ਈਰਾਨ ਅਤੇ ਪੱਛਮੀ ਦੇਸ਼ਾਂ ਵਿਚਕਾਰ ਵਧਦਾ ਤਣਾਅ ਖਾੜੀ ਖੇਤਰ ਲਈ ਬਣ ਸਕਦੈ ਸੰਕਟ
Published : Jul 29, 2019, 10:59 am IST
Updated : Jul 29, 2019, 10:59 am IST
SHARE ARTICLE
Stena Bulk
Stena Bulk

ਅਮਰੀਕਾ ਦੇ ਦੋ ਵਾਰਸ਼ਿਪ ਪਹਿਲਾਂ ਤੋਂ ਹੀ ਇਸ ਇਲਾਕੇ ਵਿਚ ਡੇਰਾ ਬਣਾ ਕੇ ਬੈਠੇ ਹੋਏ ਹਨ

ਨਵੀਂ ਦਿੱਲੀ- ਹਾਰਮੂਜ਼ ਦੀ ਖਾੜੀ ਵਿਚ ਈਰਾਨ ਅਤੇ ਬ੍ਰਿਟੇਨ ਦਰਮਿਆਨ ਤਣਾਅ ਦੀ ਮੌਜੂਦਾ ਸਥਿਤੀ ਦਾ ਪ੍ਰਭਾਵ ਆਉਣ ਵਾਲੇ ਦਿਨਾਂ ਵਿਚ ਪੂਰੀ ਦੁਨੀਆ ‘ਤੇ ਪੈ ਸਕਦਾ ਹੈ। ਦਰਅਸਲ, 19 ਜੁਲਾਈ ਨੂੰ ਈਰਾਨ ਦੇ ਇਨਕਲਾਬੀ ਗਾਰਡਜ਼ ਨੇ ਬ੍ਰਿਟੇਨ ਦੇ ਝੰਡੇ ਵਾਲੇ ਸਮੁੰਦਰੀ ਜਹਾਜ਼ ਸਟੇਨਾ ਏਮਪੇਰੋ ਦੇ ਸਮੁੰਦਰੀ ਜਹਾਜ਼ ਨੂੰ ਫੜ ਲਿਆ ਸੀ। ਇਰਾਨ ਨੇ ਇਸ ਤੇਲ ਦੇ ਟੈਕਰ ਨੂੰ ਹਾਰਮੂਜ਼ ਸਟ੍ਰੇਟ ਤੋਂ ਗੁਜ਼ਰਦੇ ਹੋਏ ਕਬਜ਼ੇ ਵਿਚ ਲੈ ਲਿਆ ਸੀ। ਬ੍ਰਿਟੇਨ ਨੇ ਇਸ ਨੂੰ ਅੰਤਰ ਰਾਸ਼ਟਰੀ ਜਲ ਮਾਰਗ ਦੀ ਉਲੰਘਣਾ ਦੱਸੀ ਅਤੇ ਅਮਰੀਕਾ, ਬ੍ਰਿਟੇਨ, ਫ੍ਰਾਂਸ ਅਤੇ ਨਾਟੋ ਨੇ ਇਸ ਨੂੰ ਇਰਾਨ ਵੱਲੋਂ ਅੰਤਰ ਰਾਸ਼ਟਰੀ ਜਲ ਖੇਤਰ ਵਿਚ ਨੈਵੀਗੇਸ਼ਨ ਦੇ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੱਤੀ।

Strait of HormuzStrait of Hormuz

ਹੁਣ ਬ੍ਰਿਟੇਨ ਨੇ ਆਪਣੇ ਜਹਾਜ਼ਾਂ ਦੀ ਸੁਰੱਖਿਆਂ ਲਈ ਰਾਇਲ ਨੇਵੀ ਦੇ ਜਹਾਜ਼ਾਂ ਨੂੰ ਹਾਰਮੂਜ਼ ਸਟ੍ਰੇਟ ਭੇਜ ਦਿੱਤਾ ਹੈ। ਅਮਰੀਕਾ ਦੇ ਦੋ ਵਾਰਸ਼ਿਪ ਪਹਿਲਾਂ ਤੋਂ ਹੀ ਇਸ ਇਲਾਕੇ ਵਿਚ ਡੇਰਾ ਬਣਾ ਕੇ ਬੈਠੇ ਹੋਏ ਹਨ। ਤਣਾਅ ਦਾ ਇਹ ਤਾਜ਼ਾ ਮੁੱਦਾ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਇਰਾਨ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਅਮਰੀਕਾ ਦੌਰਾਨ ਵਧ ਰਹੇ ਤਣਾਅ ਵਿਚਕਾਰ ਬ੍ਰਿਟਿਸ਼ ਰਾਇਲ ਮਰੀਨ ਨੇ ਯੂਰਪੀ ਕਾਨੂੰਨ ਤੋੜਨ ਦਾ ਆਰੋਪ ਲਗਾ ਕੇ ਇਸ ਮਹੀਨੇ ਇਰਾਨ ਦੇ ਇਕ ਟੈਂਕਰ ਗ੍ਰੇਸ ਨੂੰ ਜਿਬਰਾਲਟਰ ਤੋਂ ਜ਼ਬਤ ਕਰ ਲਿਆ ਸੀ।

Royal NavyRoyal Navy

ਇਸ ਦੌਰਾਨ ਅਮਰੀਕਾ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਹਾਰਮੂਜ਼ ਦੀ ਖਾੜੀ ਵਿਚ ਤੈਨਾਤ ਉਸ ਦੇ ਵਾਰਸ਼ਿਪ ਨੇ ਇਕ ਇਰਾਨੀ ਡਰੋਨ ਮਾਰ ਸੁੱਟਿਆ ਸੀ। ਈਰਾਨ ਅਤੇ ਪੱਛਮੀ ਦੇਸ਼ਾਂ ਵਿਚਕਾਰ ਵਧਦਾ ਤਣਾਅ ਖਾੜੀ ਖੇਤਰ ਵਿਚ ਇੱਕ ਵੱਡੇ ਸੰਕਟ ਦਾ ਸੰਕੇਤ ਦੇ ਰਿਹਾ ਹੈ। ਅਤੇ ਇਸਦਾ ਕੇਂਦਰ ਹਾਰਮੂਜ਼ ਸਟ੍ਰੇਟ ਬਣ ਰਿਹਾ ਹੈ। ਈਰਾਨ ਨਾਲ ਅੰਤਰਰਾਸ਼ਟਰੀ ਪਰਮਾਣੂ ਸਮਝੌਤੇ ਦੇ ਟੁੱਟਣ ਤੋਂ ਬਾਅਦ, ਯੂਐਸ ਨੇ ਸ਼ਿਕੰਜਾ ਹੋਰ ਸਖ਼ਤ ਕਰਦੇ ਹੋਏ ਇਰਾਨ ਦੇ ਤੇਲ ਨਿਰਯਾਤ ਨੂੰ ਮਈ ਵਿਚ ਪੂਰੀ ਤਰ੍ਹਾਂ ਲਾਗੂ ਕਰ ਦਿੱਤਾ।

Iran droneIran drone

ਇਸ ਤੋਂ ਬਾਅਦ ਭਾਰਤ ਸਮੇਤ ਕਈ ਦੇਸ਼ਾਂ ਨੂੰ ਇਰਾਨੀ ਤੇਲ ਲੈਣਾ ਬੰਦ ਕਰਨਾ ਪਿਆ। ਇਸ ਤੋਂ ਬਾਅਦ ਇਰਾਨ ਨੇ ਧਮਕੀ ਦਿੱਤੀ ਸੀ ਕਿ ਜੇ ਇਕ ਤੇਲ ਰੋਕਿਆ ਗਿਆ ਤਾਂ ਹਾਰਮੂਜ਼ ਸਟ੍ਰੇਟ ਦੇ ਕਿਸੇ ਵੀ ਦੇਸ਼ ਦਾ ਇਕ ਬੂੰਦ ਤੇਲ ਵੀ ਬਾਹਰ ਨਹੀਂ ਜਾ ਸਕੇਗਾ। 1984 ਵਿਚ, ਇਰਾਨ-ਇਰਾਕ ਯੁੱਧ ਦੌਰਾਨ, ਇਰਾਕੀ ਹਮਲਿਆਂ ਤੋਂ ਬਾਅਦ ਵੀ, ਜਹਾਜ਼ਾਂ ਦੀ ਆਵਾਜਾਈ ਪ੍ਰਭਾਵਤ ਹੋਈ ਸੀ ਪਰ ਅੰਤਰਰਾਸ਼ਟਰੀ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਨੂੰ ਲੈ ਕੇ ਹਾਰਮੂਜ਼ ਸਟ੍ਰੇਟ ਵਿਚ ਪਹਿਲਾ ਟਕਰਾਅ 1988 ਵਿਚ ਹੋਇਆ ਸੀ।

Iranian NavyIranian Navy

ਜਦੋਂ ਅਮਰੀਕਾ ਨੇ ਜਹਾਜ਼ਾਂ ਦੀ ਟੱਕਰ ਨਾਲ ਈਰਾਨ ਦੀ ਜਲ ਸੈਨਾ, ਜਿਸ ਨੂੰ ਆਪ੍ਰੇਸ਼ਨ ਪ੍ਰਾਰਥਿੰਗ ਮੰਟਿਸ ਕਿਹਾ ਜਾਂਦਾ ਸੀ, ਵਿਰੁੱਧ ਇਕ ਦਿਨ ਦੀ ਲੜਾਈ ਲੜੀ ਸੀ। ਇਹ ਓਪਰੇਸ਼ਨ 14 ਅਪ੍ਰੈਲ, 1988 ਨੂੰ ਈਰਾਨੀ ਜਲ ਸੈਨਾ, ਯੂਐਸਐਸ ਸੈਮੂਅਲ ਬੀ ਰੌਬਰਟਸ ਜ਼ਹਾਜ਼ ਦੇ ਅੱਗੇ ਇਰਾਨ ਮਾਈਨ ਲਗਾਉਣ ਦੇ ਖਿਲਾਫ਼ ਹੋਇਆ। ਯੂਐਸ ਨੇਵੀ ਨੇ ਈਰਾਨ ਵਿਚ ਇਕ ਫ੍ਰੀਗੇਟ, ਇਕ ਗਨਬੋਟ ਅਤੇ 6 ਹਥਿਆਰਬੋਦ ਸਪੀਡਬੋਟ ਨੂੰ ਡੁਬੋ ਦਿੱਤਾ। ਅਮਰੀਕੀ ਐਕਸ਼ਨ ਵਿਚ ਈਰਾਨ ਦੇ ਇਕ ਦੂਸਰੇ ਫ੍ਰਿਗੇਟ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਸੀ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement