
22 ਫ਼ੀਸਦੀ ਲੋਕ ਫੋਟੋਜ਼ ਨਹੀਂ ਦੇਖ ਸਕਦੇ ਸਨ ਅਤੇ ਕਰੀਬ 11 ਫ਼ੀਸਦੀ ਟੋਟਲ ਬਲੈਕਆਊਟ ਦਾ ਸ਼ਿਕਾਰ ਹੋਏ ਸਨ
ਨਵੀਂ ਦਿੱਲੀ: ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਸਰਵਿਸ ਵੀਰਵਾਰ ਦੁਪਹਿਰ ਤੋਂ ਡਾਊਨ ਹੋ ਗਈ ਸੀ। ਇਸ ਕਾਰਨ ਯੂਜ਼ਰਜ਼ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸੀ। ਪਰ ਹੁਣ ਇਹ ਸਮੱਸਿਆ ਖਤਮ ਹੋ ਚੁੱਕੀ ਹੈ। ਫੇਸਬੁੱਕ ਨੇ ਦਸਿਆ ਕਿ ਸੈਂਟਰਲ ਸਾਫਟਵੇਅਰ ਸਿਸਟਮ ਵਿਚ ਤਕਨੀਕੀ ਖਰਾਬੀ ਦੇ ਚਲਦੇ ਇਹ ਸਮੱਸਿਆ ਸਾਹਮਣੇ ਆਈ ਸੀ।
Facebook ਭਾਰਤ ਵਿਚ ਬਹੁਤ ਸਾਰੇ ਯੂਜ਼ਰਜ਼ ਨੇ ਫੇਸਬੁੱਕ ਡਾਊਨ ਹੋਣ ਅਤੇ ਕਈ ਫੀਚਰਜ਼ ਦੇ ਕੰਮ ਨਾ ਕਰਨ ਦੀ ਸ਼ਿਕਾਇਤ ਕੀਤੀ ਹੈ। ਇਸ ਪਰੇਸ਼ਾਨੀ ਦਾ ਸਾਹਮਣਾ ਸਿਰਫ ਭਾਰਤ ਨੇ ਹੀ ਨਹੀਂ ਸਗੋਂ ਡੈਨਮਾਰਕ, ਜਰਮਨੀ, ਫਰਾਂਸ, ਸਪੇਨ, ਹੰਗਰੀ ਅਤੇ ਪੋਲੈਂਡ ਦੇ ਯੂਜ਼ਰਜ਼ ਨੂੰ ਵੀ ਕਰਨਾ ਪਿਆ ਸੀ। ਫੇਸਬੁੱਕ ਡਾਊਨ ਹੋਣ ਦੀ ਰਿਪੋਰਟ ਜਿਹੜੇ ਯੂਜ਼ਰਜ਼ ਨੇ ਸ਼ੇਅਰ ਕੀਤੀ ਸੀ ਉਹਨਾਂ ਵਿਚੋਂ 65 ਫ਼ੀਸਦੀ ਨੂੰ ਲਾਗ-ਇਨ ਕਰਨ ਵਿਚ ਪਰੇਸ਼ਾਨੀ ਹੋਈ ਸੀ।
Facebook and Instagram22 ਫ਼ੀਸਦੀ ਲੋਕ ਫੋਟੋਜ਼ ਨਹੀਂ ਦੇਖ ਸਕਦੇ ਸਨ ਅਤੇ ਕਰੀਬ 11 ਫ਼ੀਸਦੀ ਟੋਟਲ ਬਲੈਕਆਊਟ ਦਾ ਸ਼ਿਕਾਰ ਹੋਏ ਸਨ। ਬਹੁਤ ਸਾਰੇ ਯੂਜ਼ਰਜ਼ ਲਈ ਵੈਬਸਾਈਟ ਕ੍ਰੈਸ਼ ਹੋ ਗਈ ਸੀ ਅਤੇ ਕਈ ਯੂਜ਼ਰਜ਼ ਨੂੰ ਸਾਈਟ ਦਾ ਐਡਰੈਸ ਪਾਉਣ ਤੇ error message ਵੀ ਦਿਖਾਈ ਦਿੱਤਾ। ਭਾਰਤ ਵਿਚ ਦਿੱਲੀ ਅਤੇ ਬੈਂਗਲੁਰੂ ਵਿਚ ਸਭ ਤੋਂ ਜ਼ਿਆਦਾ ਯੂਜ਼ਰਜ਼ ਨੇ ਇਸ ਦੀ ਸ਼ਿਕਾਇਤ ਕੀਤੀ।
Facebook and Instagram ਯੂਜ਼ਰਜ਼ ਨੂੰ ਏਰਰ ਮੈਸੇਜ ’ਚ ਲਿਖਿਆ ਦਿਸਿਆ, ‘ਫੇਸਬੁੱਕ ਜ਼ਰੂਰੀ ਮੇਂਟੇਨੈਂਸ ਲਈ ਡਾਊਨ ਹੈ ਪਰ ਤੁਸੀਂ ਅਗਲੇ ਕੁਝ ਮਿੰਟਾਂ ’ਚ ਦੁਬਾਰਾ ਇਸ ਨੂੰ ਐਕਸੈਸ ਕਰ ਸਕੋਗੇ।’ ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਯੂਜ਼ਰਜ਼ ਲਈ ਸਾਈਟਸ ਡਾਊਨ ਹੋਈਆਂ ਹਨ। ਇਸ ਤੋਂ ਪਹਿਲਾਂ ਵੀ ਅਚਾਨਕ ਫੇਸਬੁੱਕ ਅਤੇ ਉਸ ਦੀਆਂ ਸੇਵਾਵਾਂ ਗਲੋਬਲੀ ਡਾਊਨ ਹੋ ਗਈਆਂ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।