
ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਨੇ ਪੂਰੀ ਦਨੀਆਂ ਵਿਚ ਹਾਹਾਕਾਰ ਮਚਾਈ ਹੋਈ ਹੈ। ਹੁਣ ਭਾਰਤ ਵਿਚ ਵੀ ਇਸ ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ
ਨਵੀਂ ਦਿੱਲੀ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਨੇ ਪੂਰੀ ਦਨੀਆਂ ਵਿਚ ਹਾਹਾਕਾਰ ਮਚਾਈ ਹੋਈ ਹੈ। ਹੁਣ ਭਾਰਤ ਵਿਚ ਵੀ ਇਸ ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਭਾਵੇਂ ਕਿ ਕਰੋਨਾ ਵਾਇਰਸ ਨੂੰ ਨੱਥ ਪਾਉਂਣ ਦੇ ਲਈ ਦੇਸ਼ ਵਿਚ ਲੌਕਡਾਊਨ ਕੀਤਾ ਗਿਆ ਹੈ ਫਿਰ ਵੀ ਕੇਸਾਂ ਵੀ ਤੇਜ਼ੀ ਨਾਲ ਇਜਾਫਾ ਹੋ ਰਿਹਾ ਹੈ। ਜਿਸ ਤੋਂ ਬਾਅਦ ਹੁਣ ਇਹ ਗਿਣਤੀ 31 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ ਅਤੇ ਹੁਣ ਤੱਕ ਇਸ ਵਾਇਰਸ ਨੇ ਦੇਸ਼ ਵਿਚ 1007 ਲੋਕਾਂ ਦੀ ਜਾਨ ਲੈ ਲਈ ਹੈ।
covid 19
ਇਸ ਦੇ ਨਾਲ ਇਸ ਗੱਲ ਦਾ ਜਿਕਰ ਕਰਨਾ ਵੀ ਬਣਦਾ ਹੈ ਕਿ 7,696 ਲੋਕ ਇਸ ਵਾਇਰਸ ਨੂੰ ਮਾਤ ਦੇਣ ਤੋਂ ਬਾਅਦ ਠੀਕ ਹੋ ਚੁੱਕੇ ਹਨ। ਉਧਰ ਸਿਹਤ ਮੰਤਰਾਲੇ ਦੀ ਜਾਣਕਾਰੀ ਮੁਤਾਬਿਕ ਪਿਛਲੇ 24 ਘੰਟੇ ਦੇ ਵਿਚ-ਵਿਚ ਦੇਸ਼ ਵਿਚ ਕਰੋਨਾ ਦੇ 1,897 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 73 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਕਰੋਨਾ ਵਾਇਰਸ ਦੇਸ਼ ਦੇ 32 ਸੂਬਿਆ ਅਤੇ ਸ਼ਾਸਿਤ ਪ੍ਰਦੇਸ਼ਾਂ ਵਿਚ ਪਹੁੰਚ ਚੁੱਕਾ ਹੈ।
covid 19 Case
ਇਸ ਦੇ ਨਾਲ ਇਹ ਵੀ ਦੱਸ ਦੱਈਏ ਕਿ ਇਨ੍ਹਾਂ ਸੂਬਿਆਂ ਵਿਚੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬੇ ਮਹਾਂਰਾਸ਼ਟਰ, ਦਿੱਲੀ, ਉਤਰ ਪ੍ਰਦੇਸ਼, ਤਾਮਿਲਨਾਇਡੂ ਅਤੇ ਤੇਲਗਾਨਾਂ ਹਨ। ਇਸ ਤਹਿਤ ਮਹਾਂਰਾਸ਼ਟਰ ਵਿਚ 400 ਦੇ ਕਰੀਬ ਲੋਕ ਕਰੋਨਾ ਮਹਾਂਮਾਰੀ ਵਿਚ ਆਪਣੀ ਜਾਨ ਗੁਆ ਚੁੱਕੇ ਹਨ। ਉਥੇ ਹੀ ਗੁਜਰਾਤ ਵਿਚ 181 ਮੌਤਾਂ ਅਤੇ ਮੱਧ ਪ੍ਰਦੇਸ਼ ਵਿਚ 120 ਦੇ ਕਰੀਬ ਲੋਕਾ ਦੀ ਕਰੋਨਾ ਵਾਇਰਸ ਦੇ ਨਾਲ ਮੌਤ ਹੋਈ ਹੈ।
lucknow
ਦੱਸ ਦੱਈਏ ਕਿ 25 ਮਾਰਚ ਤੋਂ ਸ਼ੁਰੂ ਹੋਏ ਲੌਕਡਾਊਨ ਜੋ ਕਿ 14 ਅਪ੍ਰੈਲ ਨੂੰ ਖਤਮ ਹੋਣਾ ਸੀ, ਹਲਾਤਾਂ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ 3 ਮਈ ਤੱਕ ਵਧਾਉਂਣ ਦਾ ਐਲਾਨ ਕਰ ਦਿੱਤਾ ਸੀ, ਪਰ ਹੁਣ ਇਸ ਲੌਕਡਾਊਨ ਦੇ ਵੀ ਖਤਮ ਹੋਣ ਦਾ ਸਮਾਂ ਆ ਗਿਆ ਹੈ ਪਰ ਕਰੋਨਾ ਦੇ ਕੇਸਾਂ ਵਿਚ ਕਮੀ ਨਹੀਂ ਆ ਰਹੀ ਇਸ ਲਈ ਹੁਣ ਸਰਕਾਰ ਇਸ ਵਿਚ ਹੋਰ ਵਾਧਾ ਕਰੇਗੀ ਜਾਂ ਇਸ ਲੌਕਡਾਊਨ ਨੂੰ ਖੋਲੇਗੀ ਇਹ ਤਾਂ ਆਉਂਣ ਵਾਲੇ ਦਿਨਾਂ ਵਿਚ ਹੀ ਸਾਫ ਹੋਵੇਗਾ।
Corona virus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।