
ਸਰਕਾਰ ਨੇ ਅਖਿਲ ਭਾਰਤੀ ਆਯੂਰ ਵਿਗਿਆਨ ਸੰਸਥਾ ਦੀ ਡਾਕਟਰ ਉਮਾ ਕੁਮਾਰ ਨੂੰ ਮੀਡੀਆ...
ਨਵੀਂ ਦਿੱਲੀ: ਸਰਕਾਰ ਨੇ ਅਖਿਲ ਭਾਰਤੀ ਆਯੂਰ ਵਿਗਿਆਨ ਸੰਸਥਾ ਦੀ ਡਾਕਟਰ ਉਮਾ ਕੁਮਾਰ ਨੂੰ ਮੀਡੀਆ ਜਰੀਏ ਅਰਥਰਾਇਟਿਸ ਰੋਗ ਦੇ ਬਾਰੇ ‘ਚ ਲੋਕਾਂ ‘ਚ ਜਾਗਰੂਕਤਾ ਫੈਲਾਉਣ ਲਈ ਦੋ ਲੱਖ ਰੁਪਏ ਦਾ ਰਾਸ਼ਟਰੀ ਇਨਾਮ ਦੇਣ ਦਾ ਫੈਸਲਾ ਕੀਤਾ ਹੈ।
AIIMS
ਏਮਸ ਵਿੱਚ ਰਿਊਮੇਟਾਲਜੀ ਵਿਭਾਗ ਦੀ ਪ੍ਰਧਾਨ ਅਤੇ ਵਿਸ਼ਵ ਸਿਹਤ ਸੰਗਠਨ ਦੀ ਫੇਲੋ ਰਹੀ ਪ੍ਰੋਫੈਸਰ ਉਮਾ ਕੁਮਾਰ ਨੂੰ ਇਹ ਇਨਾਮ 28 ਫਰਵਰੀ ਨੂੰ ਵਿਗਿਆਨ ਭਵਨ ਵਿੱਚ ਰਾਸ਼ਟਰੀ ਵਿਗਿਆਨ ਦਿਨ ਮੌਕੇ ‘ਤੇ ਦਿੱਤਾ ਜਾਵੇਗਾ।
AIIMS
ਵਿਗਿਆਨ ਅਤੇ ਤਕਨੀਕੀ ਮੰਤਰਾਲਾ ਨੇ ਡਾਕਟਰ ਉਮਾ ਕੁਮਾਰ ਨੂੰ ਪੱਤਰ ਲਿਖਕੇ ਦੱਸਿਆ ਹੈ ਕਿ ਇਲੈਕਟਰਾਨਿਕ ਮੀਡੀਆ ਦੇ ਮਾਧਿਅਮ ਨਾਲ ਇਸ ਰੋਗ ਬਾਰੇ ਲੋਕਾਂ ਨੂੰ ਦੱਸਣ ਨਾਲ ਉਨ੍ਹਾਂ ਨੂੰ ਜਾਗਰੂਕ ਬਣਾਉਣ ਲਈ ਉਨ੍ਹਾਂ ਦੀ ਚੋਣ ਕੀਤੀ ਗਈ ਹੈ।
AIIMS Hospital
ਇਨਾਮ ‘ਚ ਦੋ ਲੱਖ ਰੁਪਏ ਤੋਂ ਇਲਾਵਾ ਪ੍ਰਸ਼ਸਤੀ ਪੱਤਰ ਅਤੇ ਪ੍ਰਤੀਕ ਚਿਨ੍ਹ ਸ਼ਾਮਿਲ ਹੈ। ਡਾ. ਕੁਮਾਰ ਪਿਛਲੇ ਕੁਝ ਸਾਲਾਂ ਤੋਂ ਇਸ ਰੋਗ ਦੀ ਰੋਕਥਾਮ ਲਈ ਲੇਹ ਲੱਦਾਖ ਅਤੇ ਕਾਰਗਿਲ ਵਿੱਚ ਵੀ ਕੈਂਪ ਲਗਾਉਂਦੀ ਰਹੀ ਹੈ ਅਤੇ ਦਿੱਲੀ ਦੇ ਸਕੂਲਾਂ ਵਿੱਚ ਵੀ ਜਾ ਕੇ ਬੱਚਿਆਂ ਨੂੰ ਜਾਗਰੂਕ ਕਰਦੀ ਰਹੀ ਹੈ।
Uma Kumar
ਉਨ੍ਹਾਂ ਨੇ ਪਛੜੇ ਭਾਈਚਾਰੇ ਅਤੇ ਗਰੀਬ ਲੋਕਾਂ ਨੂੰ ਵੀ ਜਾਗਰੂਕ ਕੀਤਾ ਹੈ। ਇਸਤੋਂ ਇਲਾਵਾ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਬਹੁਤ ਦੂਰ ਪਿੰਡਾਂ ਵਿੱਚ ਵੀ ਆਪਣੇ ਕੈਂਪ ਲਗਾਉਂਦੀ ਰਹੀ ਹੈ। ਉਨ੍ਹਾਂ ਨੂੰ ਅਟਲ ਸਿਹਤ ਭੂਸ਼ਣ ਸਨਮਾਨ ਤੋਂ ਇਲਾਵਾ ਹੋਰ ਵੀ ਕਈਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਨਮਾਨ ਵੀ ਮਿਲ ਚੁੱਕੇ ਹਨ।