Kenyan Woman Arrested: 14.90 ਕਰੋੜ ਰੁਪਏ ਦੀ ਕੋਕੀਨ ਸਣੇ ਕੀਨੀਆ ਦੀ ਮਹਿਲਾ ਗ੍ਰਿਫ਼ਤਾਰ; ਮੁੰਬਈ ਹਵਾਈ ਅੱਡੇ 'ਤੇ ਹੋਈ ਕਾਰਵਾਈ
Published : Dec 29, 2023, 11:01 am IST
Updated : Dec 29, 2023, 11:01 am IST
SHARE ARTICLE
Kenyan Woman Arrested at Mumbai Airport with Cocaine
Kenyan Woman Arrested at Mumbai Airport with Cocaine

ਹੇਅਰ ਕੰਡੀਸ਼ਨਰ ਅਤੇ ਬਾਡੀ ਵਾਸ਼ ਬੋਤਲ ਵਿਚ ਛੁਪਾਇਆ ਸੀ ਨਸ਼ੀਲਾ ਪਦਾਰਥ

Kenyan Woman Arrested: ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ 14.90 ਕਰੋੜ ਰੁਪਏ ਦੀ ਕੋਕੀਨ ਦੀ ਤਸਕਰੀ ਦੇ ਦੋਸ਼ 'ਚ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਡੀਆਰਆਈ ਵਲੋਂ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ ਕੀਨੀਆ ਦੀ ਮਹਿਲਾ ਯਾਤਰੀ ਨੂੰ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਫੜਿਆ ਗਿਆ।

ਖੁਫੀਆ ਜਾਣਕਾਰੀ 'ਤੇ ਕਾਰਵਾਈ ਕਰਦੇ ਹੋਏ, ਕੀਨੀਆ ਦੀ ਔਰਤ, ਜਿਸ ਨੇ 28 ਦਸੰਬਰ ਨੂੰ ਨੈਰੋਬੀ ਤੋਂ ਮੁੰਬਈ ਲਈ ਫਲਾਈਟ KQ204 'ਤੇ ਉਡਾਣ ਭਰੀ ਸੀ, ਨੂੰ ਡੀਆਰਆਈ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ।

ਪ੍ਰੈਸ ਰਿਲੀਜ਼ ਅਨੁਸਾਰ, ਅਧਿਕਾਰੀਆਂ ਨੇ 1,490 ਗ੍ਰਾਮ ਕੋਕੀਨ ਜ਼ਬਤ ਕੀਤੀ। ਇਸ ਕੋਕੀਨ ਦੀ ਬਾਜ਼ਾਰੀ ਕੀਮਤ ਲਗਭਗ 14.90 ਕਰੋੜ ਰੁਪਏ ਹੈ। ਇਸ ਵਿਚ ਕਿਹਾ ਗਿਆ ਹੈ, "ਉਨ੍ਹਾਂ ਨੂੰ ਦੋ ਕਾਲੇ ਪੋਲੀਥੀਨ ਪੈਕਟਾਂ ਵਿਚ ਸਪਲਾਈ ਕੀਤਾ ਜਾ ਰਿਹਾ ਸੀ। ਬਹੁਤ ਹੀ ਚਲਾਕੀ ਨਾਲ ਔਰਤ ਨੇ ਕੋਕੀਨ ਨੂੰ ਹੇਅਰ ਕੰਡੀਸ਼ਨਰ ਦੀ ਬੋਤਲ ਅਤੇ ਬਾਡੀ ਵਾਸ਼ ਦੀ ਬੋਤਲ ਵਿਚ ਰੱਖਿਆ ਸੀ।"

ਯਾਤਰੀ ਨੂੰ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐਨਡੀਪੀਐਸ) ਐਕਟ 1985 ਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਬਾਅਦ ਵਿਚ ਉਸ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ ਗਿਆ ਹੈ।

(For more Punjabi news apart from Kenyan Woman Arrested at Mumbai Airport with Cocaine, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement