
ਆਓ ਅੱਜ ਜਾਣਦੇ ਹਾਂ ਭਾਰਤੀ...
ਦਿੱਲੀ- ਅੱਜ ਦੇ ਦਿਨ 30 ਜਨਵਰੀ 1948 ਨੂੰ ਨਾਥੂਰਾਮ ਗੋਡਸੇ ਨੇ 3 ਗੋਲੀਆਂ ਮਾਰ ਕੇ ਗਾਂਧੀ ਦੀ ਹੱਤਿਆ ਕਰ ਦਿੱਤੀ ਸੀ। ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 72ਵੀਂ ਬਰਸੀ ਹੈ। ਗਾਂਧੀ ਨਾਲ ਜੁੜੀਆਂ ਕੁਝ ਖਾਸ ਗੱਲਾਂ ਹਨ, ਜਿਨ੍ਹਾਂ ਬਾਰੇ ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ। ਕੀ ਤੁਸੀਂ ਕਦੇ ਸੋਚਿਆ ਹੈ ਕਿ ਰੋਜ਼ਾਨਾ ਕੰਮ 'ਚ ਆਉਣ ਵਾਲੀ ਭਾਰਤੀ ਕਰੰਸੀ 'ਤੇ ਮਹਾਤਮਾ ਗਾਂਧੀ ਦੀ ਤਸਵੀਰ ਕਿਉਂ ਛਪੀ ਹੁੰਦੀ ਹੈ।
Mahatma Gandhi
ਆਓ ਅੱਜ ਜਾਣਦੇ ਹਾਂ ਭਾਰਤੀ ਨੋਟ 'ਤੇ ਗਾਂਧੀ ਦੀ ਤਸਵੀਰ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ। ਇਸ ਦੀ ਸ਼ੁਰੂਆਤ 1996 'ਚ ਹੋਈ ਸੀ, ਜਦੋਂ ਮਹਾਤਮਾ ਗਾਂਧੀ ਦੀ ਤਸਵੀਰ ਵਾਲੇ ਨੋਟ ਆਏ ਸਨ। ਉਸ ਤੋਂ ਬਾਅਦ 5,10, 20,100, 500 ਅਤੇ 1000 ਰੁਪਏ ਦੇ ਨੋਟ ਛਾਪੇ ਗਏ। ਇਸ ਦੌਰਾਨ ਅਸ਼ੋਕ ਸਤੰਭ ਦੀ ਥਾਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਤਸਵੀਰ ਦਿੱਤੀ ਗਈ। ਅਤੇ ਅਸ਼ੋਕ ਸਤੰਭ ਦੀ ਤਸਵੀਰ ਨੋਟ ਦੇ ਖੱਬੇ ਪਾਸੇ ਹੇਠਲੇ ਹਿੱਸੇ 'ਤੇ ਪ੍ਰਿੰਟ ਕਰ ਦਿੱਤੀ ਗਈ।
Mahatma Gandhi
ਨੋਟ 'ਤੇ ਛਪਣ ਵਾਲੀ ਗਾਂਧੀ ਦੀ ਤਸਵੀਰ 1946 'ਚ ਖਿੱਚੀ ਗਈ ਸੀ। ਗਾਂਧੀ ਜੀ ਦੀ ਇਹ ਤਸਵੀਰ ਉਦੋਂ ਲਈ ਗਈ ਸੀ, ਜਦੋਂ ਉਹ ਲਾਰਡ ਫਰੈਡਰਿਕ ਪੇਥਿਕ ਲਾਰੈਂਸ ਵਿਕਟਰੀ ਹਾਊਸ 'ਚ ਆਏ ਸਨ। ਇਕ ਆਰ. ਟੀ. ਆਈ. 'ਚ ਇਹ ਗੱਲ ਸਾਹਮਣੇ ਆਈ ਸੀ। ਕਿ ਸਾਲ 1993 'ਚ ਆਰ. ਬੀ. ਆਈ. ਨੇ ਨੋਟ ਦੇ ਸੱਜੇ ਪਾਸੇ ਮਹਾਤਮਾ ਗਾਂਧੀ ਦੀ ਤਸਵੀਰ ਛਾਪਣ ਦੀ ਸਿਫਾਰਿਸ਼ ਕੇਂਦਰ ਸਰਕਾਰ ਨੂੰ ਕੀਤੀ ਸੀ।
Mahatma Gandhi
ਹਾਲਾਂਕਿ ਗਾਂਧੀ ਦੀ ਤਸਵੀਰ 'ਤੇ ਕਈ ਵਾਰ ਬਹਿਸ ਹੁੰਦੀ ਰਹੀ ਕਿ ਉਨ੍ਹਾਂ ਦੀ ਥਾਂ 'ਤੇ ਹੋਰ ਸੁਤੰਤਰਤਾ ਸੈਨਾਨੀ ਦੀ ਤਸਵੀਰ ਕਿਉਂ ਨਹੀਂ ਛਾਪੀ ਗਈ। ਦਰਅਸਲ ਸਾਡਾ ਦੇਸ਼ ਏਕਤਾ ਵਾਲਾ ਦੇਸ਼ ਹੈ ਅਤੇ ਮਹਾਤਮਾ ਗਾਂਧੀ ਨੂੰ ਰਾਸ਼ਟਰੀ ਪ੍ਰਤੀਕ ਦੇ ਰੂਪ ਵਿਚ ਮੰਨਿਆ ਜਾਂਦਾ ਹੈ।
Mahatma Gandhi
ਰਾਸ਼ਟਰਪਿਤਾ ਦੀ ਉਪਾਧੀ ਹਾਸਲ ਕਰ ਚੁੱਕੇ ਗਾਂਧੀ ਉਸ ਸਮੇਂ ਰਾਸ਼ਟਰ ਦਾ ਚਿਹਰਾ ਸਨ, ਇਸ ਲਈ ਉਨ੍ਹਾਂ ਦੇ ਨਾਂ 'ਤੇ ਫੈਸਲਾ ਲਿਆ ਗਿਆ। ਕਿਉਂਕਿ ਹੋਰ ਸੈਨਾਨੀਆਂ ਦੇ ਨਾਂ 'ਤੇ ਖੇਤਰੀ ਨੋਟ ਹੋ ਸਕਦਾ ਸੀ। ਹਾਲਾਂਕਿ ਇਸ ਸਵਾਲ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।