ਕਾਨਪੁਰ ਫੇਰੀ ਦੌਰਾਨ PM ਮੋਦੀ ਨੇ ਔਰਤਾਂ ਨਾਲ ਕੀਤੀ ਗੱਲਬਾਤ ਕੀਤੀ, ਕਿਹਾ- ਧੀਆਂ ਨੂੰ ਪੜ੍ਹਾਓ
Published : Dec 29, 2021, 11:44 am IST
Updated : Dec 29, 2021, 11:52 am IST
SHARE ARTICLE
PM modi
PM modi

'ਉਹ ਆਤਮ-ਵਿਸ਼ਵਾਸ ਨਾਲ ਭਰਪੂਰ ਹੋਣਗੀਆਂ'

 

ਕਾਨਪੁਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਆਪਣੀ ਕਾਨਪੁਰ ਫੇਰੀ ਦੌਰਾਨ ਪ੍ਰਧਾਨ ਮੰਤਰੀ ਸਵਾਨਿਧੀ ਯੋਜਨਾ ਦੀ ਲਾਭਪਾਤਰੀ ਫਰਜ਼ਾਨਾ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਉਹ  ਆਪਣੀਆਂ ਧੀਆਂ ਨੂੰ ਪੜ੍ਹਾਉਣ ਉਹ ਆਤਮ-ਵਿਸ਼ਵਾਸ ਨਾਲ ਭਰਪੂਰ ਹੋਣਗੀਆਂ।

PM MODIPM MODI

 

ਕਾਨਪੁਰ ਦੇ ਕਿਦਵਾਈਨਗਰ ਦੀ ਰਹਿਣ ਵਾਲੀ ਫਰਜ਼ਾਨਾ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਸ ਦੇ ਪਤੀ ਨੇ ਚਾਰ ਸਾਲ ਪਹਿਲਾਂ ਤਿੰਨ ਤਲਾਕ ਰਾਹੀਂ ਉਸ ਨੂੰ ਤਲਾਕ ਦੇ ਦਿੱਤਾ ਸੀ। ਉਸਨੇ ਕਿਹਾ ਕਿ ਉਹ ਹੁਣ ਲਾਕਡਾਊਨ ਦੌਰਾਨ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦੇ ਤਹਿਤ ਲਏ ਗਏ ਕਰਜ਼ੇ ਦੀ ਮਦਦ ਨਾਲ ਇੱਕ ਛੋਟਾ ਜਿਹਾ ਫਾਸਟ ਫੂਡ ਦੀ ਰੇਹੜੀ ਲਗਾਉਂਦੀ ਹੈ ਤੇ ਡੋਸੇ ਅਤੇ ਇਡਲੀ ਵੇਚਦੀ ਹੈ।

 

PM Modi to lay foundation stone of Noida International Airport PM Modi 

ਉਸ ਨੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਤਸਵੀਰ ਖਿਚਵਾਉਣ ਦੀ ਮੰਗ ਕੀਤੀ ਤੇ ਕਿਹਾ ਕਿ ਉਹ ਤਸਵੀਰ ਆਪਣੀ ਛੋਟੀ ਦੁਕਾਨ 'ਤੇ ਲਗਾਏਗੀ। ਪ੍ਰਧਾਨ ਮੰਤਰੀ ਮੋਦੀ ਨੇ ਤੁਰੰਤ ਉਸ ਦੇ ਸਿਰ 'ਤੇ ਹੱਥ ਰੱਖਦਿਆਂ ਫੋਟੋ ਕਰਵਾਈ।

ਫਰਜ਼ਾਨਾ ਵੱਖ-ਵੱਖ ਸਰਕਾਰੀ ਸਕੀਮਾਂ ਦੇ 25 ਲਾਭਪਾਤਰੀਆਂ ਵਿੱਚੋਂ ਇੱਕ ਸੀ। ਫਰਜ਼ਾਨਾ ਨੇ ਪੀਐਮ ਮੋਦੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤੁਹਾਡੇ ਕਾਰਨ ਮੈਂ ਆਪਣੀਆਂ ਦੋ ਧੀਆਂ ਨੂੰ ਪੜ੍ਹਾ-ਲਿਖਾ ਸਕੀ ਹਾਂ, ਮੈਂ ਸਿਰਫ਼ ਇਹ ਚਾਹੁੰਦੀ ਹਾਂ ਕਿ ਮੇਰੀਆਂ ਧੀਆਂ ਚੰਗੀ ਪੜ੍ਹਾਈ ਕਰਨ। ਮੈਂ ਬਹੁਤ ਮਾੜੇ ਦਿਨ ਦੇਖੇ ਹਨ। ਚਾਰ ਸਾਲ ਪਹਿਲਾਂ, ਮੇਰੇ ਪਤੀ ਨੇ ਸਿਰਫ  ਤਿੰਨ ਵਾਰ ਤਲਾਕ ਬੋਲਿਆ ਅਤੇ ਮੈਨੂੰ ਦੋ ਛੋਟੀਆਂ ਧੀਆਂ ਨਾਲ ਉਸਦਾ ਘਰ ਛੱਡਣਾ ਪਿਆ। ਮੇਰਾ ਕੇਸ ਅਜੇ ਅਦਾਲਤ ਵਿੱਚ ਹੈ। ਮੇਰੀਆਂ ਧੀਆਂ ਦਾ ਕੋਈ ਘਰ ਨਹੀਂ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਉਹ ਪੜ੍ਹਾਈ ਕਰਨ।

ਪਿਛਲੇ ਹਫ਼ਤੇ ਹੀ, ਪੀਐਮ ਮੋਦੀ ਪ੍ਰਯਾਗਰਾਜ ਵਿੱਚ ਆਪਣੀ ਫੇਰੀ ਦੌਰਾਨ ਸਹਾਰਨਪੁਰ ਦੀ ਸ਼ਬਾਨਾ ਪਰਵੀਨ ਅਤੇ ਉਸਦੀ ਨੌਂ ਮਹੀਨਿਆਂ ਦੀ ਧੀ ਨੂੰ ਮਿਲੇ ਸਨ। ਉਸਨੇ ਪਰਵੀਨ ਨਾਲ ਬੈਂਕਿੰਗ ਪੱਤਰਕਾਰ (ਬੈਂਕ ਸਾਖੀ) ਦੇ ਕੰਮ ਬਾਰੇ ਗੱਲ ਕੀਤੀ ਸੀ।

Location: India, Uttar Pradesh, Kanpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement