31 ਦਸੰਬਰ ਤੋਂ ਅੱਗੇ ਵਧਾਈ ਜਾ ਸਕਦੀ ਹੈ ਬਿ੍ਰਟੇਨ ਤੋਂ ਉਡਾਨਾਂ ’ਤੇ ਲਗਾਈ ਪਾਬੰਦੀ
Published : Dec 29, 2020, 9:54 pm IST
Updated : Dec 29, 2020, 9:54 pm IST
SHARE ARTICLE
kuldip puri
kuldip puri

ਕੋਵਿਡ-19 ਦੀ ਨਵੀਂ ਸਟ੍ਰੇਨ ਦੇ 6 ਮਾਮਲੇ ਆਏ ਸਾਹਮਣੇ

ਨਵੀਂ ਦਿੱਲੀ : ਸਰਕਾਰ ਬਿ੍ਰਟੇਨ ਲਈ ਉਡਾਣਾਂ ’ਤੇ ਲਾਈ ਪਾਬੰਦੀ 31 ਦਸੰਬਰ ਤੋਂ ਅੱਗੇ ਵਧਾ ਸਕਦੀ ਹੈ। ਸ਼ਹਿਰੀ ਹਵਾਬਾਜੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੰਗਲਵਾਰ ਨੂੰ ਇਸ ਦਾ ਸੰਕੇਤ ਦਿਤਾ। ਉਨ੍ਹਾਂ ਕਿਹਾ ਕਿ ਯੂ. ਕੇ. ਤੋਂ ਉਡਾਣਾਂ ਨੂੰ ਥੋੜੇ ਹੋਰ ਸਮੇਂ ਲਈ ਮੁਅੱਤਲ ਕੀਤੇ ਜਾਣ ਦੀ ਉਮੀਦ ਹੈ। ਹਾਲਾਂਕਿ, ਅਜਿਹਾ ਲੰਮੇ ਜਾਂ ਅਨਿਸ਼ਚਿਤ ਸਮੇਂ ਤਕ ਲਈ ਨਹੀਂ ਹੋਵੇਗਾ।

photophotoਜ਼ਿਕਰਯੋਗ ਹੈ ਕਿ ਯੂ. ਕੇ. ਵਿਚ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੀ ਪੁਸ਼ਟੀ ਹੋਣ ਮਗਰੋਂ ਭਾਰਤ ਨੇ ਯੂ. ਕੇ. ਤੋਂ ਆਉਣ ਵਾਲੀਆਂ ਉਡਾਣਾਂ ’ਤੇ ਰੋਕ ਲਗਾ ਦਿਤੀ ਸੀ। ਇਹ ਰੋਕ 22 ਦਸੰਬਰ ਦੀ ਅੱਧੀ ਰਾਤ ਤੋਂ ਲਾਗੂ ਹੋ ਗਈ ਸੀ, ਜੋ ਕਿ 31 ਦਸੰਬਰ ਤਕ ਜਾਰੀ ਰਹੇਗੀ। ਇਸ ਦੇ ਨਾਲ ਹੀ ਸਰਕਾਰ ਨੇ ਹੁਕਮ ਲਾਗੂ ਹੋਣ ਤੋਂ ਪਹਿਲਾਂ ਬਿ੍ਰਟੇਨ ਤੋਂ ਉਡਾਣ ਭਰ ਚੁੱਕੇ ਹਰ ਯਾਤਰੀ ਲਈ ਸਬੰਧਤ ਹਵਾਈ ਅੱਡਿਆਂ ’ਤੇ ਆਰ. ਟੀ.-ਪੀ. ਸੀ. ਆਰ. ਟੈਸਟ ਜ਼ਰੂਰੀ ਕਰ ਦਿਤਾ ਸੀ।

photophotoਇਸ ਵਿਚਕਾਰ ਮੰਗਲਵਾਰ ਨੂੰ ਸਰਕਾਰ ਨੇ ਦੇਸ਼ ਵਿਚ ਕੋਵਿਡ-19 ਦੇ ਨਵੇਂ ਸਟ੍ਰੇਨ ਦੇ 6 ਮਾਮਲੇ ਦਰਜ ਹੋਣ ਦੀ ਜਾਣਕਾਰੀ ਦਿਤੀ ਹੈ, ਜੋ ਯੂ. ਕੇ. ਤੋਂ ਆਏ ਯਾਤਰੀਆਂ ਵਿਚ ਮਿਲਿਆ ਹੈ। ਬਿ੍ਰਟੇਨ ਮੁਤਾਬਕ, ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ 70 ਫ਼ੀ ਸਦੀ ਜ਼ਿਆਦਾ ਘਾਤਕ ਹੈ। ਭਾਰਤ ਵਿਚ ਨਵੇਂ ਸਟ੍ਰੇਨ ਦੇ ਮਾਮਲਿਆਂ ਵਿਚੋਂ ਤਿੰਨ ਬੇਂਗਲੁਰੂ, ਦੋ ਹੈਦਰਾਬਾਦ ਅਤੇ ਇਕ ਪੁਣੇ ਨੇ ਰਿਪੋਰਟ ਕੀਤਾ ਹੈ। ਇਨ੍ਹਾਂ ਸਾਰੇ 6 ਪੀੜਤਾਂ ਨੂੰ ਸਬੰਧਤ ਸੂਬਿਆਂ ਵਿਚ ਸਿੰਗਲ-ਰੂਮ ਆਈਸੋਲੇਸ਼ਨ ਵਿਚ ਰਖਿਆ ਗਿਆ ਹੈ। ਇਨ੍ਹਾਂ ਦੇ ਨੇੜਲੇ ਸੰਪਰਕ ਵਿਚ ਆਏ ਵੀ ਇਕਾਂਤਵਾਸ ਕੀਤੇ ਗਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement