
ਰਿਲਾਇੰਸ ਇੰਡਸਟਰੀਜ਼ ਦੁਨੀਆ ਦੀ ਟਾਪ 6 ਤੇਲ ਉਤਪਾਦਕ ਕੰਪਨੀਆਂ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ।
ਨਵੀਂ ਦਿੱਲੀ: RIL ਦੇ ਚੇਅਰਮੈਨ ਮੁਕੇਸ਼ ਅੰਬਾਨੀ ਦਾ ਅਮੀਰੀ ਦੇ ਮਾਮਲੇ 'ਚ ਰੁਤਬਾ ਕਾਫੀ ਵਧ ਗਿਆ ਹੈ। ਫੋਰਬਸ ਦੀ ਸੂਚੀ ਮੁਤਾਬਕ ਵੀਰਵਾਰ ਨੂੰ ਮੁਕੇਸ਼ ਦੁਨੀਆ ਦੇ 9ਵੇਂ ਅਮੀਰ ਵਿਅਕਤੀ ਬਣ ਗਏ। ਉਨ੍ਹਾਂ ਨੇ ਗੂਗਲ ਦੇ ਫਾਊਂਡਰ ਲੈਰੀ ਪੇਜ਼(46) ਅਤੇ ਸਰਗੇ ਬ੍ਰਿਨ(46) ਨੂੰ ਪਿੱਛੇ ਛੱਡ ਦਿੱਤਾ ਹੈ। ਫੋਰਬਸ ਮੁਤਾਬਕ ਅੰਬਾਨੀ ਦੀ ਨੈੱਟਵਰਥ 60.7 ਅਰਬ ਡਾਲਰ(4.30 ਲੱਖ ਕਰੋੜ ਰੁਪਏ) ਹੈ।
Mukesh Ambaniਲੈਰੀ ਪੇਜ 4.20 ਲੱਖ ਕਰੋੜ ਦੀ ਨੈੱਟਵਰਥ ਦੇ ਨਾਲ 10ਵੇਂ ਅਤੇ ਬ੍ਰਿਨ 4.10 ਲੱਖ ਕਰੋੜ ਦੇ ਨਾਲ 11ਵੇਂ ਨੰਬਰ 'ਤੇ ਹਨ। ਪਿਛਲੇ ਸੱਤ ਮਹੀਨਿਆਂ ਦੌਰਾਨ ਮੁਕੇਸ਼ ਅੰਬਾਨੀ ਦੀ ਨੈੱਟਵਰਥ ਲਗਭਗ 77,000 ਕਰੋੜ ਰੁਪਏ ਵਧੀ ਹੈ। ਇਸ ਦੇ ਨਾਲ ਹੀ ਐਮਾਜ਼ੋਨ ਦੇ ਬਾਨੀ ਜੇਫ ਬੇਜੋਸ 8 ਲੱਖ ਕਰੋੜ ਰੁਪਏ ਦੀ ਨੈੱਟਵਰਥ ਦੇ ਨਾਲ ਦੁਨੀਆ ਦੇ ਸਭ ਤੋਂ ਵੱਡੇ ਅਮੀਰ ਬਣੇ ਹੋਏ ਹਨ। ਇਸ ਸਾਲ ਦੀ ਸ਼ੁਰੂਆਤ 'ਚ ਜਾਰੀ ਫੋਰਬਸ ਦੀ 2019 ਦੀ ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ RIL ਦੇ ਚੇਅਰਮੈਨ ਮੁਕੇਸ਼ ਅੰਬਾਨੀ 13ਵੇਂ ਸਥਾਨ 'ਤੇ ਸਨ।
Photoਉਨ੍ਹਾਂ ਦੀ ਇਸ ਤਰੱਕੀ ਦਾ ਸਿਹਰਾ 000 ਦੇ ਸਿਰ ਬੱਝਦਾ ਹੈ ਕਿਉਂਕਿ 000 10 ਲੱਖ ਕਰੋੜ ਰੁਪਏ ਦੀ ਬਜ਼ਾਰ ਪੂੰਜੀ ਨੂੰ ਪਾਰ ਕਰਕੇ ਵੀਰਵਾਰ ਨੂੰ ਅਜਿਹਾ ਕਰ ਸਕਣ ਵਾਲੀ ਪਹਿਲੀ ਭਾਰਤ ਦੀ ਕੰਪਨੀ ਬਣ ਗਈ। ਦਸ ਦਈਏ ਕਿ ਦੇਸ਼ ਦੀ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ.ਆਈ.ਐੱਲ.) ਨੇ ਬੁੱਧਵਾਰ ਨੂੰ ਇਕ ਵਾਰ ਫਿਰ ਨਵਾਂ ਇਤਿਹਾਸ ਰਚਿਆ ਹੈ।
Mukesh Ambani ਰਿਲਾਇੰਸ ਇੰਡਸਟਰੀਜ਼ ਦੁਨੀਆ ਦੀ ਟਾਪ 6 ਤੇਲ ਉਤਪਾਦਕ ਕੰਪਨੀਆਂ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ। ਨਾਲ ਹੀ ਕੰਪਨੀ ਨੇ 9.50 ਲੱਖ ਕਰੋੜ ਰੁਪਏ ਦੇ ਮਾਰਕਿਟ (ਬਾਜ਼ਾਰ ਪੂੰਜੀਕਰਨ) ਦੇ ਅੰਕੜੇ ਨੂੰ ਪਾਰ ਕੀਤਾ ਹੈ। ਮੁਕੇਸ਼ ਅੰਬਾਨੀ ਦੀ ਕੰਪਨੀ ਨੇ ਬ੍ਰਿਟੇਨ ਦੀ ਬੀ.ਪੀ. ਪੀ.ਐੱਲ.ਸੀ. ਨੂੰ ਪਛਾੜਦੇ ਹੋਏ ਇਹ ਉਪਲੱਬਧੀ ਹਾਸਲ ਕੀਤੀ ਹੈ। ਬੀ.ਪੀ. ਪੀ.ਐੱਲ.ਸੀ. ਦਾ ਮਾਰਕਿਟ ਐਪ 13200 ਕਰੋੜ ਡਾਲਰ ਭਾਵ 9.45 ਲੱਖ ਕਰੋੜ ਰੁਪਏ ਦੇ ਕਰੀਬ ਹੈ।
ਦੱਸ ਦੇਈਏ ਕਿ ਇਸ ਸਾਲ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਬ੍ਰਿਟੇਨ ਦੀ ਬੀ.ਪੀ. ਪੀ.ਐੱਲ.ਸੀ. ਦੇ ਨਾਲ ਸਮਝੌਤਾ ਕੀਤਾ ਹੈ। ਰਿਲਾਇੰਸ ਇੰਡਸਟਰੀਜ਼ ਤੋਂ ਅੱਗੇ ਹੁਣ ਚੀਨ ਨੂੰ ਪੇਟ੍ਰੋਚਾਈਨਾ, ਸਾਊਦੀ ਦੀ ਅਰਾਮਕੋ ਅਤੇ ਐਕਸਾਨ ਮੋਬਿਲ ਕਾਰਪ ਵਰਗੀ ਟਾਪ ਐਨਰਜੀ ਕੰਪਨੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।