ਤਿੰਨ ਰਾਜਾਂ ਵਿਚ ਤੂਫ਼ਾਨ ਨੇ ਫਿਰ ਮਚਾਈ ਤਬਾਹੀ, 35 ਮੌਤਾਂ
Published : May 29, 2018, 12:21 pm IST
Updated : May 29, 2018, 12:21 pm IST
SHARE ARTICLE
Hurricane destroyed 3 states, 35 Dead
Hurricane destroyed 3 states, 35 Dead

ਝਾਰਖੰਡ ਅਤੇ ਉੱਤਰ ਪ੍ਰਦੇਸ਼ ਵਿਚ ਹਨ੍ਹੇਰੀ-ਮੀਂਹ ਅਤੇ ਝੱਖੜ  ਕਾਰਨ ਹੋਏ ਹਾਦਸਿਆਂ ਵਿਚ 35 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਜਾਨਮਾਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।

ਬਿਹਾਰ, ਝਾਰਖੰਡ ਅਤੇ ਉੱਤਰ ਪ੍ਰਦੇਸ਼ ਵਿਚ ਹਨ੍ਹੇਰੀ-ਮੀਂਹ ਅਤੇ ਝੱਖੜ  ਕਾਰਨ ਹੋਏ ਹਾਦਸਿਆਂ ਵਿਚ 35 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਜਾਨਮਾਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।  ਮਰਨ ਵਾਲਿਆਂ ਵਿਚ ਬਿਹਾਰ ਦੇ 17, ਝਾਰਖੰਡ ਦੇ 13 ਅਤੇ ਯੂਪੀ ਦੇ 5 ਲੋਕ ਸ਼ਾਮਲ ਹਨ। ਬਿਹਾਰ ਦੇ ਕਈ ਜ਼ਿਲ੍ਹਿਆਂ ਵਿਚ ਸੋਮਵਾਰ ਨੂੰ ਤੇਜ਼ ਹਨ੍ਹੇਰੀ ਦੇ ਨਾਲ ਤੇਜ਼ ਬਾਰਸ਼ ਹੋਈ।

Hurricane destroyed 3 states, 35 DeadHurricane destroyed 3 states, 35 Deadਗਯਾ ਦੇ ਖਿਜਰਸਰਾਏ ਵਿਚ ਮੀਂਹ ਕਾਰਨ ਮਚੇ ਹੜਕੰਪ ਵਿਚ 12 ਸਾਲ ਦੀ ਇੱਕ ਬੱਚੀ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਕਟਿਹਾਰ ਵਿਚ ਦਰਖਤ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 6 ਲੋਕ ਜਖ਼ਮੀ ਹੋ ਗਏ। ਏਸਪੀ ਵਿਕਾਸ ਕੁਮਾਰ ਨੇ ਦੱਸਿਆ ਕਿ ਕੋੜ੍ਹਾ ਦੇ ਮੋਧਰਾ ਪਿੰਡ ਵਿਚ ਤਿੰਨ ਲੋਕਾਂ ਅਤੇ ਸ਼ਹਿਰ ਵਿੱਚ ਇੱਕ ਤੀਵੀਂ ਦੀ ਮੌਤ ਹੋਈ ਹੈ। 

Hurricane destroyed 3 statesHurricane destroyed 3 statesਰੋਹਤਾਸ ਵਿਚ ਤੇਜ ਹਨ੍ਹੇਰੀ ਵਿਚ ਬਿਜਲੀ ਦੇ ਖੰਭੇ ਹੇਠਾਂ ਦਬਣ ਨਾਲ ਸ਼ਿਵਪੂਜਨ ਰਾਮ ਨਾਮਕ ਇੱਕ ਵਿਅਕਤੀ ਦੀ ਮੌਤ ਹੋ ਗਈ। ਉਥੇ ਹੀ ਨਵਾਦਾ ਵਿਚ 2 ਲੋਕਾਂ ਦੀ ਮੀਂਹ ਦੇ ਕਾਰਨ ਹੋਏ ਹਾਦਸਿਆਂ ਵਿਚ ਮੌਤ ਹੋ ਗਈ। ਮੁੰਗੇਰ ਵਿਚ ਝੁੱਲੇ ਤੇਜ਼ ਝੱਖੜ ਨਾਲ 2 ਬੱਚਿਆਂ ਦੀ ਮੌਤ ਹੋ ਗਈ। ਝਾਰਖੰਡ ਵਿੱਚ 24 ਘੰਟੇ ਵਿਚ ਇਸ ਤੇਜ਼ ਝੱਖੜ ਨਾਲ ਹੋਈ ਤਬਾਹੀ ਵਿਚ 13 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜਖ਼ਮੀ ਹੋ ਗਏ। ਲਾਸ਼ਾਂ ਵਿਚ ਚਤਰੇ ਦੇ 4, ਰਾਂਚੀ ਦੇ 3, ਪਲਾਮੂ ਅਤੇ ਰਾਮਗੜ ਦੇ 2-2 ਅਤੇ ਹਜ਼ਾਰੀਬਾਗ ਅਤੇ ਲੋਹਰਦਗਾ ਦੇ ਲੋਕ ਸ਼ਾਮਲ ਹਨ।

Heavy RainHeavy Rainਚਤਰੇ ਦੇ ਲਾਵਾਲੌਂਗ ਦੇ ਦੀਪੁਟਾਂੜ ਵਿਚ ਐਤਵਾਰ ਦੇਰ ਰਾਤ ਇੱਕ ਕੱਚੇ ਮਕਾਨ ਉੱਤੇ ਅਸਮਾਨੀ ਬਿਜਲੀ ਡਿੱਗਣ ਨਾਲ ਇੱਕ ਹੀ ਪਰਵਾਰ ਦੇ 3 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 4 ਲੋਕ ਜਖ਼ਮੀ ਹੋ ਗਏ। ਉੱਧਰ, ਯੂਪੀ ਦੇ ਕਾਨਪੁਰ ਦੇ ਨੇੜੇ ਦੇ ਜ਼ਿਲ੍ਹਿਆਂ ਵਿਚ ਸੋਮਵਾਰ ਦੁਪਹਿਰ ਬਾਅਦ ਹਨ੍ਹੇਰੀ-ਮੀਂਹ ਨਾਲ ਜਿਥੇ ਤਾਪਮਾਨ ਡਿੱਗਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਉਥੇ ਹੀ ਉਂਨਾਵ ਅਤੇ ਕਾਨਪੁਰ ਵਿਚ ਮੀਂਹ ਕਾਰਨ ਹੋਏ ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ। ਉਂਨਾਵ ਵਿਚ ਤੇਜ਼ ਹਨ੍ਹੇਰੀ ਤੋਂ ਬਾਅਦ ਅਸਮਾਨੀ ਬਿਜਲੀ ਦੀ ਚਪੇਟ ਵਿਚ ਆਉਣ ਨਾਲ 2 ਲੋਕਾਂ ਦੀ ਜਾਣ ਚਲੀ ਗਈ। 

Location: India, Jharkhand

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement