Madhya Pradesh News: ਪਰਿਵਾਰ ਦੇ 8 ਜੀਆਂ ਦੇ ਕਤਲ ਮਗਰੋਂ ਨੌਜਵਾਨ ਨੇ ਲਿਆ ਫਾਹਾ
Published : May 29, 2024, 11:46 am IST
Updated : May 29, 2024, 11:46 am IST
SHARE ARTICLE
Madhya pradesh Chhindwara Murder Case
Madhya pradesh Chhindwara Murder Case

ਇਹ ਘਟਨਾ ਤਾਮੀਆ ਤਹਿਸੀਲ ਦੇ ਮਹੁਲਝੀਰ ਥਾਣੇ ਦੇ ਬੋਦਲ ਕਚਰ ਪਿੰਡ ਦੀ ਹੈ।

Madhya Pradesh News: ਮੱਧ ਪ੍ਰਦੇਸ਼ ਦੇ ਛਿੰਦਵਾੜਾ 'ਚ ਇਕ ਨੌਜਵਾਨ ਨੇ ਅਪਣੇ ਪਰਿਵਾਰ ਦੇ 8 ਮੈਂਬਰਾਂ ਦਾ ਕਤਲ ਕਰਕੇ ਫਾਹਾ ਲਗਾ ਲਿਆ। ਦੋਸ਼ੀ ਨੇ ਪਹਿਲਾਂ ਅਪਣੀ ਪਤਨੀ ਨੂੰ ਕੁਹਾੜੀ ਨਾਲ ਵੱਢਿਆ, ਫਿਰ ਅਪਣੀ ਮਾਂ-ਭੈਣ, ਭਰਾ-ਭਰਜਾਈ ਅਤੇ ਦੋ ਭਤੀਜਿਆਂ ਅਤੇ ਭਤੀਜਿਆਂ ਦਾ ਕਤਲ ਕਰ ਦਿਤਾ। ਅਪਣੇ ਚਾਚੇ ਦੇ ਘਰ ਜਾ ਕੇ 10 ਸਾਲ ਦੇ ਬੱਚੇ 'ਤੇ ਵੀ ਹਮਲਾ ਕਰ ਦਿਤਾ ਪਰ ਉਹ ਅਪਣੀ ਜਾਨ ਬਚਾ ਕੇ ਭੱਜ ਗਿਆ। ਇਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿਤੀ।

ਇਹ ਘਟਨਾ ਤਾਮੀਆ ਤਹਿਸੀਲ ਦੇ ਮਹੁਲਝੀਰ ਥਾਣੇ ਦੇ ਬੋਦਲ ਕਚਰ ਪਿੰਡ ਦੀ ਹੈ। ਮੰਗਲਵਾਰ-ਬੁੱਧਵਾਰ ਦੀ ਰਾਤ ਨੂੰ 2.30 ਵਜੇ ਦੋਸ਼ੀ ਦਿਨੇਸ਼ ਉਰਫ ਭੂਰਾ ਨੇ ਅਪਣੀ ਪਤਨੀ (23), ਮਾਂ (55), ਭਰਾ (35), ਭਰਜਾਈ (30), ਭੈਣ (16), ਭਤੀਜੇ (5) ਦੋ ਭਤੀਜੀਆਂ (ਸਾਢੇ 4 ਸਾਲ) ਦਾ ਕਤਲ ਕਰ ਦਿਤਾ।। ਘਟਨਾ ਤੋਂ ਬਾਅਦ ਪਿੰਡ ਦੇ ਲੋਕਾਂ ਵਿਚ ਡਰ ਦਾ ਮਾਹੌਲ ਹੈ। ਪਿੰਡ ਵਿਚ ਪੁਲਿਸ ਫੋਰਸ ਤਾਇਨਾਤ ਕਰ ਦਿਤੀ ਗਈ ਹੈ।

ਐਸਪੀ ਮਨੀਸ਼ ਖੱਤਰੀ ਅਨੁਸਾਰ ਮੁਲਜ਼ਮ ਦਾ ਵਿਆਹ 21 ਮਈ ਨੂੰ ਹੀ ਹੋਇਆ ਸੀ। ਦਸਿਆ ਜਾ ਰਿਹਾ ਹੈ ਕਿ ਦਿਨੇਸ਼ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਪਿਛਲੇ ਦਿਨੀਂ ਉਸ ਦਾ ਇਲਾਜ ਹੋਸ਼ੰਗਾਬਾਦ (ਨਰਮਦਾਪੁਰਮ) ਵਿਚ ਵੀ ਹੋਇਆ ਹੈ। ਪੁਲਿਸ ਨੂੰ ਘਟਨਾ ਦੀ ਸੂਚਨਾ ਸਵੇਰੇ 3 ਵਜੇ ਮਿਲੀ।

ਆਸਪਾਸ ਦੇ ਥਾਣਿਆਂ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਘਰ 'ਚ ਲਾਸ਼ਾਂ ਪਈਆਂ ਸਨ, ਕੁੱਝ ਹੀ ਦੂਰੀ 'ਤੇ ਦੋਸ਼ੀ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ। ਅਧਿਕਾਰੀ ਨੇ ਦਸਿਆ ਕਿ ਘਟਨਾ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ ਅਤੇ ਜ਼ਿਲ੍ਹਾ ਮੈਜਿਸਟਰੇਟ ਅਤੇ ਪੁਲਿਸ ਸੁਪਰਡੈਂਟ ਸਮੇਤ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀ ਪਿੰਡ ਪਹੁੰਚ ਗਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

(For more Punjabi news apart from madhya pradesh Chhindwara Murder Case, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM
Advertisement