
ਉਨ੍ਹਾਂ ਪੰਜਾਬੀ ਲੇਖਕਾਂ ਨੂੰ ਅਪੀਲ ਕੀਤੀ ਹੈ ਕਿ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਬਾਰੇ ਹਰ ਭਾਸ਼ਾ ਵਿੱਚ ਲਿਖੋ
ਫਤਹਿਗੜ੍ਹ ਸਾਹਿਬ,ਅਰਪਨ ਕੌਰ : ਮੇਲੇ ਵਿੱਚ ਨਹੀਂ ਮੈਂ ਤਾਂ ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਆਇਆ ਹਾਂ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਡਤ ਰਾਓ ਧਰੇਨਵਰ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਸਮਾਜ ਦੇ ਲੋਕ ਇਸ ਸ਼ਹੀਦੀ ਦੇ ਦਿਹਾੜੇ ‘ਤੇ ਮੇਲਿਆਂ ਵਾਂਗ ਆਉਂਦੇ ਹਨ, ਜਦ ਕਿ ਇਹ ਮੇਲੇ ਨਹੀਂ ਹਨ, ਇਹ ਦੀ ਯਾਦ ਵਿੱਚ ਲੱਗੀ ਸਭਾ ਹੈ ।
photoਉਨ੍ਹਾਂ ਕਿਹਾ ਕਿ ਭਾਵੇਂ ਮੈਂ ਕਰਨਾਟਕ ਤੋਂ ਹਾਂ ਪਰ ਮੈਂ ਜਦੋਂ ਪੈਂਤੀ ਅੱਖਰੀ ਸਿੱਖੀ ਉਸ ਤੋਂ ਬਾਅਦ ਸਿੱਖ ਇਤਿਹਾਸ ਅਤੇ ਸੱਭਿਆਚਾਰ ਨੂੰ ਸਿੱਖਿਆ ਹੈ , ਉਨ੍ਹਾਂ ਦੱਸਿਆ ਕਿ ਸਿੱਖ ਇਤਿਹਾਸ ਪੜ੍ਹਦਿਆਂ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਪੜ੍ਹ ਕੇ ਹੈਰਾਨ ਹੋਇਆ ਹਾਂ ਕਿ ਏਨੀ ਛੋਟੀ ਉਮਰ ਵਿਚ ਸ਼ਹਾਦਤ ਦੇਣ ਵਾਲੇ ਬੱਚਿਆਂ ਦੀ ਉਦਾਹਰਣ ਦੁਨੀਆਂ ਵਿੱਚ ਕਿਤੇ ਵੀ ਦੇਖਣ ਨੂੰ ਨਹੀਂ ਮਿਲ ਰਹੀ ।
photoਉਨ੍ਹਾਂ ਕਿਹਾ ਕਿ ਮੈਂ ਪਿਛਲੇ ਦੋ ਤਿੰਨ ਸਾਲਾਂ ਤੋਂ ਦੇਖ ਰਿਹਾਂ ਹਾਂ ਕਿ ਲੋਕ ਇੱਥੇ ਮੇਲੇ ਦੀ ਤਰ੍ਹਾਂ ਹਨ , ਇਹ ਗ਼ਲਤ ਹੈ ਇਹ ਮੇਲੇ ਨਹੀਂ ਹਨ, ਇਹ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਦੀ ਦਾਸਤਾਨ ਹੈ। ਇੱਥੇ ਸ਼ਰਧਾ ਨਾਲ ਸਿਰ ਝੁਕਾ ਕੇ ਆਉਣ ਦੀ ਲੋੜ ਹੈ । ਉਨ੍ਹਾਂ ਪੰਜਾਬੀ ਲੇਖਕਾਂ ਨੂੰ ਅਪੀਲ ਕੀਤੀ ਹੈ ਕਿ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਬਾਰੇ ਹਰ ਭਾਸ਼ਾ ਵਿੱਚ ਲਿਖੋ ਤਾਂ ਜੋ ਦੇਸ਼ ਦੇ ਹਰ ਵਿਅਕਤੀ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਬਾਰੇ ਪਤਾ ਲੱਗ ਸਕੇ ।
photo ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਵਿਚ ਬਾਲ ਦਿਵਸ ਮਨਾਉਣਾ ਹੈ ਤਾਂ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਮੱਦੇਨਜ਼ਰ ਰੱਖਦੇ ਹੋਏ, ਉਨ੍ਹਾਂ ਦੀ ਯਾਦ ਵਿੱਚ ਮਨਾਇਆ ਜਾਣਾ ਚਾਹੀਦਾ ਹੈ, ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਕੁਝ ਗਾਇਕ ਕਿਸਾਨਾਂ ਦੇ ਹੱਕ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਹਨ, ਉਨ੍ਹਾਂ ਦੀ ਸ਼ਲਾਘਾ ਕਰਨੀ ਬਣਦੀ ਹੈ ਪਰ ਪਿਛਲੇ ਸਮੇਂ ਵਿਚ ਜਿਹੜੇ
Farmer protestਗਾਇਕਾਂ ਨੇ ਲੱਚਰ ਗਾਣੇ ਗਾਏ ਉਨ੍ਹਾਂ ਨੂੰ ਸਟੇਜਾਂ ‘ਤੇ ਚੜ੍ਹਨ ਦਾ ਕੋਈ ਅਧਿਕਾਰ ਨਹੀਂ ਹੈ । ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਪਵਿੱਤਰ ਅੰਦੋਲਨ ਅੰਦੋਲਨ ਹੈ, ਉਸ ਨੂੰ ਕਿਸਾਨ ਜ਼ਰੂਰ ਜਿੱਤਣਗੇ । ਉਨ੍ਹਾਂ ਨੇ ਸਮੁੱਚੇ ਗਾਇਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਚੰਗੇ ਅਤੇ ਸੱਭਿਆਚਾਰਕ ਗਾਣੇ ਗਾਉਣ ਤਾਂ ਜੋ ਸਾਡੇ ਸਮਾਜ ਨੂੰ ਸਹੀ ਸੇਧ ਦਿੱਤੀ ਜਾ ਸਕੇ।