
ਦਿੱਲੀ ਘੇਰਨ ਆਈਆਂ ਸੈਂਕੜੇ ਕਿਸਾਨ ਜਥੇਬੰਦੀਆਂ ਨੇ ਅਮਿਤ ਸ਼ਾਹ ਵੱਲੋਂ ਦਿੱਤੇ ਗੱਲਬਾਤ ਦੇ ਸੱਦਾ ਨੂੰ ਠੁਕਰਾਇਆ ਅਤੇ ਦਿੱਲੀ ਨੂੰ ਚਾਰੇ ਪਾਸਿਆਂ ਤੋਂ ਘੇਰਨ ਦਾ ਐਲਾਨ ਕੀਤਾ ।
ਨਵੀਂ ਦਿੱਲੀ: ਦਿੱਲੀ ਘੇਰਨ ਆਈਆਂ ਸੈਂਕੜੇ ਕਿਸਾਨ ਜਥੇਬੰਦੀਆਂ ਨੇ ਅਮਿਤ ਸ਼ਾਹ ਵੱਲੋਂ ਦਿੱਤੇ ਗਏ ਗੱਲਬਾਤ ਦੇ ਸੱਦਾ ਨੂੰ ਠੁਕਰਾਇਆ ਅਤੇ ਦਿੱਲੀ ਨੂੰ ਚਾਰੇ ਪਾਸਿਆਂ ਤੋਂ ਘੇਰਨ ਦਾ ਐਲਾਨ ਕੀਤਾ । ਕਿਸਾਨ ਆਗੂਆਂ ਨੇ ਕਿਹਾ ਕਿ ਅਮਿਤ ਸ਼ਾਹ ਵੱਲੋਂ ਕਿਸਾਨਾਂ ਨਾਲ ਸ਼ਰਤ ਤਹਿਤ ਗੱਲਬਾਤ ਕਰਨ ਦੇ ਸੱਦੇ ਨੂੰ ਮੁੱਢੋਂ ਹੀ ਠੁਕਰਾ ਦਿੱਤਾ ਹੈ। ਜਿਸ ਸੱਦੇ ਵਿਚ ਸ਼ਾਹ ਨੇ ਕਿਹਾ ਸੀ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹੈ ਪਰ ਇਹ ਗੱਲਬਾਤ ਉਸ ਸਮੇਂ ਹੋਵੇਗੀ ਜਦੋਂ ਕਿਸਾਨ ਬੁਰਾੜੀ ਮੈਦਾਨ ਵਿਚ ਚਲੇ ਜਾਣਗੇ ।
farmerਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਬੁਰਾੜੀ ਪਾਰਕ ਵਿਚ ਨਹੀਂ ਜਾਵਾਂਗੇ । ਸੜਕਾਂ ‘ਤੇ ਬੈਠ ਕੇ ਹੀ ਰੋਸ ਪ੍ਰਦਰਸ਼ਨ ਕਰਾਂਗੇ। ਇਸ ਦੇ ਨਾਲ ਹੀ ਸਾਰੇ ਕਿਸਾਨ ਸੜਕਾਂ ‘ਤੇ ਬੈਠ ਕੇ ਦਿੱਲੀ ਨੂੰ ਚਾਰੇ ਪਾਸਿਆਂ ਤੋਂ ਘੇਰਨਗੇ। ਕਿਸਾਨ ਆਗੂਆਂ ਨੇ ਆਪਣੇ ਸੰਘਰਸ਼ ਦੀ ਰਣਨੀਤੀ ਦਾ ਐਲਾਨ ਕਰਦਿਆਂ ਕਿਹਾ ਕਿ ਦੇਸ਼ ਦੇ ਕਿਸਾਨ ਦਿੱਲੀ ਨੂੰ ਵੱਖ ਵੱਖ ਬੈਰੀਕੇਡਾਂ ਦੀ ਤੋਂ ਘੇਰਨਗੇ । ਉਨ੍ਹਾਂ ਕਿਹਾ ਕਿ ਸਿੰਧੂ ਬੈਰੀਗੇਟ. ਬਹਾਦਰਗੜ੍ਹ, ਜੈਪੁਰ ਤੋਂ ਦਿੱਲੀ ਆਉਣ ਵਾਲੀ ਸੜਕ, ਮਥਰਾ ਆਗਰਾ ਤੋਂ ਦਿੱਲੀ ਆਉਣ ਵਾਲਾ ਰਸਤਾ, ਗਾਜ਼ੀਆਬਾਦ ਤੋਂ ਆਉਣ ਵਾਲਾ ਰਸਤਾ ਵੀ ਰੋਕਿਆ ਜਾਵੇਗਾ।
Modi and Amit Shahਇਸ ਦੇ ਨਾਲ ਪੰਜੇ ਰਸਤਿਆਂ ‘ਤੇ ਪੱਕੇ ਮੋਰਚੇ ਲਾ ਕੇ ਦਿੱਲੀ ਨੂੰ ਬਾਹਰੋਂ ਆਉਣ ਵਾਲੀ ਸਪਲਾਈ ਪੂਰਨ ਤੌਰ ‘ਤੇ ਬੰਦ ਕਰ ਦਿੱਤੀ ਜਾਵੇਗੀ । ਕਿਸਾਨ ਆਗੂਆਂ ਨੇ ਦੱਸਿਆ ਕਿ ਜੋ ਟਰਾਲੀਆਂ ਦੋ ਦਿਨ ਪਹਿਲਾਂ ਬੁਰਾੜੀ ਮੈਦਾਨ ‘ਚ ਪਹੁੰਚ ਚੁੱਕੀਆਂ ਹਨ, ਇਨ੍ਹਾਂ ਟਰਾਲੀਆਂ ਨੂੰ ਬੁਰਾੜੀ ਮੈਦਾਨ ਵਿੱਚੋਂ ਵਾਪਸ ਲਿਆਂਦਾ ਜਾਵੇਗਾ ਅਤੇ ਨਾਲ ਹੀ ਭਰਾਤਰੀ ਜਥੇਬੰਦੀਆਂ ਜੋ ਕਿਸਾਨ ਸੰਘਰਸ਼ ਦੀ ਹਮਾਇਤ ਕਰ ਰਹੀਆਂ ਹਨ, ਉਹ ਆਪਣੀ ਮਨ ਮਰਜ਼ੀ ਨਹੀਂ ਕਰਨਗੀਆਂ, ਉਹਦੇ ‘ਤੇ ਵੀ ਨਿਗਰਾਨੀ ਰੱਖੀ ਜਾਵੇਗੀ।
farmer protestਉਨ੍ਹਾਂ ‘ਤੇ ਨਿਗਰਾਨੀ ਰੱਖਣ ਲਈ 30 ਜਥੇਬੰਦੀਆਂ ਦੇ ਵਾਲੰਟੀਅਰ ਟੀਮ ਤਿਆਰ ਕੀਤੀ ਜਾਵੇਗੀ। ਜੋ ਅਨੁਸ਼ਾਸਨ ਕਾਇਮ ਰੱਖਣਗੇ।ਇਸ ਤੋਂ ਇਲਾਵਾਕਿਸਾਨ ਆਗੂਆਂ ਨੇ ਸੰਘਰਸ਼ ਕਰਨ ਵਾਲੇ ਮੁੱਦਿਆਂ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਤਿੰਨ ਕਾਲੇ ਕਾਨੂੰਨ, ਦੋ ਆਰਡੀਨੈਂਸ, ਲੋਕ ਪੱਖੀ ਬੁੱਧੀਜੀਵੀਆਂ ਦੀ ਰਿਹਾਈ, ਸੂਬੇ ਦੇ ਅਧਿਕਾਰਾਂ ਨੂੰ ਖੋਹਣਾ, ਤੇਲ ਦੀਆਂ ਵੱਧ ਰਹੀਂਆਂ ਕੀਮਤਾਂ ਆਦਿ ਮੰਗਾਂ ਲਈ 30 ਜਥੇਬੰਦੀਆਂ ਸਾਂਝੇ ਰੂਪ ‘ਚ ਸੰਘਰਸ਼ ਦਾ ਸੰਚਾਲਨ ਕਰਨਗੀਆਂ।