ਲਾੜੀ ਦੇ ਚਾਚੇ ਨੂੰ ਚੰਡੀਗੜ੍ਹ ਪੀ.ਜੀ.ਆਈ. ਕੀਤਾ ਗਿਆ ਰੈਫ਼ਰ
ਦੇਹਰਾ: ਭੈਣ ਦੇ ਵਿਆਹ ਦੀ ਖ਼ੁਸ਼ੀ ਵਿਚ ਭਰਾ ਵਲੋਂ ਅਜਿਹੀ ਫ਼ਾਇਰਿੰਗ ਕੀਤੀ ਗਈ ਕਿ ਗੋਲੀ ਲਾੜੀ ਦੇ ਚਾਚੇ ਨੂੰ ਜਾ ਲੱਗੀ, ਜਿਸ ਨੂੰ ਜ਼ਖ਼ਮੀ ਹਾਲਤ ਵਿਚ ਪੀ.ਜੀ.ਆਈ. ਚੰਡੀਗੜ੍ਹ ਰੈਫ਼ਰ ਕੀਤਾ ਗਿਆ। ਮਾਮਲਾ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਦੇਹਰਾ ਸਬ-ਡਿਵੀਜ਼ਨ ਤੋਂ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ: ਫਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ 'ਤੇ BSF ਨੇ ਈਦ ਦੇ ਮੌਕੇ 'ਤੇ ਪਾਕਿ ਰੇਂਜਰਾਂ ਨੂੰ ਮਠਿਆਈ ਦੇ ਕੇ ਦਿਤੀ ਵਧਾਈ
ਦੇਹਰਾ ਥਾਣਾ ਅਧੀਨ ਪੈਂਦੇ ਬਲਾਕ ਪਰਾਗਪੁਰ ਦੀ ਗ੍ਰਾਮ ਪੰਚਾਇਤ ਲੰਗ ਬਲਿਆਣਾ ਵਿਖੇ ਵਿਆਹ ਸਮਾਗਮ ਦੌਰਾਨ ਕੀਤੀ ਫ਼ਾਇਰਿੰਗ ਵਿਚ ਲਾੜੀ ਦੇ ਚਾਚੇ ਨੂੰ ਗੋਲੀ ਲੱਗ ਗਈ, ਜਿਸ ਤੋਂ ਬਾਅਦ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿਤਾ ਗਿਆ ਹੈ। ਹਾਲਾਂਕਿ ਲਾੜੀ ਦੇ ਚਾਚੇ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਦੁਨੀਆਂ ਦੇ ਸਭ ਤੋਂ ਵੱਡੇ ਕਰੂਜ਼ ਜਹਾਜ਼ ਦਾ ਨਿਰਮਾਣ ਪੂਰਾ, ਜਨਵਰੀ 2024 ਤੋਂ ਯਾਤਰੀਆਂ ਨੂੰ ਕਰਾਏਗਾ ਕਈ ਦੇਸ਼ਾਂ ਦੀ ਸੈਰ
ਦਰਅਸਲ ਬਲਿਆਣਾ ਦੇ ਰਹਿਣ ਵਾਲੇ ਰਮੇਸ਼ ਕੁਮਾਰ ਦੀ ਲੜਕੀ ਦਾ ਵਿਆਹ ਸੀ, ਜਿਸ ਦੀ ਬਰਾਤ ਪਰਾਗਪੁਰ ਦੇ ਕਲੋਹਾ ਤੋਂ ਹੀ ਆਈ ਸੀ। ਜਦੋਂ ਵਿਆਹ ਵਾਲੇ ਘਰ ਦੇ ਨੇੜੇ ਮਿਲਣੀ ਹੋ ਰਹੀ ਸੀ ਤਾਂ ਲੜਕੀ ਦੇ ਭਰਾ ਨੇ ਅਪਣੇ ਪਿਤਾ ਦੀ ਲਾਇਸੈਂਸੀ ਸਿੰਗਲ ਬੈਰਲ ਬੰਦੂਕ ਲੈ ਕੇ ਹਵਾ ਵਿਚ ਫ਼ਾਇਰਿੰਗ ਕਰ ਦਿਤੀ। ਜਦੋਂ ਉਸ ਨੇ ਦੂਜਾ ਰਾਊਂਡ ਫਾਇਰ ਕਰਨ ਲਈ ਕਾਰਤੂਸ ਲੋਡ ਕੀਤਾ, ਇਸੇ ਦੌਰਾਨ ਉਸ ਦਾ ਪੈਰ ਫਿਸਲ ਗਿਆ ਅਤੇ ਟਰਿੱਗਰ ਦੱਬ ਗਿਆ। ਬੰਦੂਕ ਤੋਂ ਚਲਾਈ ਗੋਲੀ ਨੇੜੇ ਹੀ ਖੜ੍ਹੇ ਰਮੇਸ਼ ਦੇ ਚਚੇਰੇ ਭਰਾ ਸੁਰੇਸ਼ ਕੁਮਾਰ ਦੇ ਮੋਢੇ 'ਤੇ ਲੱਗੀ। ਉਸ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਦੇਹਰਾ ਲਿਜਾਇਆ ਗਿਆ।
ਇਹ ਵੀ ਪੜ੍ਹੋ: ਕੌਮਾਂਤਰੀ ਸਰਹੱਦ ਨੇੜਿਉਂ BSF ਜਵਾਨਾਂ ਨੇ ਬਰਾਮਦ ਕੀਤੀ 5.120 ਕਿਲੋਗ੍ਰਾਮ ਹੈਰੋਇਨ
ਇਸ ਮਗਰੋਂ ਉਸ ਨੂੰ ਟਾਂਡਾ ਮੈਡੀਕਲ ਕਾਲਜ ਕਾਂਗੜਾ ਰੈਫ਼ਰ ਕਰ ਦਿਤਾ ਗਿਆ, ਜਿਥੋਂ ਬਾਅਦ ਵਿਚ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਭੇਜ ਦਿਤਾ ਗਿਆ। ਦਸਿਆ ਜਾ ਰਿਹਾ ਹੈ ਕਿ ਹੁਣ ਸੁਰੇਸ਼ ਦੀ ਹਾਲਤ ਖਤਰੇ ਤੋਂ ਬਾਹਰ ਹੈ। ਮਾਮਲੇ ਦੀ ਪੁਸ਼ਟੀ ਕਰਦਿਆਂ ਦੇਹਰਾ ਦੇ ਡੀ.ਐਸ.ਪੀ. ਅਨਿਲ ਕੁਮਾਰ ਨੇ ਦਸਿਆ ਕਿ ਪੁਲਿਸ ਨੇ ਬੰਦੂਕ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਨੇ ਆਈ.ਪੀ.ਸੀ. ਦੀ ਧਾਰਾ 336, 337 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।