ਮਹਾਤਮਾ ਗਾਂਧੀ ਦੇ ਸਨਮਾਨ ਵਿਚ ਸਿੱਕਾ ਜਾਰੀ ਕਰੇਗਾ ਬ੍ਰਿਟੇਨ
Published : Oct 12, 2019, 9:46 am IST
Updated : Oct 12, 2019, 9:46 am IST
SHARE ARTICLE
Britain will issue coin in honor of Mahatma Gandhi
Britain will issue coin in honor of Mahatma Gandhi

ਪਾਕਿਸਤਾਨੀ ਮੂਲ ਦੇ ਬ੍ਰਿਟਿਸ਼ ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਬ੍ਰਿਟੇਨ ਦੇ ਰੋਇਲ ਮਿੰਟ ਨੂੰ ਸਿੱਕਾ ਬਣਾਉਣ ਲਈ ਕਿਹਾ ਹੈ ਤਾਂ ਜੋ ਦੁਨੀਆ ਗਾਂਧੀ ਦੀ ਸਿਖਿਆ ਨੂੰ..

ਲੰਡਨ: ਬ੍ਰਿਟੇਨ ਦੇ ਵਿੱਤ ਮੰਤਰੀ ਸਾਜਿਦ ਜਾਵਿਦ ਨੇ ਕਿਹਾ ਹੈ ਕਿ ਬ੍ਰਿਟੇਨ ਸਰਕਾਰ ਨੇ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੇ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਇਕ ਸਿੱਕਾ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ। ਪਾਕਿਸਤਾਨੀ ਮੂਲ ਦੇ ਬ੍ਰਿਟਿਸ਼ ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਬ੍ਰਿਟੇਨ ਦੇ ਰੋਇਲ ਮਿੰਟ ਨੂੰ ਸਿੱਕਾ ਬਣਾਉਣ ਲਈ ਕਿਹਾ ਹੈ ਤਾਂ ਜੋ ਦੁਨੀਆ ਗਾਂਧੀ ਦੀ ਸਿਖਿਆ ਨੂੰ ਕਦੇ ਨਾ ਭੁੱਲੇ।

Britain will issue coin in honor of Mahatma GandhiBritain will issue coin in honor of Mahatma Gandhi

 ਉਨ੍ਹਾਂ ਨੇ ਵੀਰਵਾਰ ਨੂੰ ਲੰਡਨ ਵਿਚ ਸਾਲਾਨਾ ਬ੍ਰਿਟਿਸ਼ ਏਸ਼ੀਆਈ ਲੋਕਾਂ ਦੀ ਸਫ਼ਲਤਾ ਦਾ ਜਸ਼ਨ ਮਨਾਉਣ ਲਈ ਆਯੋਜਿਤ ਜੀਜੀ-2 ਸਮਾਗਮ ਵਿਚ ਇਹ ਐਲਾਨ ਕੀਤਾ। ਜਾਵਿਦ ਬ੍ਰਿਟੇਨ ਦੀ ਪ੍ਰਕਾਸ਼ਨ ਕੰਪਨੀ 'ਏਸ਼ੀਅਨ ਮੀਡੀਆ ਗਰੁੱਪ' (ਏ.ਐੱਮ.ਜੀ.) ਵਲੋਂ ਜਾਰੀ ਕੀਤੀ ਗਈ ਸ਼ਕਤੀਸ਼ਾਲੀ ਲੋਕਾਂ ਦੀ ਸਲਾਨਾ ਸੂਚੀ ਵਿਚ ਸਿਖਰ 'ਤੇ ਹਨ। ਜਾਵਿਦ ਨੇ ਕਿਹਾ,''ਗਾਂਧੀ ਦੀ 150ਵੀਂ ਜਯੰਤੀ ਸਮਾਗਮ ਦੇ ਸਿਲਸਿਲੇ ਵਿਚ ਅੱਜ ਰਾਤ ਦਾ ਪੁਰਸਕਾਰ ਸਮਾਗਮ ਇਸ ਐਲਾਨ ਲਈ ਬਿਲਕੁੱਲ ਸਹੀ ਹੈ।'

Boris JohnsonBoris Johnson

' ਉਨ੍ਹਾਂ ਨੇ ਕਿਹਾ,''ਗਾਂਧੀ ਨੇ ਸਾਨੂੰ ਸਿਖਾਇਆ ਕਿ ਤਾਕਤ ਸਿਰਫ ਧਨ ਜਾਂ ਉੱਚੇ ਅਹੁਦੇ ਨਾਲ ਨਹੀਂ ਆਉਂਦੀ। ਸਾਨੂੰ ਉਨ੍ਹਾਂ ਮੁੱਲਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਜਿਨ੍ਹਾਂ ਨੂੰ ਗਾਂਧੀ ਨੇ ਆਪਣੇ ਜੀਵਨ ਵਿਚ ਅਪਨਾਇਆ ਸੀ।''  ਬੋਰਿਸ ਜੌਨਸਨ ਦੀ ਅਗਵਾਈ ਵਾਲੀ ਬ੍ਰਿਟਿਸ਼ ਸਰਕਾਰ ਵਿਚ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ 2019 ਜੀਜੀ-2 ਪਾਵਰ ਸੂਚੀ ਵਿਚ ਦੂਜੇ ਨੰਬਰ 'ਤੇ ਹੈ। ਜਾਵਿਦ ਮੁਤਾਬਕ ਕੰਮ ਕਰਨ ਵਾਲੇ ਭਾਰਤੀ ਮੂਲ ਦੇ ਉਪ ਮੰਤਰੀ ਰਿਸ਼ੀ ਸੁਨਾਕ ਵੀ ਇਸ ਸੂਚੀ ਵਿਚ 7ਵੇਂ ਸਥਾਨ 'ਤੇ ਹਨ। ਉਹ ਇੰਫ਼ੋਸਸ ਦੇ ਸਹਿ ਸੰਸਥਾਪਕ ਨਾਰਾਇਣ ਮੂਰਤੀ ਦੇ ਜਵਾਈ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement