ਮੱਟ ਸ਼ੇਰੋਂ ਵਾਲਾ ਨੇ ਬਿਆਨਿਆ ਕਿਸਾਨਾਂ ਦਾ ਦਰਦ, ਸੁਣ ਕੇ ਵਲੂੰਦਰ ਜਾਵੇਗਾ ਤੁਹਾਡਾ ਦਿਲ
Published : Dec 29, 2020, 8:16 pm IST
Updated : Dec 29, 2020, 8:16 pm IST
SHARE ARTICLE
Matt Sheron Wala,
Matt Sheron Wala,

ਉਨ੍ਹਾਂ ਕਿਹਾ ਕਿ ਜਿੰਨੀਆਂ ਵੀ ਸਰਕਾਰਾਂ ਬਣੀਆਂ ਨੇ ਉਨ੍ਹਾਂ ਨੇ ਹੁਣ ਤਕ ਕਿਸਾਨਾਂ ਨੂੰ ਲੁੱਟਿਆ ‘ਤੇ ਕੁੱਟਿਆ ਹੈ,

ਨਵੀਂ ਦਿੱਲੀ , ( ਮਨੀਸ਼ਾ ) : ਆ ਜਾਉ ਭਗਤ ਸਿੰਘ ਬਣੀਏ ਨਾ ਆਖੀਏ ਆਜਾ ਭਗਤ ਸਿੰਹਾਂ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੱਟ ਸੇਰੋਂ ਵਾਲੇ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਮੱਟ ਸੇਰੋਂ ਵਾਲੇ ਨੇ ਕਿਹਾ ਕਿ ਹੁਣ ਨੌਜਵਾਨਾਂ ਨੂੰ ਭਗਤ ਸਿੰਘ ਦੀ ਉਡੀਕ ਨਹੀਂ ਕਰਨੀ ਕਿਉਂਕਿ ਹੋਣਾ ਨੌਜਵਾਨ ਖੁਦ ਭਗਤ ਸਿੰਘ ਬਣਕੇ ਉਸੇ ਰਾਹ ‘ਤੇ ਚੱਲ ਰਹੇ ਹਨ । 

photophotoਉਨ੍ਹਾਂ ਕਿਹਾ ਕਿ ਜਿੰਨੀਆਂ ਵੀ ਸਰਕਾਰਾਂ ਬਣੀਆਂ ਨੇ ਉਨ੍ਹਾਂ ਨੇ ਹੁਣ ਤਕ ਕਿਸਾਨਾਂ  ਨੂੰ ਲੁੱਟਿਆ ‘ਤੇ ਕੁੱਟਿਆ ਹੈ, ਦੇਸ਼ ਦਾ ਕਿਸਾਨ ਨੂੰ ਅੰਨਦਾਤਾ ਦਾ ਖ਼ਿਤਾਬ ਮਿਲਿਆ ਹੋਇਆ ਹੈ ਪਰ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋਇਆ ਪਿਆ ਹੈ । ਮੱਟ ਸੇਰੋਂ ਵਾਲੀ ਨੇ ਬੌਲੀਵੁੱਡ ਸਟਾਰ ਖ਼ਾਸਕਰ ਸੰਨੀ ਦਿਓਲ ਤੇ ਵਰ੍ਹਦਿਆਂ ਕਿਹਾ ਕਿ ਪੰਜਾਬੀਆਂ ਨੇ ਬੌਲੀਵੁੱਡ ਸਟਾਰਾਂ ਨੂੰ ਬਹੁਤ ਪਿਆਰ ਦਿੱਤਾ ਪਰ ਹੁਣ ਪੰਜਾਬੀਆਂ ਨੂੰ ਇਨ੍ਹਾਂ ਦੇ ਸਮਰਥਨ ਦੀ ਲੋੜ ਸੀ, ਬੜੇ ਅਫਸ਼ੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਬੌਲੀਵੁੱਡ ਸਟਾਰਾਂ ਨੇ ਪੰਜਾਬੀਆਂ ਵੱਲ ਪਿੱਛੇ ਮੁੜ ਕੇ ਵੀ ਨਹੀਂ ਦੇਖਿਆ। 

photophotoਉਨ੍ਹਾਂ ਕਿਹਾ ਕਿ ਸੰਨੀ ਦਿਓਲ ਨੂੰ ਪੰਜਾਬੀਆਂ ਨੇ ਗੁਰਦਾਸਪੁਰ ਤੋਂ ਵੋਟਾਂ ਪਾ ਕੇ ਜਿਤਾਇਆ ਅੱਜ ਉਹ ਕੇਂਦਰ ਸਰਕਾਰ ਦੇ ਵਿਚ ਸੱਤਾ ਦਾ ਨਿੱਘ ਮਾਣ ਕੇ ਮਾਣ ਰਿਹਾ ਹੈ ਅਤੇ ਕਿਸਾਨਾਂ ਦੇ ਹੱਕ ਵਿੱਚ ਬੋਲਣਾ ਵੀ ਉਸ ਨੇ ਜ਼ਰੂਰੀ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਜ਼ਾਰਾਂ ਕਿਸਾਨ ਦਿੱਲੀ ਦੇ ਬਾਰਡਰ ਦੀਆਂ ਸੜਕਾਂ ਉਤੇ ਕੜਾਕੇ ਦੀ ਠੰਢ ਵਿੱਚ ਸੰਘਰਸ਼ ਕਰ ਰਹੇ ਹਨ ਪਰ ਕੇਂਦਰ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਅਣਦੇਖਾ ਕਰ ਰਹੀ ਹੈ , ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕੋਲ ਕਿਸਾਨਾਂ ਨੂੰ ਮਿਲਣ ਦਾ ਵਕਤ ਨਹੀਂ ਹੈ ਪਰ ਅੰਬਾਨੀ ਦੇ ਪੋਤੇ ਨੂੰ ਵੇਖਣ ਦਾ ਉਸ ਕੋਲ ਖੁੱਲ੍ਹਾ ਵਕਤ ਹੈ।

photophotoਉਨ੍ਹਾਂ ਕਿਸਾਨੀ ਸੰਘਰਸ਼ ਵਿਚ ਸ਼ਾਮਲ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸੰਘਰਸ਼ ਨੂੰ ਸ਼ਾਂਤਮਈ ਅਤੇ ਅਨੁਸ਼ਾਸਨ ਵਿਚ ਰੱਖਣਾ ਸਾਡੀ ਜ਼ਿੰਮੇਵਾਰੀ ਹੈ ਕਿਉਂਕਿ ਕੇਂਦਰ ਸਰਕਾਰ ਅਤੇ ਨੈਸ਼ਨਲ ਮੀਡੀਆ ਪੰਜਾਬ ਦੇ ਨੌਜਵਾਨਾਂ ਨੂੰ ਅਤਿਵਾਦੀ ਹੁੱਲੜਬਾਜ਼ ਅਤੇ ਨਸ਼ੇੜੀ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਸੀਂ ਅਨੁਸ਼ਾਸਨ ਅਤੇ ਸ਼ਾਂਤਮਈ ਰਹਿ ਕੇ ਉਸ ਦਾ ਮੂੰਹ ਤੋੜਵਾਂ ਜਵਾਬ ਦੇਣਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement