Baba Tarsem Singh Murder: ਬਾਬਾ ਤਰਸੇਮ ਸਿੰਘ ਹਤਿਆ ਮਾਮਲੇ 'ਚ ਸੇਵਾਮੁਕਤ IAS ਸਣੇ 5 ਲੋਕਾਂ 'ਤੇ FIR ਦਰਜ
Published : Mar 30, 2024, 8:23 am IST
Updated : Mar 30, 2024, 8:23 am IST
SHARE ARTICLE
Retd IAS among 5 booked for Baba Tarsem Singh Murder
Retd IAS among 5 booked for Baba Tarsem Singh Murder

ਬਾਈਕ 'ਤੇ ਪਿੱਛੇ ਬੈਠੇ ਅਮਰਜੀਤ ਸਿੰਘ ਅਤੇ ਸਰਬਜੀਤ ਸਿੰਘ ਨੂੰ ਬਣਾਇਆ ਮੁੱਖ ਮੁਲਜ਼ਮ

Baba Tarsem Singh Murder: ਗੁਰਦੁਆਰਾ ਨਾਨਕਮੱਤਾ ਸਾਹਿਬ ਦੇ ਮੁੱਖ ਕਾਰ ਸੇਵਕ ਬਾਬਾ ਤਰਸੇਮ ਸਿੰਘ ਦੇ ਕਤਲ ਵਿਚ ਇਕ ਸਾਬਕਾ ਆਈਏਐਸ ਅਧਿਕਾਰੀ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਨੇ ਪੰਜਾਬ ਦੇ ਦੋ ਵਿਅਕਤੀਆਂ ਨੂੰ ਮੁੱਖ ਮੁਲਜ਼ਮ ਬਣਾਇਆ ਹੈ। ਬਾਕੀ ਤਿੰਨ ਉਤਰਾਖੰਡ ਦੇ ਹਨ। ਪੁਲਿਸ ਨੇ ਜਲਦ ਹੀ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ।

28 ਮਾਰਚ ਨੂੰ ਸਵੇਰੇ 6.13 ਵਜੇ ਬਾਬਾ ਤਰਸੇਮ ਸਿੰਘ ਦਾ ਉਨ੍ਹਾਂ ਦੇ ਡੇਰੇ ਦੇ ਬਾਹਰ ਦੋ ਬਾਈਕ ਸਵਾਰ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਸੀ। ਬਾਬਾ ਤਰਸੇਮ ਸਿੰਘ ਕਤਲ ਕੇਸ ਵਿਚ 5 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਵਿਚ ਸਰਬਜੀਤ ਸਿੰਘ ਵਾਸੀ ਪਿੰਡ ਮੀਆਂਵਿੰਡ ਜ਼ਿਲ੍ਹਾ ਤਰਨਤਾਰਨ ਪੰਜਾਬ, ਬਾਈਕ ’ਤੇ ਪਿੱਛੇ ਬੈਠੇ ਅਮਰਜੀਤ ਸਿੰਘ ਉਰਫ਼ ਬਿੱਟਾ ਵਾਸੀ ਪਿੰਡ ਸਿਹੋੜਾ ਜ਼ਿਲ੍ਹਾ ਬਿਲਾਸਪੁਰ ਯੂਪੀ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਹੈ।

ਇਸ ਤੋਂ ਇਲਾਵਾ ਸ਼ੱਕ ਦੇ ਆਧਾਰ 'ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਨਾਨਕਮੱਤਾ ਸਾਹਿਬ ਦੇ ਪ੍ਰਧਾਨ ਤੇ ਸਾਬਕਾ ਆਈਏਐਸ ਹਰਬੰਸ ਸਿੰਘ ਚੁੱਘ, ਤਰਾਈ ਮਹਾਂਸਭਾ ਦੇ ਮੀਤ ਪ੍ਰਧਾਨ ਪ੍ਰੀਤਮ ਸਿੰਘ ਸੰਧੂ ਵਾਸੀ ਖੇਮਪੁਰ ਗਦਰਪੁਰ ਅਤੇ ਗੁਰਦੁਆਰਾ ਸ੍ਰੀ ਹਰਗੋਵਿੰਦ ਸਿੰਘ ਰਤਨਪੁਰਾ ਨਵਾਬਗੰਜ ਦੇ ਮੁੱਖ ਜਥੇਦਾਰ ਬਾਬਾ ਅਨੂਪ ਸਿੰਘ ਨੂੰ ਮੁਲਜ਼ਮ ਬਣਾਇਆ ਗਿਆ ਹੈ। ਪੁਲਿਸ ਨੇ ਮਾਮਲੇ ਵਿਚ ਅਜੇ ਤਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਹੈ। ਸਰਬਜੀਤ ਸਿੰਘ ਮੀਆਂਵਿੰਡ ਨੇ ਇਸ ਹਤਿਆ ਦੀ ਜ਼ਿੰਮੇਵਾਰੀ ਅਪਣੀ ਫੇਸਬੁੱਕ ਪੋਸਟ ਜ਼ਰੀਏ ਲਈ ਸੀ।

ਸੂਤਰਾਂ ਦੇ ਹਵਾਲੇ ਤੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਾਬਾ ਤਰਸੇਮ ਸਿੰਘ ਦੇ ਕਾਤਲ ਬੀਤੀ 19 ਮਾਰਚ ਤੋਂ ਗੁਰਦੁਆਰਾ ਸਰਾਏ ਵਿਚ ਠਹਿਰੇ ਹੋਏ ਸਨ। ਇਨ੍ਹਾਂ ਲੋਕਾਂ ਨੇ ਇਹ ਕਹਿ ਕੇ ਕਮਰਾ ਬੁੱਕ ਕਰਵਾਇਆ ਸੀ ਕਿ ਉਹ ਚੰਪਾਵਤ ਸਥਿਤ ਰੀਠਾ ਸਾਹਿਬ ਜਾ ਰਹੇ ਹਨ। ਕਾਤਲਾਂ ਨੇ ਸਰਾਏ ਦਾ ਕਮਰਾ ਨੰਬਰ 23 ਬੁੱਕ ਕਰਵਾਇਆ ਸੀ। ਦੋ ਦਿਨ ਬੀਤ ਜਾਣ ਤੋਂ ਬਾਅਦ ਵੀ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ ਕਿ ਦੋਵੇਂ ਕਿਥੇ। ਦੋਵੇਂ ਵੀਰਵਾਰ ਸਵੇਰੇ ਹੀ ਕਮਰੇ 'ਚ ਪਹੁੰਚੇ ਸਨ।

ਇਸ ਕਮਰੇ 'ਚ ਇਨ੍ਹਾਂ ਦੋਵਾਂ ਦੇ ਰੁਕਣ ਅਤੇ ਵੀਰਵਾਰ ਨੂੰ ਬਾਬਾ ਤਰਸੇਮ ਸਿੰਘ ਦੇ ਕਤਲ ਦੇ ਮਾਮਲੇ 'ਚ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਨ੍ਹਾਂ ਦੋਹਾਂ ਨੇ ਇੰਨੇ ਦਿਨਾਂ ਤੋਂ ਇਥੇ ਰੇਕੀ ਕੀਤੀ ਸੀ ਅਤੇ ਵੀਰਵਾਰ ਸਵੇਰੇ ਜਦੋਂ ਬਾਬਾ ਤਰਸੇਮ ਸਿੰਘ ਨੂੰ ਇਕੱਲੇ ਦੇਖਿਆ ਤਾਂ ਗੋਲੀਆਂ ਚਲਾ ਦਿਤੀਆਂ। ਪੁਲਿਸ ਅਨੁਸਾਰ ਜਲਦੀ ਹੀ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦਾ ਪਰਦਾਫਾਸ਼ ਕੀਤਾ ਜਾਵੇਗਾ। ਪੁਲਿਸ ਨੇ ਵੀਰਵਾਰ ਨੂੰ ਹੀ ਇਸ ਮਾਮਲੇ ਵਿਚ ਐਸਆਈਟੀ ਦਾ ਗਠਨ ਕੀਤਾ ਸੀ। ਪੁਲਿਸ ਨੂੰ ਦਿਤੀ ਸ਼ਿਕਾਇਤ ਅਨੁਸਾਰ ਦੋਵੇਂ ਕਾਤਲ ਬਿਨਾਂ ਕਿਸੇ ਨਿੱਜੀ ਵਾਹਨ ਤੋਂ ਸਰਾਏ ਵਿਚ ਆਏ ਸਨ। ਇਸ ਦੌਰਾਨ ਉਨ੍ਹਾਂ ਕੋਲ ਕੋਈ ਹਥਿਆਰ ਵੀ ਨਹੀਂ ਦੇਖਿਆ ਗਿਆ ਸੀ।

(For more Punjabi news apart from Retd IAS among 5 booked for Baba Tarsem Singh Murder, stay tuned to Rozana Spokesman)

 

Location: India, Uttarakhand, Dehradun

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement