ਹੈਰਾਨੀਜਨਕ- ਤਿੰਨ ਬੱਚਿਆਂ ਨੂੰ ਫਾਂਸੀ 'ਤੇ ਲਟਕਾ ਕੇ ਮਾਂ ਨੇ ਖ਼ੁਦ ਵੀ ਕੀਤੀ ਖ਼ੁਦਕੁਸ਼ੀ
Published : Jul 29, 2019, 2:11 pm IST
Updated : Jul 29, 2019, 3:08 pm IST
SHARE ARTICLE
Suicide
Suicide

ਇਹ ਘਟਨਾ ਮਹਾਰਾਸ਼ਟਰ ਦੀ ਦੱਸੀ ਜਾ ਰਹੀ ਹੈ

ਮਹਾਰਾਸ਼ਟਰ- ਖ਼ੁਦਕੁਸ਼ੀ ਦੀਆਂ ਖ਼ਬਰਾਂ ਆਏ ਦਿਨ ਸਾਹਮਣੇ ਆਈਆਂ ਹੀ ਰਹਿੰਦੀਆਂ ਹਨ। ਅਜਿਹੀ ਹੀ ਇਕ ਖੌਫ਼ਨਾਕ ਘਟਨਾ ਮਹਾਰਾਸ਼ਟਰ ਦੇ ਪੁਣੇ ਤੋਂ ਸਾਹਮਣੇ ਆਈ ਹੈ ਜਿੱਥੇ ਇਕ ਮਾਂ ਨੇ ਪਹਿਲਾਂ ਤਾਂ ਆਪਣੇ ਤਿੰਨ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਫਿਰ ਖ਼ੁਦ ਵੀ ਫਾਂਸੀ 'ਤੇ ਲਟਕ ਗਈ। ਜਦੋ ਮਹਿਲਾ ਦਾ ਪਤੀ ਕੰਮ ਤੋਂ ਘਰ ਵਾਪਸ ਆਇਆ ਉਸ ਨੂੰ ਵੀ ਉਦੋਂ ਹੀ ਇਸ ਘਟਨਾ ਦੀ ਜਾਣਕਾਰੀ ਮਿਲੀ।

SuicideSuicide

ਜਾਣਕਾਰੀ ਅਨੁਸਾਰ ਇਹ ਘਟਨਾ ਪੁਣੇ ਦੇ ਪਿੰਪਰੀ ਚਿੰਚਵੜ ਦੇ ਭੋਸਰੀ ਇਲਾਕੇ ਦੀ ਹੈ। ਮਹਿਲਾ ਦੀ ਉਮਰ 28 ਸਾਲ ਦੱਸੀ ਜਾ ਰਹੀ ਹੈ। ਸੂਤਰਾਂ ਮੁਤਾਬਿਕ ਇਹ ਪਰਵਾਰ ਪਿਛਲੇ ਹਫ਼ਤੇ ਹੀ ਇਸ ਇਲਾਕੇ ਵਿਚ ਹਿਣ ਆਇਆ ਸੀ। ਖ਼ੁਦਕੁਸ਼ੀ ਕਰਨ ਵਾਲੀ ਮਹਿਲਾ ਦਾ ਨਾਮ ਫ਼ਾਤਿਮਾ ਅਕਰਮ ਭਾਗਵਾਨ ਹੈ। ਮਹਿਲਾ ਨੇ ਸਭ ਤੋਂ ਪਹਿਲਾਂ ਵੱਡੀ ਬੇਟੀ ਅਲੀਫਿਆ ਨੂੰ ਫਾਂਸੀ 'ਤੇ ਲਟਕਾਇਆ। ਫਿਰ ਦੂਜੀ ਬੇਟੀ ਜੋਇਆ ਅਤੇ ਫਿਰ ਆਪਣੇ ਛੋਟੇ ਬੇਟੇ ਜਿਯਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਤਿੰਨੋਂ ਬੱਚੇ ਭੋਸਰੀ ਦੇ ਸਵਿੱਤਰੀਬਾਈ ਫੁਲੇ ਸਕੂਲ ਵਿਚ ਪੜ੍ਹਦੇ ਸਨ।

SuicideSuicide

ਸਵੇਰੇ ਉੱਠਦੇ ਹੀ ਫ਼ਾਤਿਮਾ ਦਾ ਪਤੀ ਕੰਮ ਲੱਭਣ ਲਈ ਨਿਕਲਿਆ ਅਤੇ ਜਦੋਂ ਘਰ ਵਾਪਸ ਆਇਆ ਅਤੇ ਦਰਵਾਜ਼ਾ ਖੜਕਾਇਆ ਤਾਂ ਅੰਦਰੋ ਕਿਸੇ ਨੇ ਦਰਵਾਜ਼ਾ ਨਾ ਖੋਲ੍ਹਿਆ ਅਤੇ ਨਾ ਹੀ ਕਿਸੇ ਨੇ ਆਵਾਜ਼ ਦਿੱਤੀ। ਉਹ ਇਹ ਸਭ ਦੇਖ ਕੇ ਹੈਰਾਨ ਹੋ ਗਿਆ ਅਤੇ ਉਸ ਨੇ 100 ਨੰਬਰ 'ਤੇ ਫ਼ੋਨ ਕਰਕੇ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਨੇ ਆ ਕੇ ਦਰਵਾਜ਼ਾ ਤੋੜਿਆ ਅਤੇ ਉਸ ਨੇ ਦੇਖਿਆ ਕਿ ਕਮਰੇ ਵਿਚ ਤਿੰਨੋਂ ਬੱਚੇ ਅਤੇ ਪਤਨੀ ਦੀਆਂ ਲਾਸ਼ਾਂ ਲਟਕ ਰਹੀਆਂ ਸਨ। ਫਾਤਿਮਾ ਨੇ ਖ਼ੁਦਕੁਸ਼ੀ ਕਿਉਂ ਕੀਤੀ ਅਤੇ ਬੱਚਿਆਂ ਨੂੰ ਵੀ ਕਿਉਂ ਮਾਰਿਆ ਇਸ ਦਾ ਖ਼ੁਲਾਸਾ ਅਜੇ ਤੱਕ ਨਹੀਂ ਹੋਇਆ ਪਰ ਪੁਲਿਸ ਜਾਂਚ ਕਰ ਰਹੀ ਹੈ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement