Delhi News : ਭਾਰਤ 'ਚ ਹਵਾ ਪ੍ਰਦੂਸ਼ਣ 'ਚ 20 ਫ਼ੀਸਦੀ ਗਿਰਾਵਟ

By : BALJINDERK

Published : Aug 29, 2024, 12:18 pm IST
Updated : Aug 29, 2024, 12:18 pm IST
SHARE ARTICLE
file photo
file photo

Delhi News : ਜੀਵਨ ਸੰਭਾਵਨਾ 'ਚ ਔਸਤ ਇਕ ਸਾਲ ਦਾ ਹੋਇਆ ਵਾਧਾ

Delhi News : ਭਾਰਤ 'ਚ 2022 'ਚ ਹਵਾ ਪ੍ਰਦੂਸ਼ਣ `ਚ ਕਰੀਬ ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਜੋ ਕਿ ਬੰਗਲਾਦੇਸ਼ ਤੋਂ ਬਾਅਦ ਦੁਨੀਆ ਵਿਚ ਦੂਜੀ ਸਭ ਤੋਂ ਵੱਡੀ ਗਿਰਾਵਟ ਹੈ, ਜਿਸ ਨਾਲ ਨਾਗਰਿਕਾਂ ਦੀ ਜੀਵਨ ਸੰਭਾਵਨਾ 'ਚ ਔਸਤ ਇਕ ਸਾਲ ਦਾ ਵਾਧਾ ਹੋਇਆ ਹੈ। ਯੂਨੀਵਰਸਿਟੀ ਆਫ਼ ਸ਼ਿਕਾਗੋ ਦੀ ਐਨਰਜੀ ਪਾਲਿਸੀ ਇੰਸਟੀਚਿਊਟ ਵਲੋਂ ਹਵਾ ਗੁਣਵੱਤਾ ਜੀਵਨ ਅੰਕੜਾ ਦੀ ਸਾਲਾਨਾ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਭਾਰਤ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੇ 5 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦੇ ਸਾਲਾਨਾ ਪੀ.ਐਮ 2.5 ਮਿਆਰ ਨੂੰ ਪੂਰਾ ਕਰਨ ਵਿਚ ਅਸਫ਼ਲ ਰਹਿੰਦਾ ਹੈ ਤਾਂ ਭਾਰਤੀਆਂ ਦੀ ਉਮਰ 3.6 ਸਾਲ ਘੱਟ ਸਕਦੀ ਹੈ।

ਇਹ ਵੀ ਪੜੋ:Jammu and Kashmir elections: ਮਹਿਬੂਬਾ ਮੁਫ਼ਤੀ ਨਹੀਂ ਲੜੇਗੀ ਵਿਧਾਨ ਸਭਾ ਚੋਣਾਂ

ਖੋਜਕਰਤਾਵਾਂ ਨੇ ਭਾਰਤ ਅਤੇ ਹੋਰ ਦੱਖਣੀ ਏਸ਼ੀਆਈ ਦੇਸ਼ਾਂ ਵਿਚ ਹਵਾ ਦੇ ਕਣਾਂ ਦੇ ਪੱਧਰ ਵਿਚ ਗਿਰਾਵਟ ਦਾ ਕਾਰਨ ਮੁੱਖ ਤੌਰ 'ਤੇ ਅਨੁਕੂਲ ਮੌਸਮੀ ਸਥਿਤੀਆਂ ਨੂੰ ਦਿੱਤਾ ਹੈ। 2022 ਵਿਚ ਭਾਰਤ ਵਿਚ ਪੀ.ਐਮ.2.5 ਗਾੜ੍ਹਾਪਣ 2021 ਦੇ ਮੁਕਾਬਲੇ ਲਗਭਗ 9 ਤੋਂ ਮਹੱਤਵਪੂਰਨ ਗਿਰਾਵਟ ਪੱਛਮੀ ਬੰਗਾਲ ਦੇ ਪੁਰੂਲੀਆ ਤੇ ਬਾਂਕੁਰਾ ਜ਼ਿਲ੍ਹਿਆਂ 'ਚ ਦੇਖੀ ਗਈ।

ਇਹ ਵੀ ਪੜੋ:Chandigarh News : ਸੀਵਾਈਐਸਐਸ ਨੇ ਪੀਯੂ ਚੋਣਾਂ ਲਈ ਪ੍ਰਿੰਸ ਚੌਧਰੀ ਨੂੰ ਪ੍ਰਧਾਨਗੀ ਉਮੀਦਵਾਰ ਵਜੋਂ ਐਲਾਨਿਆ

ਇਸ ਤੋਂ ਬਾਅਦ ਝਾਰਖੰਡ ਦਾ ਧਨਬਾਦ, ਪੂਰਬੀ, ਪੱਛਮ ਸਿੰਘਭੂਮ, ਪੱਛਮ ਮੇਦਿਨੀਪੁਰ ਅਤੇ ਬੋਕਾਰੋ ਜ਼ਿਲ੍ਹੇ ਆਉਂਦੇ ਹਨ। ਇਨ੍ਹਾਂ ਜ਼ਿਲ੍ਹਿਆਂ ਵਿਚੋਂ ਹਰੇਕ ਵਿਚ ਪੀ.ਐਮ 2.5 ਗਾੜ੍ਹਾਪਣ ਪ੍ਰਤੀ ਘਣ ਮੀਟਰ 20 ਮਾਈਕ੍ਰੋਗ੍ਰਾਮ ਤੋਂ ਵੱਧ ਘਟਿਆ ਹੈ। ਪ੍ਰਦੂਸ਼ਣ 'ਚ ਗਿਰਾਵਟ ਦੇ ਬਾਵਜੂਦ 42.6 ਫ਼ੀਸਦੀ ਭਾਰਤੀ ਲੋਕ ਅਜਿਹੇ ਖੇਤਰਾਂ ਵਿਚ ਰਹਿੰਦੇ ਹਨ, ਜੋ ਦੇਸ਼ ਰਾਸ਼ਟਰੀ ਹਵਾ ਗੁਣਵੱਤਾ ਮਿਆਰ 40 ਮਾਈਕ੍ਰੋਗ੍ਰਾਮ ਪ੍ਰਤੀ ਦੇ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ, ਦੇ ਲੋਕ 7.8 ਸਾਲ ਦੀ ਉਮਰ ਵੱਧ ਪ੍ਰਾਪਤ ਕਰਨਗੇ ਜੇਕਰ ਸਾਰਾ ਭਾਰਤ ਡਬਲਯੂ.ਐਚ.ਓ. ਦੇ ਦਿਸ਼ਾ-ਨਿਰਦੇਸ਼ਾਂ ਨੂੰ ਪੂਰਾ ਕਰਨ ਲਈ ਕਣਾਂ ਦੇ ਪ੍ਰਦੂਸ਼ਣ ਨੂੰ ਘਟਾਉਂਦਾ ਹੈ, ਜਦੋਂਕਿ ਉੱਤਰੀ 24 ਪਰਗਨਾ ਜੋ ਦੇਸ਼ ਦਾ ਦੂਜਾ ਸਭ ਤੋਂ ਵੱਧ ਆਬਾਦੀ ਵਾਲਾ ਜ਼ਿਲ੍ਹਾ ਹੈ, ਲੋਕਾਂ ਦੀ ਉਮਰ 3.6 ਸਾਲ ਵੱਧ ਜਾਵੇਗੀ। ਉੱਤਰੀ ਮੈਦਾਨੀ ਖੇਤਰ, ਜੋ ਭਾਰਤ ਵਿਚ ਸਭ ਤੋਂ ਵੱਧ ਪ੍ਰਦੂਸ਼ਿਤ ਖੇਤਰ ਹੈ, ਵਿਚ 2021 ਦੇ ਮੁਕਾਬਲੇ 2022 ਵਿਚ ਕਣਾਂ ਦੇ ਪੱਧਰ `ਚ 17.2 ਫ਼ੀਸਦੀ ਦੀ ਕਮੀ ਆਈ ਹੈ।

ਇਹ ਵੀ ਪੜੋ: Punjab and Haryana High Court : ਸਾਂਸਦ ਅੰਮ੍ਰਿਤਪਾਲ ਦੀ ਪਟੀਸ਼ਨ 'ਤੇ ਹਾਈਕੋਰਟ 'ਚ ਸਰਕਾਰ ਦਾ ਜਵਾਬ

ਹਾਲਾਂਕਿ, ਇਸ ਸੁਧਾਰ ਦੇ ਬਾਵਜੂਦ ਜੇਕਰ ਮੌਜੂਦਾ ਪ੍ਰਦੂਸ਼ਣ ਦਾ ਪੱਧਰ ਜਾਰੀ ਰਹਿੰਦਾ ਹੈ ਤਾਂ ਇਸ ਖੇਤਰ ਦੇ ਔਸਤ ਨਿਵਾਸੀ ਦੇ ਜੀਵਨ ਦੀ ਸੰਭਾਵਨਾ ਦੇ ਲਗਭਗ 5.4 ਸਾਲ ਗੁਆਉਣ ਦੀ ਸੰਭਾਵਨਾ ਹੈ। ਦੂਜੇ ਪਾਸੇ, ਜੇਕਰ ਆਉਣ ਵਾਲੇ ਸਾਲਾਂ ਵਿਚ ਕਣਾਂ ਦੇ ਪੱਧਰ `ਚ ਗਿਰਾਵਟ ਇਸੇ ਦਰ ਨਾਲ ਜਾਰੀ ਰਹੀ ਤਾਂ ਉੱਤਰੀ ਮੈਦਾਨੀ ਖੇਤਰਾਂ 'ਚ ਜੀਵਨ ਸੰਭਾਵਨਾ 12 ਸਾਲ ਵੱਧ ਸਕਦੀ ਹੈ। ਉੱਤਰੀ ਮੈਦਾਨੀ ਇਲਾਕਿਆਂ ਤੋਂ ਇਲਾਵਾ ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇਸ਼ ਵਿਚ ਪ੍ਰਦੂਸ਼ਣ ਦਾ ਸਭ ਤੋਂ ਵੱਧ ਬੋਝ ਹੈ। ਔਸਤਨ, ਇਨ੍ਹਾਂ ਰਾਜਾਂ 'ਚ ਰਹਿ ਰਹੇ 29 23 ਕਰੋੜ ਲੋਕ ਹੁਣ 2.9 ਸਾਲ ਦੀ ਉਮਰ ਗੁਆ ਰਹੇ ਹਨ।

ਇਹ ਵੀ ਪੜੋ:Chandigarh News : ਚੰਡੀਗੜ੍ਹ ਪੁਲਿਸ 'ਚ ਹੁਣ ਕਾਂਸਟੇਬਲਾਂ ਦੀ ਤਰੱਕੀ ਬੀ-1 ਟੈਸਟ ਦੇ ਆਧਾਰ 'ਤੇ ਹੋਵੇਗੀ

ਰਿਪੋਰਟ ਸਪੱਸ਼ਟ ਤੌਰ 'ਤੇ ਦਰਸਾਉਂਦੀ ਹੈ ਕਿ ਹਵਾ ਪ੍ਰਦੂਸ਼ਣ ਦੇ ਪੱਧਰਾਂ ਵਿਚ ਇਕ ਮਾਮੂਲੀ ਕਮੀ ਵੀ ਜੀਵਨ ਦੀ ਸੰਭਾਵਨਾ ਨੂੰ ਵਧਾ ਜੀਵਨ ਨੂੰ ਮਹੱਤਵਪੂਰਣ ਰੂਪ ਵਿਚ ਘਟਾਉਂਦਾ ਹੈ ਅਤੇ ਜਨਤਕ ਸਿਹਤ ਲਈ ਗੰਭੀਰ ਖਤਰੇ ਪੈਦਾ ਕਰਦਾ ਹੈ।

(For more news apart from  20 percent decrease in air pollution in India News in Punjabi, stay tuned to Rozana Spokesman)

 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement