
ਆਈਪੀਐਸ ਅਫ਼ਸਰ ਭਾਰਗਵ ਰਾਓ ਨੇ ਵੀ ਟਵੀਟ ਕੀਤਾ ਵੀਡੀਓ
ਕਰਨਾਟਕ- ਪੁਲਿਸ ਵਲੋਂ ਡਾਂਗ ਦੀ ਵਰਤੋਂ ਅਪਰਾਧੀਆਂ, ਗੁੰਡਿਆਂ ਤੇ ਬਦਮਾਸ਼ਾਂ ਨੂੰ ਕੁੱਟਣ ਲਈ ਕੀਤੀ ਜਾਂਦੀ ਹੈ ਅਤੇ ਪੁਲਿਸ ਦੇ ਡੰਡੇ ਤੋਂ ਵੱਡੇ-ਵੱਡੇ ਅਪਰਾਧੀ ਵੀ ਖ਼ੌਫ਼ ਖਾਂਦੇ ਹਨ ਪਰ ਕਰਨਾਟਕ ਪੁਲਿਸ ਵਿਚ ਤਾਇਨਾਤ ਇਕ ਹੈੱਡ ਕਾਂਸਟੇਬਲ ਆਪਣੀ ਇਸੇ ਡਾਂਗ ਨੂੰ ਬਾਂਸਰੀ ਵਿਚ ਤਬਦੀਲ ਕਰ ਦਿੱਤਾ। ਇਸ ਡਾਂਗ ਨਾਲ ਉਹ ਅਪਰਾਧੀਆਂ ਦਾ ਕੁਟਾਪਾ ਨਹੀਂ ਬਲਕਿ ਸੁਰ ਕੱਢਦੇ ਹਨ।
Chandrakant Hutgi, Head Constable from Hubli Rural Police station has converted his Deadly Fiber Lathi into a Musical Instrument... we are proud of him... pic.twitter.com/gyZWhk1lkb
— Bhaskar Rao IPS (@deepolice12) May 28, 2019
ਹੌਲਦਾਰ ਦੀ ਇਸ ਨਿਵੇਕਲੀ ਕਾਢ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਇਕ ਪੁਲਿਸ ਵਾਲਾ ਸਫੈਦ ਡਾਂਗ ਨਾਲ ਬਾਂਸਰੀ ਵਜਾ ਕੇ ਸ਼ਾਨਦਾਰ ਸੁਰ ਕੱਢਦਾ ਹੋਇਆ ਨਜ਼ਰ ਆ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਡਾਂਗ ਦੀ ਬਾਂਸਰੀ ਬਣਾ ਕੇ ਵਜਾਉਣ ਵਾਲੇ ਇਸ ਹੌਲਦਾਰ ਦਾ ਨਾਂ ਚੰਦਰਕਾਂਤ ਹੁਤਗੀ ਹੈ ਅਤੇ ਇਹ ਕਰਨਾਟਕ ਦੇ ਹੁਬਲੀ ਦਿਹਾਤੀ ਥਾਣੇ ਵਿਚ ਤਾਇਨਾਤ ਹੈ। ਇਸ ਹੌਲਦਾਰ ਦਾ ਵੀਡੀਓ ਆਈਪੀਐਸ ਅਫ਼ਸਰ ਭਾਰਗਵ ਰਾਓ ਨੇ ਵੀ ਟਵੀਟ ਕੀਤਾ ਹੈ ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ ਅਤੇ ਲੋਕਾਂ ਵਲੋਂ ਇਸ ਹੈੱਡ ਕਾਂਸਟੇਬਲ ਦੀ ਤਾਰੀਫ਼ ਵੀ ਕੀਤੀ ਜਾ ਰਹੀ ਹੈ।