ਜਾਣੋ, ਨੋਟ ਤੇ ਕਿਉਂ ਛਾਪੀ ਜਾਂਦੀ ਹੈ ਮਹਾਤਮਾ ਗਾਂਧੀ ਦੀ ਤਸਵੀਰ
Published : Jan 30, 2020, 12:32 pm IST
Updated : Jan 30, 2020, 1:46 pm IST
SHARE ARTICLE
File
File

ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 72ਵੀਂ ਬਰਸੀ

ਦਿੱਲੀ- ਅੱਜ ਦੇ ਦਿਨ 30 ਜਨਵਰੀ 1948 ਨੂੰ ਨਾਥੂਰਾਮ ਗੋਡਸੇ ਨੇ 3 ਗੋਲੀਆਂ ਮਾਰ ਕੇ ਗਾਂਧੀ ਦੀ ਹੱਤਿਆ ਕਰ ਦਿੱਤੀ ਸੀ। ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 72ਵੀਂ ਬਰਸੀ ਹੈ। ਗਾਂਧੀ ਨਾਲ ਜੁੜੀਆਂ ਕੁਝ ਖਾਸ ਗੱਲਾਂ ਹਨ, ਜਿਨ੍ਹਾਂ ਬਾਰੇ ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ। ਕੀ ਤੁਸੀਂ ਕਦੇ ਸੋਚਿਆ ਹੈ ਕਿ ਰੋਜ਼ਾਨਾ ਕੰਮ 'ਚ ਆਉਣ ਵਾਲੀ ਭਾਰਤੀ ਕਰੰਸੀ 'ਤੇ ਮਹਾਤਮਾ ਗਾਂਧੀ ਦੀ ਤਸਵੀਰ ਕਿਉਂ ਛਪੀ ਹੁੰਦੀ ਹੈ। 

FileFile

ਆਓ ਅੱਜ ਜਾਣਦੇ ਹਾਂ ਭਾਰਤੀ ਨੋਟ 'ਤੇ ਗਾਂਧੀ ਦੀ ਤਸਵੀਰ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ। ਇਸ ਦੀ ਸ਼ੁਰੂਆਤ 1996 'ਚ ਹੋਈ ਸੀ, ਜਦੋਂ ਮਹਾਤਮਾ ਗਾਂਧੀ ਦੀ ਤਸਵੀਰ ਵਾਲੇ ਨੋਟ ਆਏ ਸਨ। ਉਸ ਤੋਂ ਬਾਅਦ 5,10, 20,100, 500 ਅਤੇ 1000 ਰੁਪਏ ਦੇ ਨੋਟ ਛਾਪੇ ਗਏ। ਇਸ ਦੌਰਾਨ ਅਸ਼ੋਕ ਸਤੰਭ ਦੀ ਥਾਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਤਸਵੀਰ ਦਿੱਤੀ ਗਈ।

FileFile

ਅਤੇ ਅਸ਼ੋਕ ਸਤੰਭ ਦੀ ਤਸਵੀਰ ਨੋਟ ਦੇ ਖੱਬੇ ਪਾਸੇ ਹੇਠਲੇ ਹਿੱਸੇ 'ਤੇ ਪ੍ਰਿੰਟ ਕਰ ਦਿੱਤੀ ਗਈ। ਨੋਟ 'ਤੇ ਛਪਣ ਵਾਲੀ ਗਾਂਧੀ ਦੀ ਤਸਵੀਰ 1946 'ਚ ਖਿੱਚੀ ਗਈ ਸੀ। ਗਾਂਧੀ ਜੀ ਦੀ ਇਹ ਤਸਵੀਰ ਉਦੋਂ ਲਈ ਗਈ ਸੀ, ਜਦੋਂ ਉਹ ਲਾਰਡ ਫਰੈਡਰਿਕ ਪੇਥਿਕ ਲਾਰੈਂਸ ਵਿਕਟਰੀ ਹਾਊਸ 'ਚ ਆਏ ਸਨ। ਇਕ ਆਰ. ਟੀ. ਆਈ. 'ਚ ਇਹ ਗੱਲ ਸਾਹਮਣੇ ਆਈ ਸੀ।

FileFile

ਕਿ ਸਾਲ 1993 'ਚ ਆਰ. ਬੀ. ਆਈ. ਨੇ ਨੋਟ ਦੇ ਸੱਜੇ ਪਾਸੇ ਮਹਾਤਮਾ ਗਾਂਧੀ ਦੀ ਤਸਵੀਰ ਛਾਪਣ ਦੀ ਸਿਫਾਰਿਸ਼ ਕੇਂਦਰ ਸਰਕਾਰ ਨੂੰ ਕੀਤੀ ਸੀ। ਹਾਲਾਂਕਿ ਗਾਂਧੀ ਦੀ ਤਸਵੀਰ 'ਤੇ ਕਈ ਵਾਰ ਬਹਿਸ ਹੁੰਦੀ ਰਹੀ ਕਿ ਉਨ੍ਹਾਂ ਦੀ ਥਾਂ 'ਤੇ ਹੋਰ ਸੁਤੰਤਰਤਾ ਸੈਨਾਨੀ ਦੀ ਤਸਵੀਰ ਕਿਉਂ ਨਹੀਂ ਛਾਪੀ ਗਈ। ਦਰਅਸਲ ਸਾਡਾ ਦੇਸ਼ ਏਕਤਾ ਵਾਲਾ ਦੇਸ਼ ਹੈ ਅਤੇ ਮਹਾਤਮਾ ਗਾਂਧੀ ਨੂੰ ਰਾਸ਼ਟਰੀ ਪ੍ਰਤੀਕ ਦੇ ਰੂਪ ਵਿਚ ਮੰਨਿਆ ਜਾਂਦਾ ਹੈ। 

FileFile

ਰਾਸ਼ਟਰਪਿਤਾ ਦੀ ਉਪਾਧੀ ਹਾਸਲ ਕਰ ਚੁੱਕੇ ਗਾਂਧੀ ਉਸ ਸਮੇਂ ਰਾਸ਼ਟਰ ਦਾ ਚਿਹਰਾ ਸਨ, ਇਸ ਲਈ ਉਨ੍ਹਾਂ ਦੇ ਨਾਂ 'ਤੇ ਫੈਸਲਾ ਲਿਆ ਗਿਆ। ਕਿਉਂਕਿ ਹੋਰ ਸੈਨਾਨੀਆਂ ਦੇ ਨਾਂ 'ਤੇ ਖੇਤਰੀ ਨੋਟ ਹੋ ਸਕਦਾ ਸੀ। ਹਾਲਾਂਕਿ ਇਸ ਸਵਾਲ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement