
ਕਾਰੋ ਨੇ ਆਵਾਜ਼ ਨਾਲ ਕੰਟਰੋਲ ਹੋਣ ਵਾਲ ਸਮਾਰਟ ਪੱਖਾ ਲਾਂਚ ਕੀਤਾ ਹੈ।
ਨਵੀਂ ਦਿੱਲੀ: ਤੁਸੀਂ ਹੁਣ ਤਕ ਸਮਾਰਟਫੋਨ, ਸਮਾਰਟ ਏਸੀ ਅਤੇ ਸਮਾਰਟ ਕੂਲਰ ਤਾਂ ਜ਼ਰੂਰ ਸੁਣਿਆ ਹੋਵੇਗਾ ਪਰ ਹੁਣ ਇਕ ਹੋਰ ਅਜਿਹੀ ਚੀਜ਼ ਸਮਾਰਟ ਬਣਾ ਦਿੱਤੀ ਗਈ ਹੈ ਜਿਸ ਨੂੰ ਸੁਣ ਕੇ ਤੁਸੀਂ ਹੋਸ਼ ਗੁਆ ਬੈਠੋਗੇ। ਜੀ ਹਾਂ, ਹੁਣ ਸਮਾਰਟ ਪੱਖੇ ਵੀ ਭਾਰਤੀ ਬਾਜ਼ਾਰ ’ਚ ਆ ਚੁੱਕੇ ਹਨ। ਘਰ ਦੀ ਛੱਤ ’ਤੇ ਲੱਗੇ ਪੱਖੇ ਨੂੰ ਹੌਲੀ, ਬੰਦ ਜਾਂ ਤੇਜ਼ ਕਰਨ ਲਈ ਸਾ ਬਿਸਤਰੇ ਤੋਂ ਉੱਠਣਾ ਪੈਂਦਾ ਹੈ। ਅਜਿਹੇ ਸਮੇਂ ਹਮੇਸ਼ਾ ਅਤੇ ਸੋਚਤੇ ਹਾਂ ਕਿ ਕਾਸ਼ ਆਵਾਜ਼ ਨਾਲ ਹੀ ਇਹ ਸਭ ਕਰ ਸਕਦੇ।
Smart Fanਇਸੇ ਸਮੱਸਿਆ ਦਾ ਹੱਲ ਅਮਰੀਕੀ ਕੰਪਨੀ ਕਾਰੋ (Carro) ਨੇ ਲੱਭ ਲਿਆ ਹੈ। ਕਾਰੋ ਨੇ ਆਵਾਜ਼ ਨਾਲ ਕੰਟਰੋਲ ਹੋਣ ਵਾਲ ਸਮਾਰਟ ਪੱਖਾ ਲਾਂਚ ਕੀਤਾ ਹੈ। ਇਸ ਤੋਂ ਇਲਾਵਾ ਇਸ ਪੱਖੇ ਨੂੰ ਗੂਗਲ ਅਸਿਸਟੈਂਟ ਅਤੇ ਐਮਾਜ਼ੋਨ ਅਲੈਕਸਾ ਨਾਲ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਹੁਣ ਯੂਜ਼ਰਜ਼ ਸਿਰਫ ਕਮਾਂਡ ਦੇ ਕੇ ਇਸ ਨੂੰ ਆਪਰੇਟ ਕਰ ਸਕਣਗੇ। ਪਰ ਵਾਇਸ ਕਮਾਂਡ ਨਾਲ ਇਸ ’ਚ ਲੱਗੀ ਐੱਲ.ਈ.ਡੀ. ਲਾਈਟਸ ਨੂੰ ਆਪਰੇਟ ਨਹੀਂ ਕੀਤਾ ਜਾ ਸਕੇਗਾ।
Smart Fanਇਸ ਪੱਖੇ ਦੀ ਕੀਮਤ 499 ਡਾਲਰ (ਕਰੀਬ 35,778 ਰੁਪਏ) ਰੱਖੀ ਗਈ ਹੈ। ਇਸ ਸਮਾਰਟ ਪੱਖੇ ਦੇ ਫਿਲਹਾਲ ਭਾਰਤ ’ਚ ਲਾਂਚ ਹੋਣ ਨੂੰ ਲੈ ਕੇ ਜਾਣਕਾਰੀ ਨਹੀਂ ਮਿਲੀ ਪਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਸਮਾਰਟ ਪੱਖਾ 2020 ਦੇ ਅੰਤਤਕ ਭਾਰਤੀ ਬਾਜ਼ਾਰ ’ਚ ਲਾਂਚ ਹੋ ਸਕਦਾ ਹੈ। ਹਾਲਾਂਕਿ, ਇਕ ਭਾਰਤੀ ਕੰਪਨੀ ਪਹਿਲਾਂ ਹੀ ਇਸ ਮਹੀਨੇ ਸਮਾਰਟ ਪੱਖਾ ਬਾਜ਼ਾਰ ’ਚ ਉਤਾਰ ਚੁੱਕੀ ਹੈ ਜੋ ਇਸ ਤੋਂ ਕਈ ਗੂਣਾ ਸਸਤਾ ਹੈ।
Smart Fanਇਸ ਪੱਖੇ ’ਚ ਸਾਰੇ ਆਧੁਨਿਕ ਫੀਚਰਜ਼ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਇਸ ਨੂੰ ਖਾਸ ਬਣਾਉਂਦੇ ਹਨ। ਇਸ ਵਿਚ ਐੱਲ.ਈ.ਡੀ. ਲਾਈਟ ਮਡਿਊਲ ਦੇ ਨਾਲ ਕੂਲ ਅਤੇ ਵਾਰਮ ਕਲਰ ਤਾਪਮਾਨ ਸੈਟਿੰਗ ਦਾ ਆਪਸ਼ਨ ਵੀ ਦਿੱਤਾ ਗਿਆ ਹੈ। ਇਸ ਨੂੰ TuyaSmart ਐਪ ਰਾਹੀਂ ਕੰਟਰੋਲ ਕੀਤਾ ਜਾ ਸਕੇਗਾ। 60 ਇੰਚ ਦੇ ਆਕਾਰ ਵਾਲੇ ਇਸ ਪੱਖੇ ’ਚ ਤਿੰਨ ਏਅਰਫਾਈਲ ਬਲੇਡ ਲੱਗੇ ਹਨ ਜਿਨ੍ਹਾਂ ਨੂੰ ਪਲਾਸਟਿਕ ਦੇ ਤੌਰ ’ਤੇ ਕੀਤਾ ਗਿਆ ਹੈ।
Smart Fanਇਸ ਪੱਖੇ ’ਚ ਕੰਪਨੀ ਨੇ ਬਿਹਤਰ ਪਰਫਾਰਮੈਂਸ ਲਈ 10 ਸਪੀਡ reversible ਮੋਟਰਾਂ ਲੱਗੀਆਂ ਹਨ ਜੋ 60 ਤੋਂ ਲੈ ਕੇ 220 RPM ਤਕ ਦੀ ਪਾਵਰ ਪੈਦਾ ਕਰਦੀਆਂ ਹਨ। ਇਸ ਸਮਾਰਟ ਪੱਖੇ ’ਚ ਵਾਈ-ਫਾਈ ਦੀ ਸਪੋਰਟ ਨੂੰ ਵੀ ਸ਼ਾਮਲ ਕੀਤਾ ਗਿਆ ਹੈ।ਯਾਨੀ ਇਸ ਨੂੰ ਕਿਤੇ ਵੀ ਬੈਠੇ-ਬੈਠੇ ਆਪਰੇਟ ਕੀਤਾ ਜਾ ਸਕਦਾ ਹੈ। ਇਸ ਨਾਲ ਕੰਪਨੀ ਇਕ 5 ਬਟਨਾਂ ਵਾਲਾ ਰਿਮੋਟ ਵੀ ਦੇਵੇਗੀ ਜਿਸ ਰਾਹੀਂ ਪੱਖੇ ਦੀ ਲਾਈਟ ਨੂੰ ਆਨ ਜਾਂ ਆਫ ਕਰਨ ਅਤੇ ਇਸ ਦੀ ਸਪੀਡ ਨੂੰ ਕੰਟਰੋਲ ਕੀਤਾ ਜਾ ਸਕੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।