
ਕਿਸਾਨ ਆਗੂਆਂ ਨੇ ਕਿਹਾ ਕਿ ਇਹ ਸੰਘਰਸ਼ ਕਿਸੇ ਵਿਸ਼ੇਸ਼ ਧਰਮ ਦੀ ਲੜਾਈ ਨਹੀਂ ਹੈ, ਇਹ ਲੜਾਈ ਕਿਸਾਨੀ ਹੱਕਾਂ ਦੀ ਹੈ। ਇਸ ਵਿੱਚ ਸਾਰੇ ਧਰਮਾਂ ਦੇ ਲੋਕ ਸ਼ਾਮਿਲ ਹਨ ।
ਨਵੀਂ ਦਿੱਲੀ: (ਚਰਨਜੀਤ ਸਿੰਘ ਸੁਰਖਾਬ) ਖੇਤੀ ਬਿੱਲਾਂ ਦੀ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਬੀਬੀਆਂ ਦੇ ਖਿਲਾਫ ਬੋਲਣ ਵਾਲੀ ਫਿਲਮ ਐਕਟਰਸ ਕੰਗਨਾ ਰਨੌਤ ਨੂੰ ਕਿਸਾਨਾਂ ਨੇ ਚੈਲੰਜ ਕਰਦਿਆਂ ਕਿਹਾ ਕਿ ਅਸੀਂ ਤੈਨੂੰ 1000 ਰੁਪਏ ਦਿਹਾੜੀ ਦਿੰਦੇ ਆ। ਸਾਡੇ ਨਾਲ ਧਰਨੇ ਵਿਚ ਆ ਕੇ ਬੈਠ। ਦਿੱਲੀ ਘੇਰੀ ਬੈਠੇ ਕਿਸਾਨਾਂ ਨੇ ਕੰਗਨਾ ਰਨੌਤ ਨੂੰ ਕਿਹਾ ਕਿ ਜਿਹੜੀ ਬੀਬੀ ਕਹਿੰਦੀ ਹੈ ਕਿ ਸੌ ਸੌ ਰੁਪਏ ‘ਤੇ ਔਰਤਾਂ ਦਿਹਾੜੀ ‘ਤੇ ਲਿਆਂਦੀਆਂ ਹਨ। ਅਸੀਂ ਉਸ ਨੂੰ ਇੱਕ ਹਜ਼ਾਰ ਰੁਪਏ ਦਿਹਾੜੀ ਦਿੰਦੇ ਆ ਅਤੇ ਚੈਲੇਂਜ ਕਰਦੇ ਹਾਂ ਕਿ ਉਹ ਸਾਡੇ ਨਾਲ ਆ ਕੇ ਧਰਨੇ ‘ਤੇ ਬੈਠੇ ।
photoਕਿਸਾਨ ਆਗੂਆਂ ਨੇ ਸਪੋਕਸਮੈਨ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਨਾਲ ਕੋਈ ਵੀ ਔਰਤ ਦਿਹਾੜੀ ‘ਤੇ ਨਹੀਂ ਆਈ। ਜਿੰਨੀਆਂ ਔਰਤਾਂ ਸਾਡੇ ਨਾਲ ਧਰਨੇ ਵਿੱਚ ਬੈਠੀਆਂ ਹਨ, ਉਹ ਸਾਰੀਆਂ ਸਾਡੇ ਹੀ ਪਰਿਵਾਰਕ ਮੈਂਬਰ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਸੰਘਰਸ਼ ਕਿਸੇ ਵਿਸ਼ੇਸ਼ ਧਰਮ ਦੀ ਲੜਾਈ ਨਹੀਂ ਹੈ, ਇਹ ਲੜਾਈ ਕਿਸਾਨੀ ਹੱਕਾਂ ਦੀ ਹੈ। ਇਸ ਵਿੱਚ ਸਾਰੇ ਧਰਮਾਂ ਦੇ ਲੋਕ ਸ਼ਾਮਿਲ ਹਨ ।
photoਇਸ ਨੂੰ ਇਕ ਧਰਮ ਦੀ ਲੜਾਈ ਕਹਿਣਾ ਬਹੁਤ ਹੀ ਗਲਤ ਹੈ। ਇਹ ਨਰੋਲ ਕਿਸਾਨੀ ਸੰਘਰਸ਼ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਸਿਰਾਂ ‘ਤੇ ਕਫਨ ਬੰਨ੍ਹ ਕੇ ਘਰਾਂ ਤੋਂ ਆਏ ਹਾਂ, ਜਿੰਨਾ ਸਮਾਂ ਬਿੱਲ ਰੱਦ ਨਹੀਂ ਹੁੰਦੀ ਅਸੀਂ ਘਰ ਵਾਪਸ ਨਹੀਂ ਜਾਵਾਂਗੇ। ਅਸੀਂ ਛੇ ਮਹੀਨਿਆਂ ਦੀ ਤਿਆਰੀ ਕਰ ਕੇ ਘਰੋਂ ਆਏ ਹਾਂ ,ਕਾਨੂੰਨਾਂ ਨੂੰ ਰੱਦ ਕਰਵਾਏ ਬਿਨਾਂ ਅਸੀਂ ਘਰ ਵਾਪਸ ਨਹੀਂ ਪਰਤਾਂਗੇ। ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਦਿੱਲੀ ਵਿੱਚ ਹਜ਼ਾਰਾਂ ਟਰੈਕਟਰ ਟਰਾਲੀਆਂ ਪਹੁੰਚ ਚੁੱਕੀਆਂ ਹਨ, ਅਸੀਂ ਦਿੱਲੀ ਦੀ ਸਿਆਸਤ ਕੀ ਦਿੱਲੀ ਦੇ ਥੰਮ੍ਹ ਹਿਲਾਉਣ ਆਏ ਹਾਂ।
farmerਆਗੂਆਂ ਨੇ ਕਿਹਾ ਕਿ ਅਸੀਂ ਅਬਦਾਲੀ ਨੂੰ ਸਬਕ ਸਿਖਾਇਆ , ਅਸੀਂ ਔਰੰਗਜੇਬ ਨੂੰ ਸਬਕ ਸਿਖਾਇਆ ਹੈ, ਅਸੀਂ ਗੁਰੂ ਗੋਬਿੰਦ ਸਿੰਘ ਦੀ ਔਲਾਦ ਹਾਂ । ਸਾਨੂੰ ਲੜਨਾ ਆਉਂਦਾ ਹੈ।ਕਿਸਾਨ ਆਗੂਆਂ ਨੇ ਸੰਘਰਸ਼ ਨੂੰ ਮਿਲਦੀ ਹਿਮਾਇਤ ‘ਤੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਸੰਘਰਸ਼ ਨੂੰ ਹਰਿਆਣਾ ਤੋਂ ਬਾਅਦ ਦਿੱਲੀ ਦੇ ਲੋਕ ਦਿਲ ਖੋਲ੍ਹ ਕੇ ਮੱਦਦ ਕਰ ਰਹੇ ਹਨ। ਪੰਜਾਬ ਦੇ ਕਿਸਾਨ ਦਿੱਲੀ ਫਤਿਹ ਕਰਨ ਆਏ ਹਨ ਅਤੇ ਫ਼ਤਿਹ ਕਰਕੇ ਹੀ ਵਾਪਸ ਜਾਣਗੇ।