
ਕਿਹਾ ਹੁਣ ਮੈਨੂੰ ਪਹਿਲੇ ਪਤੇ ’ਤੇ ਸੰਪਰਕ ਨਹੀਂ ਕੀਤਾ ਜਾ ਸਕਦਾ
ਨਵੀਂ ਦਿੱਲੀ: ਭਾਜਪਾ ਦੀ ਦਿਗ਼ਜ ਆਗੂ ਅਤੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਨਵੀਂ ਦਿੱਲੀ ਦੇ ਸਫਦਰਜੰਗ ਲੇਨ ਸਥਿਤ ਅਪਣੇ ਸਰਕਾਰੀ ਨਿਵਾਸ ਨੂੰ ਖਾਲੀ ਕਰ ਦਿੱਤਾ ਹੈ। ਉਹਨਾਂ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਸੁਸ਼ਮਾ ਸਵਰਾਜ ਨੇ ਲਿਖਿਆ ਕਿ ਉਹਨਾਂ ਨੇ ਅਪਣੇ ਸਰਕਾਰੀ ਨਿਵਾਸ 8, ਸਫਦਰਜੰਗ ਲੇਨ, ਨਵੀਂ ਦਿੱਲੀ ਨੂੰ ਖਾਲੀ ਕਰ ਦਿੱਤਾ ਹੈ।
Sushma Swaraj
ਉਹਨਾਂ ਕਿਹਾ ਕਿ ਕਿਰਪਾ ਕਰ ਕੇ ਧਿਆਨ ਦਿਓ ਕਿ ਉਸ ਨੂੰ ਅਪਣੇ ਪਹਿਲੇ ਪਤੇ ਅਤੇ ਫ਼ੋਨ ਨੰਬਰ ’ਤੇ ਸੰਪਰਕ ਨਹੀਂ ਕੀਤਾ ਜਾ ਸਕਦਾ। ਦਸ ਦਈਏ ਕਿ ਸੁਸ਼ਮਾ ਸਵਰਾਜ ਇਸ ਵਾਰ ਸਿਹਤ ਕਾਰਨ ਨਾਲ ਹਾਲ ਹੀ ਵਿਚ ਲੋਕ ਸਭਾ ਚੋਣਾਂ ਨਹੀਂ ਲੜੇ ਸਨ। ਉਹਨਾਂ ਨੇ 16ਵੀਂ ਲੋਕ ਸਭਾ ਵਿਚ ਮੱਧ ਪ੍ਰਦੇਸ਼ ਦੇ ਵਿਦਿਸ਼ਾ ਚੋਣ ਖੇਤਰ ਦੀ ਪ੍ਰਤੀ ਨੁਮਾਇੰਦਗੀ ਕੀਤੀ ਸੀ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਸੁਸ਼ਮਾ ਸਵਰਾਜ ਨੇ ਕਿਹਾ ਸੀ ਕਿ ਉਹ ਭਾਵੇਂ ਹੀ 2019 ਦੀਆਂ ਲੋਕ ਸਭਾ ਚੋਣਾਂ ਨਹੀਂ ਲੜ ਸਕਦੀ ਪਰ ਰਾਜਨੀਤੀ ਵਿਚ ਜ਼ਰੂਰ ਰਹੇਗੀ। ਇਕ ਟਵੀਟ ਦਾ ਜਵਾਬ ਦਿੰਦੇ ਹੋਏ ਸੁਸ਼ਮਾ ਨੇ ਕਿਹਾ ਕਿ ਉਹ ਰਾਜਨੀਤੀ ਤੋਂ ਰਿਟਾਇਰ ਨਹੀਂ ਹੋ ਰਹੀ। ਸਿਰਫ਼ ਸਿਹਤ ਕਾਰਨ ਕਰ ਕੇ 2019 ਦੀਆਂ ਚੋਣਾਂ ਨਾ ਲੜਨ ਦਾ ਫ਼ੈਸਲਾ ਕੀਤਾ ਹੈ।
ਸੁਸ਼ਮਾ ਸਵਰਾਜ ਇਸ ਫ਼ੈਸਲੇ ’ਤੇ ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਕਿਹਾ ਕਿ ਕਈ ਰਾਜਨੀਤਿਕ ਮਤਭੇਦਾਂ ਦੇ ਬਾਵਜੂਦ ਉਹ ਦੁੱਖੀ ਹਨ ਕਿ ਸੁਸ਼ਮਾ ਸਵਰਾਜ ਰਾਜਨੀਤੀ ਛੱਡ ਰਹੀ ਹੈ। ਵਿਦੇਸ਼ ਮਾਮਲੇ ਦੀ ਸੰਸਦੀ ਕਮੇਟੀ ਦੇ ਪ੍ਰਧਾਨ ਦੇ ਨਾਤੇ ਉਹਨਾਂ ਨੂੰ ਹਮੇਸ਼ਾ ਸੁਸ਼ਮਾ ਦਾ ਸਹਿਯੋਗ ਮਿਲਦਾ ਰਹੇਗਾ।