ਲੋਕਾਂ ਦੀਆਂ ਦੁਆਵਾਂ ਅਤੇ ਮਿਹਨਤ ਨਾਕਾਮ, ਬੋਰਵੈੱਲ 'ਚ ਡਿੱਗੇ ਸੁਜੀਤ ਦੀ ਮਿਲੀ ਲਾਸ਼
Published : Oct 29, 2019, 10:05 am IST
Updated : Oct 29, 2019, 10:05 am IST
SHARE ARTICLE
Tamilnadu 2 year old
Tamilnadu 2 year old

ਤਾਮਿਲ ਨਾਡੂ ਦੇ ਤਿਰੂਚਿਰਾਪੱਲੀ ਜ਼ਿਲ੍ਹੇ 'ਚ ਸ਼ੁੱਕਰਵਾਰ 25 ਅਕਤੂਬਰ ਨੂੰ ਡਿੱਗੇ 2 ਸਾਲਾ ਬੱਚੇ ਸੁਜੀਤ ਵਿਲਸਨ ਨੂੰ ਬਚਾਇਆ ਨਹੀਂ ਜਾ ਸਕਿਆ। ..

ਨਵੀਂ ਦਿੱਲੀ : ਤਾਮਿਲ ਨਾਡੂ ਦੇ ਤਿਰੂਚਿਰਾਪੱਲੀ ਜ਼ਿਲ੍ਹੇ 'ਚ ਸ਼ੁੱਕਰਵਾਰ 25 ਅਕਤੂਬਰ ਨੂੰ ਡਿੱਗੇ 2 ਸਾਲਾ ਬੱਚੇ ਸੁਜੀਤ ਵਿਲਸਨ ਨੂੰ ਬਚਾਇਆ ਨਹੀਂ ਜਾ ਸਕਿਆ। ਰਾਹਤ ਟੀਮਾਂ ’ਚ ਜੁਟੇ ਮੈਂਬਰਾਂ ਦੀ 75 ਘੰਟਿਆਂ ਦੀ ਸਖ਼ਤ ਮਿਹਨਤ ਦੇ ਬਾਵਜੂਦ ਬੱਚਾ ਜਿਊਂਦਾ ਬਾਹਰ ਨਹੀਂ ਕੱਢਿਆ ਜਾ ਸਕਿਆ। ਤਾਮਿਲ ਨਾਡੂ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਜੇ. ਰਾਧਾਕ੍ਰਿਸ਼ਨਨ ਨੇ ਕਿਹਾ ਕਿ ਦੋ ਸਾਲਾ ਬੱਚੇ ਦਾ ਸਰੀਰ ਸੜਨ ਲੱਗ ਪਿਆ ਸੀ ਤੇ ਬੋਰਵੈੱਲ 'ਚੋਂ ਬਹੁਤ ਜ਼ਿਆਦਾ ਬੋਅ ਆਉਣ ਲੱਗ ਪਈ ਸੀ।

Tamilnadu 2 year oldTamilnadu 2 year old

ਕੱਲ੍ਹ ਦੇਰ ਸ਼ਾਮੀਂ ਸ੍ਰੀ ਰਾਧਾ ਕ੍ਰਿਸ਼ਨਨ ਨੇ ਆਖ ਦਿੱਤਾ ਸੀ ਕਿ ਅਸੀਂ ਉਸ ਨੂੰ ਬਚਾਉਣ ਦੇ ਬਹੁਤ ਜਤਨ ਕੀਤੇ ਪਰ ਇਹ ਦੁਖਦਾਈ ਗੱਲ ਹੈ ਕਿ ਜਿਸ ਬੋਰਵੈੱਲ 'ਚ ਬੱਚਾ ਡਿੱਗਿਆ ਸੀ। ਉਸ ਵਿੱਚੋਂ ਹੁਣ ਮਨੁੱਖੀ ਸਰੀਰ ਸੜਨ ਦੀ ਬੋਅ ਆਉਣ ਲੱਗ ਪਈ ਹੈ। ਇਸ ਲਈ ਹੁਣ ਬੱਚੇ ਦੇ ਜਿਊਂਦਾ ਕੱਢਣ ਦੀਆਂ ਆਸਾਂ ਖ਼ਤਮ ਹੋ ਗਈਆਂ ਹਨ। ਜਾਣਕਾਰੀ ਮੁਤਾਬਕ ਸੁਜੀਤ ਵਿਲਸਨ ਦੀ ਮ੍ਰਿਤਕ ਦੇਹ ਬਹੁਤ ਬੁਰੀ ਤਰ੍ਹਾਂ ਬੋਰਵੈੱਲ ਦੇ ਟੋਏ 'ਚ ਫਸੀ ਹੋਈ ਸੀ ਤੇ ਕੱਢਦੇ ਸਮੇਂ ਉਸ ਦੇ ਦੋ ਟੋਟੇ ਵੀ ਹੋ ਗਏ ਹਨ। ਬੱਚਾ ਪਹਿਲਾਂ ਸਿਰਫ਼ 30 ਤੋਂ 40 ਫ਼ੁੱਟ 'ਤੇ ਹੀ ਫਸਿਆ ਹੋਇਆ ਸੀ ਪਰ ਪਹਿਲਾਂ ਜਦੋਂ ਉਸ ਦੀਆਂ ਬਾਹਾਂ 'ਚ ਰੱਸੀਆਂ ਪਾ ਕੇ ਉਸ ਨੂੰ ਬਾਹਰ ਖਿੱਚਣ ਦੇ ਜਤਨ ਕੀਤੇ ਗਏ, ਉਹ ਉੱਪਰ ਖਿੱਚਣ ਦੀ ਥਾਂ ਸਗੋਂ ਹੋਰ ਹੇਠਾਂ ਖਿਸ ਕੇ 88ਵੇਂ ਫ਼ੁੱਟ ਤੱਕ ਚਲਾ ਗਿਆ।

Tamilnadu 2 year oldTamilnadu 2 year old

ਉੱਪਰੋਂ ਪਥਰੀਲੀ ਮਿੱਟੀ ਕਾਰਨ ਵੀ ਰਾਹਤ ਕਾਰਜ ਵਿੱਚ ਕਾਫ਼ੀ ਔਖ ਪੇਸ਼ ਆਈ। ਫਿਰ ਮੀਂਹ ਵੀ ਪੈਣ ਲੱਗ ਪਿਆ ਸੀ, ਜਿਸ ਕਾਰਨ ਬੱਚੇ ਦੇ ਬੋਰਵੈੱਲ 'ਚੋਂ ਜਿਊਂਦੇ ਬਾਹਰ ਕੱਢਣ ਦੀਆਂ ਸੰਭਾਵਨਾਵਾਂ ਬਿਲਕੁਲ ਹੀ ਮੱਧਮ ਹੋ ਗਈਆਂ ਸਨ। ਇਹ ਬੱਚਾ ਆਪਣੇ ਘਰ ਲਾਗੇ ਖੇਡਦਾ–ਖੇਡਦਾ ਹੀ ਬੋਰਵੈੱਲ 'ਚ ਡਿੱਗ ਪਿਆ ਸੀ। ਐਤਵਾਰ ਨੂੰ ਇੱਕ ਹੋਰ ਬੋਰਵੈੱਲ ਪੁੱਟਣਾ ਸ਼ੁਰੂ ਕੀਤਾ ਗਿਆ ਸੀ ਪਰ ਧਰਤੀ ਪਥਰੀਲੀ ਹੋਣ ਕਾਰਨ ਲਾਰਸਨ ਐਂਡ ਟਰਬੋ ਦੀ ਡ੍ਰਿਲਿੰਗ ਮਸ਼ੀਨ ਨੂੰ ਵੀ ਬਹੁਤ ਔਖ ਪੇਸ਼ ਆਉਂਦੀ ਰਹੀ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement