
ਸੂਈ ਰੀੜ੍ਹ ਦੀ ਹੱਡੀ ਦੀ ਨਲੀ ਦੇ ਬੇਹੱਦ ਲਾਗੇ ਸੀ ਪਰ ਚੰਗੇਭਾਗੀਂ ਕੋਈ ਨੁਕਸਾਨ ਨਹੀਂ ਹੋਇਆ
ਨਵੀਂ ਦਿੱਲੀ : ਏਮਜ਼ ਦੇ ਡਾਕਟਰਾਂ ਨੇ 10 ਸਾਲਾ ਬੱਚੀ ਦੀ ਪਿੱਠ ਵਿਚੋਂ ਦੋ ਇੰਚ ਲੰਮੀ ਸੂਈ ਕੱਢੀ ਹੈ। ਕੁੜੀ ਦੀ ਮਾਂ ਨੇ ਘਰ ਦੇ ਬਿਸਤਰੇ 'ਤੇ ਇਹ ਸੂਈ ਛੱਡ ਦਿਤੀ ਸੀ ਜਿਹੜੀ ਬੱਚੀ ਦੇ ਸਰੀਰ ਵਿਚ ਵੜ ਗਈ। ਬੱਚੀ ਨੇ ਘਰ ਵਾਲਿਆਂ ਨੂੰ ਕਿਹਾ ਕਿ ਉਸ ਦੀ ਪਿੱਠ ਵਿਚ ਕੁੱਝ ਚੁੱਭ ਰਿਹਾ ਹੈ ਕਿਉਂਕਿ ਉਸ ਨੂੰ ਤੇਜ਼ ਦਰਜ ਮਹਿਸੂਸ ਹੋ ਰਿਹਾ ਹੈ ਪਰ ਉਸ ਦੇ ਮਾਤਾ ਪਿਤਾ ਇਸ ਦਾ ਕਾਰਨ ਨਹੀਂ ਸਮਝ ਸਕੇ।
Doctors Remove 2 Inch Sewing Needle From 10-Year-Old Girl Back
ਏਮਜ਼ ਵਿਚ ਬੱਚਿਆਂ ਦੀ ਸਰਜਨ ਡਾ. ਸ਼ਿਲਪਾ ਸ਼ਰਮਾ ਨੇ ਕਿਹਾ ਕਿ ਕੁੜੀ ਨੂੰ ਉਸ ਕੋਲ ਉਸ ਦਾ ਚਾਚਾ ਲੈ ਕੇ ਆਇਆ। ਬੱਚੀ ਦਾ ਐਕਸਰੇਅ ਕੀਤਾ ਗਿਆ ਜਿਸ ਵਿਚ ਬੱਚੀ ਦੀ ਪਿੱਠ ਵਿਚ ਸੂਈ ਫਸੀ ਹੋਈ ਨਜ਼ਰ ਆਈ। ਡਾਕਟਰ ਨੇ ਕਿਹਾ ਕਿ ਸੂਈ ਨੂੰ ਕੱਢਣ ਨਹੀ ਸਰਜਰੀ ਕੀਤੀ ਗਈ ਪਰ ਆਪਰੇਸ਼ਨ ਦੌਰਾਨ ਸੂਈ ਲੱਭੀ ਨਹੀਂ ਜਾ ਸਕੀ। ਦਰਦ ਹੋਰ ਵਧਣ 'ਤੇ ਕੁੜੀ ਨੂੰ ਏਮਜ਼ ਦੇ ਟਰੌਮਾ ਸੈਂਟਰ ਵਿਚ ਦਾਖ਼ਲ ਕੀਤਾ ਗਿਆ।
Doctors Remove 2 Inch Sewing Needle From 10-Year-Old Girl Back
ਸ਼ਰਮਾ ਨੇ ਦਸਿਆ, 'ਐਕਸਰੇਅ ਦੌਰਾਨ ਪਿੱਠ ਦੀ ਮਾਸਪੇਸ਼ੀ ਵਿਚ ਸੂਈ ਨਜ਼ਰ ਆਈ। ਅਸੀਂ ਉਡੀਕ ਕਰਨ ਦਾ ਫ਼ੈਸਲਾ ਕੀਤਾ। ਦੋ ਹਫ਼ਤਿਆਂ ਤਕ ਉਡੀਕ ਕੀਤੀ ਗਈ ਜਿਸ ਦੌਰਾਨ ਬੱਚੀ ਨੂੰ ਨਿਗਰਾਨੀ ਹੇਠ ਰਖਿਆ ਗਿਆ। ਸੂਈ ਰੀੜ੍ਹ ਦੀ ਹੱਡੀ ਦੀ ਨਲੀ ਦੇ ਬੇਹੱਦ ਲਾਗੇ ਸੀ ਪਰ ਚੰਗੇਭਾਗੀਂ ਕੋਈ ਨੁਕਸਾਨ ਨਹੀਂ ਹੋਇਆ। ਬੱਚੀ ਨੂੰ ਰੇਡੀਏਸ਼ਨ ਦੇ ਖ਼ਤਰੇ ਤੋਂ ਬਚਾਉਣ ਲਈ ਵਾਰ ਵਾਰ ਐਕਸਰੇਅ ਦੀ ਬਜਾਏ ਉਸ ਦਾ ਅਲਟਰਾਸਾਊਂਡ ਕੀਤਾ ਗਿਆ।' ਸ਼ਰਮਾ ਨੇ ਦਸਿਆ ਕਿ 30 ਅਗੱਸਤ ਨੂੰ ਕੁੜੀ ਦਾ ਆਪਰੇਸ਼ਨ ਕੀਤਾ ਗਿਆ ਤੇ ਸੂਈ ਕੱਢ ਲਈ ਗਈ ਜਿਹੜੀ ਇਕ ਇੰਚ ਤੋਂ ਜ਼ਿਆਦਾ ਲੰਮੀ ਸੀ। ਬੱਚੀ ਨੂੰ ਕੁੱਝ ਘੰਟਿਆਂ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ। ਬੱਚੀ ਹੁਣ ਠੀਕ ਹੈ।