ਉਦਯੋਗਪਤੀਆਂ ਨੂੰ ਅਪਮਾਨਤ ਕਰਨਾ ਗ਼ਲਤ : ਮੋਦੀ
Published : Jul 29, 2018, 3:43 pm IST
Updated : Jul 29, 2018, 3:43 pm IST
SHARE ARTICLE
PM Narendera Modi
PM Narendera Modi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਿੰਦੁਸਤਾਨ ਨੂੰ ਬਣਾਉਣ ਵਿਚ ਉਦਯੋਗਪਤੀਆਂ ਦੀ ਵੀ ਭੂਮਿਕਾ ਹੁੰਦੀ ਹੈ ਅਤੇ ਉਨ੍ਹਾਂ ਨੂੰ ਚੋਰ ਲੁਟੇਰਾ ਕਹਿਣਾ ਜਾਂ ਅਪਮਾਨਤ ...

ਲਖਨਊ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਿੰਦੁਸਤਾਨ ਨੂੰ ਬਣਾਉਣ ਵਿਚ ਉਦਯੋਗਪਤੀਆਂ ਦੀ ਵੀ ਭੂਮਿਕਾ ਹੁੰਦੀ ਹੈ ਅਤੇ ਉਨ੍ਹਾਂ ਨੂੰ ਚੋਰ ਲੁਟੇਰਾ ਕਹਿਣਾ ਜਾਂ ਅਪਮਾਨਤ ਕਰਨਾ ਪੂਰੀ ਤਰ੍ਹਾਂ ਗ਼ਲਤ ਹੈ। ਵਿਰੋਧੀ ਦਲਾਂ ਵਲੋਂ ਅਕਸਰ ਦੇਸ਼ ਦੇ ਵੱਡੇ ਉਦਯੋਗਪਤੀਆਂ ਨੂੰ ਫ਼ਾਇਦਾ ਪਹੁੰਚਾਉਣ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਮੋਦੀ ਨੇ ਕਿਹਾ ਕਿ ਜੇਕਰ ਹਿੰਦੁਸਤਾਨ ਨੂੰ ਬਣਾਉਣ ਵਿਚ ਇਕ ਕਿਸਾਨ, ਇਕ ਕਾਰੀਗਰ, ਇਕ ਬੈਂਕਰ ਫਾਈਨਾਂਸਰ, ਸਰਕਾਰੀ ਮੁਲਾਜ਼ਮ, ਮਜ਼ਦੂਰ ਦੀ ਮਿਹਨਤ ਕੰਮ ਕਰਦੀ ਹੈ ਤਾਂ ਇਸ ਵਿਚ ਦੇਸ਼ ਦੇ ਉਦਯੋਗਪਤੀਆਂ ਦੀ ਵੀ ਭੂਮਿਕਾ ਹੁੰਦੀ ਹੈ। ਅਸੀਂ ਉਨ੍ਹਾਂ ਨੂੰ ਅਪਮਾਨਤ ਕਰਾਂਗੇ, ਚੋਰ ਲੁਟੇਰਾ ਕਹਾਂਗੇ,  ਇਹ ਕਿਹੜਾ ਤਰੀਕਾ ਹੈ? 

PM Narendera ModiPM Narendera Modiਉਨ੍ਹਾਂ ਨੇ ਇੱਥੇ ਵੱਖ-ਵੱਖ ਯੋਜਨਾਵਾਂ ਦਾ ਨੀਂਹ ਪੱਥਰ ਰੱਖਣ ਮੌਕੇ ਕਿਹਾ ਕਿ ਪਹਿਲਾਂ ਪਰਦੇ ਦੇ ਪਿੱਛੇ ਬਹੁਤ ਕੁੱਝ ਹੁੰਦਾ ਸੀ। ਦੇਸ਼ ਵਿਚ ਕੋਈ ਵੀ ਅਜਿਹਾ ਉਦਯੋਗਪਤੀ ਨਹੀਂ ਹੋਵੇਗਾ ਜੋ ਸਰਕਾਰ ਦੇ ਸਾਹਮਣੇ ਜਾ ਕੇ ਅਪਮਾਨਤ ਨਾ ਹੋਇਆ ਹੋਵੇ। ਨਾਲ ਹੀ ਹਲਕੇ ਫੁਲਕੇ ਅੰਦਾਜ਼ ਵਿਚ ਉਨ੍ਹਾਂ ਕਿਹਾ ਕਿ ਅਮਰ ਸਿੰਘ ਬੈਠੇ ਹੋਏ ਹਨ, ਸਾਰੀ ਹਿਸਟਰੀ ਕੱਢ ਦੇਣਗੇ। ਪ੍ਰੋਗਰਾਮ ਵਿਚ ਸਾਬਕਾ ਸਪਾ ਨੇਤਾ ਅਮਰ ਸਿੰਘ ਵੀ ਬੈਠੇ ਹੋਏ ਸਨ।  ਪ੍ਰਧਾਨ ਮੰਤਰੀ ਨੇ ਕਿਹਾ ਕਿ ਪਰ ਜਦੋਂ ਨੀਅਤ ਸਾਫ਼ ਹੋਵੇ, ਇਰਾਦੇ ਨੇਕ ਹੋਣ ਤਾਂ ਕਿਸੇ ਦੇ ਨਾਲ ਖੜ੍ਹੇ ਹੋਣ ਨਾਲ ਦਾਗ਼ ਨਹੀਂ ਲਗਦੇ।

PM Narendera ModiPM Narendera Modiਮਹਾਤਮਾ ਗਾਂਧੀ ਦਾ ਜੀਵਨ ਜਿੰਨਾ ਪਵਿੱਤਰ ਸੀ, ਉਨ੍ਹਾਂ ਨੂੰ ਬਿਰਲਾ ਦੇ ਪਰਵਾਰ ਵਿਚ ਜਾ ਕੇ ਰਹਿਣ ਵਿਚ ਕਦੇ ਹਿਚਕਚਾਹਟ ਨਹੀਂ ਹੋਈ ਕਿਉਂਕਿ ਉਨ੍ਹਾਂ ਦੀ ਨੀਅਤ ਸਾਫ਼ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਨਹੀਂ ਹੁੰਦਾ ਸੀ ਕਿਉਂਕਿ ਪਰਦੇ ਦੇ ਪਿਛੇ ਬਹੁਤ ਕੁੱਝ ਹੁੰਦਾ ਸੀ। ਮੋਦੀ ਨੇ ਨਾਲ ਹੀ ਚਿਤਾਵਨੀ ਦਿਤੀ ਕਿ ਹਾਂ, ਜੋ ਗ਼ਲਤ ਕਰੇਗਾ, ਉਸ ਨੂੰ ਜੇਲ੍ਹ ਦੀ ਜ਼ਿੰਦਗੀ ਬਿਤਾਉਣੀ ਹੋਵੇਗੀ। 

PM Modi and CM Yogi PM Modi and CM Yogiਉਨ੍ਹਾਂ ਕਿਹਾ ਕਿ ਦੇਸ਼ ਨੂੰ ਅੱਗੇ ਵਧਣ ਲਈ ਹਰ ਕਿਸੇ ਦੇ ਨਾਲ ਸਹਿਯੋਗ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਇੰਦਰਾ ਗਾਂਧੀ ਸੰਸਥਾਨ ਵਿਚ 60 ਹਜ਼ਾਰ ਕਰੋੜ ਰੁਪਏ ਦੀਆਂ 81 ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਇੰਨੇ ਵੱਡੇ ਨਿਵੇਸ਼ ਦੀਆਂ ਯੋਜਨਾਵਾਂ ਨੂੰ ਲਿਆਉਣ ਲਈ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਅਤੇ ਉਨ੍ਹਾਂ ਦੀ ਟੀਮ ਦੇ ਨਾਲ-ਨਾਲ ਅਧਿਕਾਰੀਆਂ ਨੂੰ ਵਧਾਈ ਦਿਤੀ।

PM Narendera ModiPM Narendera Modiਮੋਦੀ ਨੇ ਕਿਹਾ ਕਿ ਸੂਬੇ ਦੇ ਉਦਯੋਗਿਕ ਵਿਕਾਸ ਮੰਤਰੀ ਸਤੀਸ਼ ਮਹਾਨਾ ਬਹੁਤ ਹਿਚਕਚਾਹਟ ਨਾਲ ਕਹਿ ਰਹੇ ਸਨ ਕਿ 60 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਇਹ ਗਰਾਊਂਡ ਬ੍ਰੇਕਿੰਗ ਸੈਰੇਮਨੀ ਨਹੀਂ, ਰਿਕਾਰਡ ਬ੍ਰੇਕਿੰਗ ਸੈਰੇਮਨੀ ਹੈ। ਉਨ੍ਹਾਂ ਕਿਹਾ ਕਿ ਇੰਨੇ ਘੱਟ ਸਮੇਂ ਵਿਚ ਪ੍ਰਕਿਰਿਆ ਨੂੰ ਸਰਲ ਕਰ ਕੇ ਇੰਨਾ ਵੱਡਾ ਨਿਵੇਸ਼ ਵੱਡੀ ਗੱਲ ਹੈ। ਮੈਂ ਵੀ ਬਹੁਤ ਸਮੇਂ ਤਕ ਮੁੱਖ ਮੰਤਰੀ ਰਿਹਾ ਹਾਂ। ਉਦਯੋਗਿਕ ਗਤੀਵਿਧੀਆਂ ਨਾਲ ਜੁੜ ਰਿਹਾ ਹਾਂ। ਇਹ ਨਿਵੇਸ਼ ਘੱਟ ਨਹੀਂ ਹੈ। ਯੂਪੀ ਇਨਵੈਸਟਰਜ਼ ਸਮਿਟ ਦੇ ਪੰਜ ਮਹੀਨੇ ਬਾਅਦ ਹੀ ਇੰਨਾ ਵੱਡਾ ਨਿਵੇਸ਼ ਹੋਣਾ ਵੱਡਾ ਕੰਮ ਹੈ। ਉਨ੍ਹਾਂ ਕਿਹਾ ਕਿ ਅਸੀਂ ਇਕ ਅਜਿਹੀ ਵਿਵਸਥਾ ਖੜ੍ਹੀ ਕਰਨਾ ਚਾਹੁੰਦੇ ਹਾਂ, ਜਿੱਥੇ ਕਿਸੇ ਭੇਦਭਾਵ ਦੀ ਗੁੰਜਾਇਸ਼ ਨਾ ਹੋਵੇ।

PM Narendera Modi Welcome Yogi PM Narendera Modi Welcome Yogiਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਕਿਰਿਆਵਾਂ ਵਿਚ ਗਤੀ ਵੀ ਦਿਸੇ ਅਤੇ ਸੰਵੇਦਨਸ਼ੀਲਤਾ ਵੀ, ਨਾ ਅਪਣਾ, ਨਾ ਪਰਾਇਆ, ਨਾ ਛੋਟਾ, ਨਾ ਵੱਡਾ ਸਾਰਿਆਂ ਦੇ ਨਾਲ ਬਰਾਬਰ ਦਾ ਵਿਵਹਾਰ, 'ਸਬਕਾ ਸਾਥ, ਸਬਕਾ ਵਿਕਾਸ'। ਉਨ੍ਹਾਂ ਕਿਹਾ ਕਿ ਮੈਂ ਉਤਰ ਪ੍ਰਦੇਸ਼ ਦੀ 22 ਕਰੋੜ ਜਨਤਾ ਨੂੰ ਵਚਨ ਦਿਤਾ ਸੀ ਕਿ ਉਨ੍ਹਾਂ ਦੇ ਪਿਆਰ ਨੂੰ ਵਿਆਜ਼ ਸਮੇਤ ਵਾਪਸ ਕਰਾਂਗਾ। ਇੱਥੇ ਜੋ ਯੋਜਨਾਵਾਂ ਸ਼ੁਰੂ ਹੋ ਰਹੀਆਂ ਹਨ, ਉਹ ਉਸੇ ਵਚਨਬੱਧਤਾ ਦਾ ਹਿੱਸਾ ਹਨ। ਇਹ ਯੋਜਨਾਵਾਂ ਉਤਰ ਪ੍ਰਦੇਸ਼ ਵਿਚ ਆਰਥਿਕ ਅਤੇ ਉਦਯੋਗਿਕ ਅਸੰਤੁਲਨ ਨੂੰ ਦੂਰ ਕਰਨ ਵਿਚ ਵੀ ਸਹਾਇਕ ਹੋਣਗੀਆਂ।

PM Narendera ModiPM Narendera Modiਪ੍ਰੋਗਰਾਮ ਨੂੰ ਮੁੱਖ ਮੰਤਰੀ ਯੋਗੀ ਅਦਿਤਿਆਨਾਥ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਗੌਤਮ ਅਡਾਨੀ, ਕੁਮਾਰ ਮੰਗਲਮ ਬਿਰਲਾ, ਸੁਭਾਸ਼ ਚੰਦਰਾ, ਸੰਜੇ ਪੁਰੀ, ਯੂਸਫ਼ ਅਲੀ, ਬੀ ਆਰ ਸ਼ੈਟੀ ਵਰਗੇ ਦੇਸ਼ ਦੇ ਵੱਡੇ ਕਾਰੋਬਾਰੀਆਂ ਨੇ ਵੀ ਸੰਬੋਧਨ ਕੀਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement