਰੱਖੋ ਤੁਹਾਨੂੰ ਅੰਤ ਵਿਚ ਸੁਣਿਆ ਜਾਵੇਗਾ। ਪਟੀਸ਼ਨਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਅਮਿਤ ਸ਼ਾਹ 10 ਮਾਰਚ 2019 ਤੋਂ ਸੰਵੇਦਨਸ਼ੀਸ ਖੇਤਰਾਂ ਅਤੇ ਸੂਬਿਆਂ ਵਿਚ ਜਨ ਪ੍ਰਤੀਨਿਧੀ ਕਾਨੂੰਨ ਅਤੇ ਚੋਣ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ।