ਜਦੋਂ ਮਹਾਤਮਾ ਗਾਂਧੀ ਨੇ ਤਵਾਇਫ਼ਾਂ ਦਾ ਦਿਤਾ ਸੀ ਸਾਥ 
Published : Sep 29, 2018, 8:19 pm IST
Updated : Sep 29, 2018, 8:19 pm IST
SHARE ARTICLE
gauhar jaan
gauhar jaan

ਸਾਲ 1893 ਵਿਚ ਮਦਰਾਸ ਦੇ ਗਵਨਰ ਨੂੰ ਇਕ ਅਰਜ਼ੀ ਦਿਤੀ ਗਈ ਸੀ ਕਿ 'ਨੱਚਣ-ਗਾਉਣ ਦਾ ਧੰਦਾ' ਬੰਦ ਕਰਵਾਇਆ ਜਾਵੇ। ਸਾਲ 1909 'ਚ ਮੈਸੂਰ ਦੇ ਮਹਾਰਾਜੇ ਨੇ ਦੇਵਦਾਸੀ ਪਰੰਪ...

ਸਾਲ 1893 ਵਿਚ ਮਦਰਾਸ ਦੇ ਗਵਨਰ ਨੂੰ ਇਕ ਅਰਜ਼ੀ ਦਿਤੀ ਗਈ ਸੀ ਕਿ 'ਨੱਚਣ-ਗਾਉਣ ਦਾ ਧੰਦਾ' ਬੰਦ ਕਰਵਾਇਆ ਜਾਵੇ। ਸਾਲ 1909 'ਚ ਮੈਸੂਰ ਦੇ ਮਹਾਰਾਜੇ ਨੇ ਦੇਵਦਾਸੀ ਪਰੰਪਰਾ ਨੂੰ ਗ਼ੈਰ-ਕਾਨੂੰਨੀ ਕਰਾਰ ਦਿਤਾ। ਪੰਜਾਬ ਦੀ ਪਿਓਰਿਟੀ ਐਸੋਸੀਏਸ਼ਨ ਅਤੇ ਬੰਬਈ ਦੀ ਸੋਸ਼ਲ ਸਰਵਿਸ ਲੀਗ ਵਰਗੀਆਂ ਸੰਸਥਾਵਾਂ ਨੇ ਵੀ ਅਪਣੀ ਨਰਾਜ਼ਗੀ ਜ਼ਾਹਰ ਕੀਤੀ। ਕਲਕੱਤਾ ਦੀ ਮਸ਼ਹੂਰ ਤਵਾਇਫ਼ ਗੌਹਰ ਜਾਨ ਉਸ ਸਮੇਂ ਦੇਸ਼ ਦੀ ਮਸ਼ਹੂਰ ਗਾਇਕਾ ਸੀ। ਉਹ ਵੀ ਹਵਾ ਵਿਚ ਆ ਰਹੇ ਬਦਲਾਅ ਨੂੰ ਸਮਝ ਰਹੇ ਸਨ। ਉਨ੍ਹਾਂ ਨੇ ਸ਼ਾਸ਼ਤਰੀ ਅਤੇ ਉਪ-ਸ਼ਾਸ਼ਤਰੀ ਸੰਗੀਤ ਨੂੰ ਕੋਠਿਆਂ ਵਿਚੋਂ ਕੱਢ ਕੇ ਗ੍ਰਾਮੋਫੋਨ ਰਿਕਾਰਡ ਨਾਲ ਜੋੜ ਦਿਤਾ ਸੀ।

ਦੂਜੇ ਪਾਸੇ ਦੂਜੀਆਂ ਗਾਇਕਾਵਾਂ ਨੇ ਵੀ ਕਾਸ਼ੀ ਵਿਚ 'ਤਵਾਇਫ਼ ਸੰਘ' ਕਾਇਮ ਕਰ ਕੇ ਖੁਦ ਨੂੰ ਨਾਮਿਲਵਰਤਨ ਲਹਿਰ ਨਾਲ ਜੋੜ ਲਿਆ ਸੀ। ਇਸੇ ਪ੍ਰਕਾਰ 1920 ਦੇ ਆਸਪਾਸ ਇਹ ਕਲਾਕਾਰ ਪਰ ਨਜ਼ਰਅੰਦਾਜ਼ ਔਰਤਾਂ ਮਹਾਤਮਾਂ ਗਾਂਧੀ ਦੇ ਆਸ਼ੀਰਵਾਦ ਪ੍ਰਤੀ ਖ਼ਾਸ ਰੁਝਾਨ ਦਿਖਾਉਣ ਲੱਗ ਪਈਆਂ ਸਨ। ਉਹ ਵੀ ਉਸ ਸਮੇਂ ਜਦੋਂ ਸਮਕਾਲੀ ਵਲੈਤੀ ਸੋਚ ਵਾਲੇ ਲੋਕ ਇਨ੍ਹਾਂ ਗਾਇਕਾਵਾਂ ਉਪਰ ਪਤਿਤਪੁਣੇ ਦਾ ਠੱਪਾ ਲਾ ਕੇ ਉਨ੍ਹਾਂ ਦੇ ਕੋਠੇ ਬੰਦ ਕਰਵਾਉਣਾ ਚਾਹੁੰਦੇ ਸਨ। ਕਈ ਅੰਗਰੇਜ਼ੀ ਪੜ੍ਹੇ-ਲਿਖੇ ਲੋਕ ਉਨ੍ਹਾਂ ਨੂੰ ਦੇਖ ਕੇ ਨੱਕ-ਬੁੱਲ੍ਹ ਚੜ੍ਹਾਉਂਦੇ ਸਨ।

ਗਾਂਧੀ ਦੀ ਨਜ਼ਰ ਵਿਚ ਇਹ ਗਾਇਕਾਵਾਂ ਵੀ ਭਾਰਤ ਦੀ ਜਨਤਾ ਦਾ ਹਿੱਸਾ ਸਨ। ਸਵਰਾਜ ਅੰਦੋਲਨ ਦੇ ਜਲਸਿਆਂ ਵਿਚ ਸੰਗੀਤ ਦੇ ਮੱਹਤਵ ਨੂੰ ਵੀ ਉਹ ਚੰਗੀ ਤਰ੍ਹਾਂ ਸਮਝਦੇ ਸਨ। ਇਸ ਲਈ 1920 ਵਿਚ ਜਦੋਂ ਗਾਂਧੀ ਜੀ ਕਲਕੱਤਾ 'ਚ ਸਵਰਾਜ ਫੰਡ ਲਈ ਚੰਦਾ ਇਕੱਠਾ ਕਰ ਰਹੇ ਸਨ ਤਾਂ ਉਨ੍ਹਾਂ ਨੇ ਗੌਹਰ ਜਾਨ ਨੂੰ ਚੰਦਾ ਇਕੱਠਾ ਕਰਨ ਵਿਚ ਮਦਦ ਦੀ ਅਪੀਲ ਕੀਤੀ। ਗੌਹਰ ਨੂੰ ਹੈਰਾਨੀ ਦੇ ਨਾਲ ਖੁਸ਼ੀ ਵੀ ਹੋਈ ਪਰ ਉਹ ਅਪਣੇ ਤਜ਼ਰਬੇ ਦੇ ਸਿਰ 'ਤੇ ਜਾਣਦੇ ਸਨ ਕਿ ਸਮਾਜ ਵਿਚ ਪੇਸ਼ੇਵਰ ਗਾਇਕਾਵਾਂ ਬਾਰੇ ਕਿਹੋ-ਜਿਹੀ ਸੋਚ ਰੱਖੀ ਜਾਂਦੀ ਹੈ।

ਉਨ੍ਹਾਂ ਦੇ ਇਕ ਭਰੋਸੇਮੰਦ ਤ੍ਰਿਲੋਕੀ ਨਾਥ ਅਗਰਵਾਲ ਨੇ ਪਿੱਛੋਂ ਜਾ ਕੇ ਸਾਲ 1988 ਵਿਚ 'ਧਰਮਯੁੱਗ' ਵਿਚ ਇਸ ਦਾ ਜ਼ਿਕਰ ਕੀਤਾ। ਗੌਹਰ ਨੇ ਬਾਪੂ ਤੋਂ ਪਹਿਲਾਂ ਭਰੋਸਾ ਲਿਆ ਕਿ ਉਹ ਇਕ ਖ਼ਾਸ ਮੁਜਰਾ ਕਰਨਗੇ ਜਿਸ ਦੀ ਸਾਰੀ ਕਮਾਈ ਉਹ ਸਵਰਾਜ ਫੰਡ ਨੂੰ ਦਾਨ ਕਰਨਗੇ ਪਰ ਸ਼ਰਤ ਹੈ ਕਿ ਬਾਪੂ ਉਨ੍ਹਾਂ ਨੂੰ ਸੁਣਨ ਆਪ ਉਸ ਮਹਿਫਲ ਵਿਚ ਆਉਣਗੇ। ਇਹ ਵੀ ਕਿਹਾ ਜਾਂਦਾ ਹੈ ਕਿ ਗਾਂਧੀ ਮੰਨ ਵੀ ਗਏ ਪਰ ਐਨ ਮੌਕੇ ਕੋਈ ਸਿਆਸੀ ਕੰਮ ਸਾਹਮਣੇ ਆ ਗਿਆ ਜਿਸ ਕਰ ਕੇ ਉਹ ਪਹੁੰਚ ਨਾ ਸਕੇ। ਗੌਹਰ ਕਾਫ਼ੀ ਸਮਾਂ ਉਨ੍ਹਾਂ ਦੀ ਉਡੀਕ ਕਰਦੇ ਰਹੇ ਪਰ ਗਾਂਧੀ ਨਹੀਂ ਆਏ। ਖੈਰ, ਭਰੇ ਹਾਲ ਵਿਚ ਉਨ੍ਹਾਂ ਦਾ ਮੁਜਰਾ ਪੂਰਾ ਹੋਇਆ ਅਤੇ ਉਨ੍ਹਾਂ ਨੂੰ 24 ਹਜ਼ਾਰ ਦੀ ਕੁੱਲ ਕਮਾਈ ਹੋਈ, ਜੋ ਕਿ ਬਹੁਤ ਵੱਡੀ ਰਕਮ ਸੀ। ਅਗਲੇ ਦਿਨ ਬਾਪੂ ਨੇ ਮੌਲਾਨਾ ਸ਼ੌਕਤ ਅਲੀ ਨੂੰ ਗੌਹਰ ਜਾਨ ਦੇ ਘਰ ਚੰਦਾ ਲੈਣ ਭੇਜਿਆ।

ਗੁੱਸੇ ਨਾਲ ਭਰੀ ਅਤੇ ਮੂੰਹ-ਫੱਟ ਗੌਹਰ ਨੇ ਕਮਾਈ ਦੀ ਅੱਧੀ ਰਕਮ 12 ਹਜ਼ਾਰ ਰੁਪਏ ਹੀ ਉਨ੍ਹਾਂ ਨੂੰ ਦਿਤੀ ਅਤੇ ਨਾਲ ਹੀ ਗੁੱਸੇ 'ਚ ਕਿਹਾ ਤੁਹਾਡੇ ਬਾਪੂ ਜੀ ਈਮਾਨ ਅਤੇ ਸਤਿਕਾਰ ਦੀਆਂ ਗੱਲਾਂ ਤਾਂ ਬਹੁਤ ਕਰਦੇ ਹਨ ਪਰ ਇਕ ਨਾਚੀਜ਼ ਤਵਾਇਫ਼ ਨੂੰ ਕੀਤਾ ਵਾਅਦਾ ਨਹੀਂ ਨਿਭਾਅ ਸਕੇ। ਵਾਅਦੇ ਦੇ ਮੁਤਾਬਕ ਉਹ ਆਪ ਨਹੀਂ ਆਏ ਲਿਹਾਜ਼ਾ ਫੰਡ ਦੀ ਅੱਧੀ ਰਕਮ ਦੇ ਹੀ ਹੱਕਦਾਰ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement