
ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਭਾਜਪਾ ਵਿਧਾਇਕ ਅਕਾਸ਼ ਵਿਜੈਵਰਗੀਏ ਵੱਲੋਂ ਇੱਕ ਨਿਗਮ...
ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਭਾਜਪਾ ਵਿਧਾਇਕ ਅਕਾਸ਼ ਵਿਜੈਵਰਗੀਏ ਵੱਲੋਂ ਇੱਕ ਨਿਗਮ ਅਧਿਕਾਰੀ ਦੀ ਕ੍ਰਿਕੇਟ ਦੇ ਬੈਟ ਨਾਲ ਕਥਿਤ ਮਾਰ ਕੁਟਾਈ ਤੋਂ ਦੋ ਦਿਨ ਬਾਅਦ ਸ਼ੁੱਕਰਵਾਰ ਦੁਪਹਿਰ ਨੂੰ ਜ਼ਿਲ੍ਹੇ ਦੇ ਰਾਮਨਗਰ ਦੇ ਨਗਰ ਪੰਚਾਇਤ ਪ੍ਰਧਾਨ ਅਤੇ ਭਾਜਪਾ ਨੇਤਾ ਰਾਮ ਸੁਸ਼ੀਲ ਪਟੇਲ ‘ਤੇ ਸਮਰਥਕਾਂ ਦੇ ਨਾਲ ਪੰਚਾਇਤ ਦੇ ਮੁੱਖ ਨਗਰਪਾਲਿਕਾ ਅਧਿਕਾਰੀ (ਸੀਐਮਓ) ਅਤੇ ਮੈਂਬਰਾਂ ‘ਤੇ ਜਾਨਲੇਵਾ ਹਮਲੇ ਦਾ ਦੋਸ਼ ਲੱਗਿਆ ਹੈ। ਗੰਭੀਰ ਰੂਪ ਨਾਲ ਜਖ਼ਮੀ ਸੀਐਮਓ ਅਤੇ ਮੈਂਬਰਾਂ ਨੂੰ ਇਲਾਜ ਲਈ ਜ਼ਿਲਾ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ।
#WATCH Madhya Pradesh: Devratna Soni, Panchayat Chief Medical Officer was assaulted by BJP Panchayat President, Ram S Patel in Satna, earlier today. Patel has now been arrested by the police. pic.twitter.com/kquWqzzQaf
— ANI (@ANI) June 28, 2019
ਉੱਧਰ, ਦੋਸ਼ ਲਗਾਇਆ ਹੈ ਕਿ ਸੀਐਮਓ ਨੇ ਕਾਂਗਰਸ ਨੇਤਾ ਦੇ ਇਸ਼ਾਰੇ ‘ਤੇ ਉਨ੍ਹਾਂ ‘ਤੇ ਹਮਲਾ ਕੀਤਾ। ਦੋਨਾਂ ਪੱਖਾਂ ਨੇ ਇੱਕ ਦੂਜੇ ਦੇ ਖਿਲਾਫ ਪੁਲਿਸ ‘ਚ ਸ਼ਿਕਾਇਤ ਦਰਜ ਕਰਾਈ। ਸਤਨਾ ਦੇ ਜ਼ਿਲਾ ਪੁਲਿਸ ਮੁਖੀ ਰਿਆਜ ਇਕਬਾਲ ਨੇ ਦੱਸਿਆ ਕਿ ਭਾਜਪਾ ਨੇਤਾ ਰਾਮਸੁਸ਼ੀਲ ਪਟੇਲ ਅਤੇ ਸੀਐਮਓ ਦੇਵ ਵਰਤ ਸੋਨੀ, ਦੋਨਾਂ ਦਾ ਮੈਡੀਕਲ ਕਰਾ ਰਹੇ ਹਨ। ਦੋਨਾਂ ਦੇ ਬਿਆਨ ਲਏ ਜਾ ਰਹੇ ਹਨ। ਸੀਸੀਟੀਵੀ ਫੁਟੇਜ ਵੀ ਚੈਕ ਕਰ ਰਹੇ ਹਨ। ਘਟਨਾ ਦੇ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਿਸਦੀ ਵੀ ਗਲਤੀ ਹੋਵੇਗੀ ਉਸ ‘ਤੇ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਜ਼ਿਲਾ ਮੁਖੀ ਤੋਂ ਲਗਭਗ 65 ਕਿਲੋਮੀਟਰ ਦੂਰ ਰਾਮਨਗਰ ‘ਚ ਸ਼ੁੱਕਰਵਾਰ ਦੁਪਹਿਰ ਨੂੰ ਭਾਜਪਾ ਦੇ ਨਗਰ ਪੰਚਾਇਤ ਪ੍ਰਧਾਨ ਰਾਮ ਸੁਸ਼ੀਲ ਪਟੇਲ ਨੇ ਆਪਣੇ ਅੱਧਾ ਦਰਜਨ ਤੋਂ ਜ਼ਿਆਦਾ ਸਾਥੀਆਂ ਨਾਲ ਪ੍ਰੀਸ਼ਦ ਦਫ਼ਤਰ ਪਹੁੰਚ ਕੇ ਸੀਐਮਓ ਅਤੇ ਮੈਂਬਰਾਂ ਦੇ ਉਤੇ ਲਾਠੀ- ਡੰਡਾ ਨਾਲ ਹਮਲਾ ਕਰ ਦਿੱਤਾ। ਲਹੂ-ਲੁਹਾਣ ਹਾਲਤ ‘ਚ ਸੀਐਮਓ ਦਾ ਰਾਮਗਰ ਦੇ ਸਮੁਦਾਇਕ ਸਿਹਤ ਕੇਂਦਰ ਵਿੱਚ ਮੁਢਲੀ ਸਹਾਈਤਾ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਚੰਗੀ ਇਲਾਜ ਲਈ ਜ਼ਿਲਾ ਹਸਪਤਾਲ ਰੇਫਰ ਕਰ ਦਿੱਤਾ ਗਿਆ ਹੈ।
ਜ਼ਿਲਾ ਹਸਪਤਾਲ ਦੇ ਡਾਕਟਰ ਨੇ ਸੀਐਮਓ ਦੀ ਹਾਲਤ ਨੂੰ ਗੰਭੀਰ ਦੱਸਿਆ ਹੈ। ਜਾਣਕਾਰ ਸੂਤਰਾਂ ਦੇ ਅਨੁਸਾਰ ਵੀਰਵਾਰ ਨੂੰ ਆਯੋਜਿਤ ਪੀਐਸੀ ਦੀ ਬੈਠਕ ਦੇ ਦੌਰਾਨ ਭਾਜਪਾ ਨਗਰ ਪੰਚਾਇਤ ਪ੍ਰਧਾਨ ਨੇ ਸੀਐਮਓ ਨੂੰ ਕੁੱਟਣ ਦੀ ਧਮਕੀ ਦਿੱਤੀ ਸੀ। ਦੱਸਿਆ ਜਾਂਦਾ ਹੈ ਕਿ ਉਸ ਵਕਤ ਸੀਐਮਓ ਆਫਿਸ ਵਿੱਚ ਨਹੀਂ ਸਨ।