
ਈਰਾਨ ਦੀ ਮੇਹਰ ਸੰਵਾਦ ਕਮੇਟੀ ਨੇ ਕਿਹਾ ਕਿ ਫਾਰਸੀ ਭਾਸ਼ਾ ਦਾ ਉਸ ਦਾ ਅਕਾਊਂਟ ਸ਼ੁਕਰਵਾਰ ਦੇਰ ਰਾਤ ਤੋਂ ਹੀ ਬੰਦ ਕਰ ਦਿਤਾ ਗਿਆ ਲੱਗਦਾ ਹੈ।
ਵਾਸ਼ਿੰਗਟਨ : ਈਰਾਨ ਦੇ ਸਰਕਾਰੀ ਮੀਡੀਆ ਸੰਗਠਨਾਂ 'ਤੇ ਰੋਕ ਲਗਾਉਣ ਦੇ ਇਕ ਦਿਨ ਬਾਅਦ ਟਵਿੱਟਰ ਨੇ ਸਨਿਚਰਵਾਰ ਨੂੰ ਕਿਹਾ ਕਿ ਉਸ ਨੇ ਬਹਾਈ ਧਰਮ ਦੇ ਲੋਕਾਂ ਦੇ ਸ਼ੋਸ਼ਣ ਵਿਰੁਧ ਇਹ ਕਾਰਵਾਈ ਕੀਤੀ ਹੈ। ਬ੍ਰਿਟੇਨ ਟੈਂਕਰ ਨੂੰ ਲੈ ਕੇ ਈਰਾਨ ਵਲੋਂ ਜ਼ਬਤ ਕੀਤੇ ਜਾਣ ਦੇ ਚੱਲਦੇ ਖੇਤਰ 'ਚ ਪਹਿਲਾਂ ਤੋਂ ਹੀ ਤਣਾਅ ਵਧ ਜਾਣ 'ਤੇ ਕੁੱਝ ਪ੍ਰਭਾਵਿਤ ਮੀਡੀਆ ਸੰਗਠਨਾਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਇਹ ਰੋਕ ਟੈਂਕ ਜ਼ਬਤੀ ਤੋਂ ਜੁੜੀ ਖ਼ਬਰਾਂ ਦੇਣ ਦੇ ਕਾਰਨ ਲਗਾਈ ਗਈ ਹੈ।
Social Networking
ਪਰ ਸੋਸ਼ਲ ਨੈਟਵਰਕਿੰਗ ਸੇਵਾ ਦਾ ਕਹਿਣਾ ਹੈ ਕਿ ਇਹ ਰੋਕ ਬਹਾਈ ਧਰਮ ਨਾਲ ਜੁੜੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੇ ਸ਼ੋਸ਼ਣ ਵਿਰੁਧ ਕੀਤੀ ਗਈ ਕਾਰਵਾਈ ਹੈ। ਬਹਾਈ ਘੱਟ ਗਿਣਤੀ ਭਾਈਚਾਰਾ ਹੈ ਜਿਸ ਨੇ ਲੰਬੇ ਸਮੇਂ ਤੋਂ ਈਰਾਨ 'ਚ ਦਮਨ ਝੱਲਿਆ ਹੈ। ਟਵਿੱਟਰ ਨੇ ਬੰਦ ਕੀਤੇ ਗਏ ਖਾਤਿਆਂ ਦਾ ਨਾਂ ਨਹੀਂ ਦਸਿਆ ਪਰ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਸਾਰੇ ਈਰਾਨੀ ਸਰਕਾਰੀ ਮੀਡੀਆ ਸੰਗਠਨਾਂ ਦੇ ਅਕਾਊਂਟ 'ਤੇ ਅੰਗਰੇਜ਼ੀ 'ਚ ਲਿਖੇ ਸੰਦੇਸ਼ 'ਚ ਕਿਹਾ ਗਿਆ, ''ਅਕਾਊਂਟ ਬੰਦ ਕਰ ਦਿਤਾ ਗਿਆ ਹੈ। ਟਵਿੱਟਰ ਨਿਯਮਾਂ ਦਾ ਉਲੰਘਣ ਕਰਨ ਵਾਲੇ ਅਕਾਊਂਟ ਨੂੰ ਟਵਿੱਟਰ ਨੇ ਬੰਦ ਕੀਤਾ ਹੈ।''
ਈਰਾਨ ਦੀ ਮੇਹਰ ਸੰਵਾਦ ਕਮੇਟੀ ਨੇ ਕਿਹਾ ਕਿ ਫਾਰਸੀ ਭਾਸ਼ਾ ਦਾ ਉਸ ਦਾ ਅਕਾਊਂਟ ਸ਼ੁਕਰਵਾਰ ਦੇਰ ਰਾਤ ਤੋਂ ਹੀ ਬੰਦ ਕਰ ਦਿਤਾ ਗਿਆ ਲੱਗਦਾ ਹੈ। ਇਸ ਤੋਂ ਪਹਿਲਾਂ ਉਸ ਨੇ ਹੋਰਮੁਜ 'ਚ ਟੈਂਕਰ ਸਟੇਨਾ ਇੰਪੇਰੋ ਦੀ ਜ਼ਬਤੀ ਨੂੰ ਲੈ ਕੇ ਖਬਰ ਦਿਤੀ ਸੀ। ਮੇਹਰ ਦੇ ਫਾਰਸੀ ਭਾਸ਼ਾ ਵਾਲੇ ਟਵਿੱਟਰ ਪੇਜ਼ ਦੇ ਇਲਾਵਾ ਸਰਕਾਰੀ ਕਮੇਟੀ ਅਤੇ ਯੰਗ ਜਰਨਲਿਸਟਸ ਕਲੱਬ ਦੀ ਏਜੰਸੀ ਦਾ ਪੇਜ ਵੀ ਸਨਿਚਰਵਾਰ ਨੂੰ ਖੁੱਲ੍ਹ ਨਹੀਂ ਰਿਹਾ ਸੀ।
Twitter
ਮੇਹਰ ਨੇ ਗੌਰ ਕੀਤਾ ਕਿ ਵਿਦੇਸ਼ ਨੀਤੀ 'ਤੇ ਇੰਟਰਵਿਊ ਅਤੇ ਵਿਸ਼ਲੇਸ਼ਣਾਂ ਨੂੰ ਪ੍ਰਕਾਸ਼ਿਤ ਕਰਨ ਵਾਲੇ ਉਸ ਦਾ 'ਮੇਹਰ ਡਿਪਲੋਮੇਸੀ' ਦਾ ਅਕਾਊਂਟ ਵੀ ਆਫ਼ਲਾਈਨ ਹੈ। ਬੰਦ ਕੀਤੇ ਗਏ ਅਕਾਊਂਟ ਦੇ ਕਿਸੇ ਵੀ ਮਾਲਕ ਨੇ ਇਹ ਨਹੀਂ ਕਿਹਾ ਕਿ ਟਵਿੱਟਰ ਦੇ ਇਸ ਕਦਮ ਲਈ ਉਨ੍ਹਾਂ ਨੂੰ ਕੋਈ ਕਾਰਨ ਦਸਿਆ ਗਿਆ ਹੋਵੇ।