2019-20 'ਚ ਜੀ.ਡੀ.ਪੀ. ਦੀ ਵਿਕਾਸ ਦਰ ਘੱਟ ਕੇ 11 ਸਾਲ ਦੇ ਸੱਭ ਤੋਂ ਹੇਠਲੇ ਪੱਧਰ 'ਤੇ ਆਈ
Published : May 30, 2020, 4:43 am IST
Updated : May 30, 2020, 4:43 am IST
SHARE ARTICLE
File Photo
File Photo

ਦੇਸ਼ ਦਾ ਕੁਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ ਵਾਧਾ ਦਰ ਪਿਛਲੇ ਸਾਲ 2019-20 ਦੀ ਚੌਥੀ ਜਨਵਰੀ-ਮਾਰਚ ਦੀ ਤਿਮਾਹੀ 'ਚ ਘੱਟ ਕੇ 3.1 ਫ਼ੀ ਸਦੀ 'ਤੇ ਆ ਗਈ ਹੈ।

ਨਵੀਂ ਦਿੱਲੀ : ਦੇਸ਼ ਦਾ ਕੁਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ ਵਾਧਾ ਦਰ ਪਿਛਲੇ ਸਾਲ 2019-20 ਦੀ ਚੌਥੀ ਜਨਵਰੀ-ਮਾਰਚ ਦੀ ਤਿਮਾਹੀ 'ਚ ਘੱਟ ਕੇ 3.1 ਫ਼ੀ ਸਦੀ 'ਤੇ ਆ ਗਈ ਹੈ। ਇਸ ਤੋਂ ਪਿਛਲੇ ਸਾਲ ਇਹ 5.7 ਫ਼ੀ ਸਦੀ ਰਹੀ ਸੀ। 2008-09 ਦੇ ਕੌਮਾਂਤਰੀ ਵਿੱਤੀ ਸੰਕਟ ਤੋਂ ਬਾਅਦ ਅਰਥਚਾਰੇ ਦੀ ਵਿਕਾਸ ਦਰ ਦਾ ਇਹ ਸੱਭ ਤੋਂ ਕਮਜ਼ੋਰ ਅੰਕੜਾ ਹੈ।

Corona VirusFile Photo

ਕਿਹਾ ਜਾ ਰਿਹਾ ਹੈ ਕਿ ਵਿਕਾਸ ਦਰ 'ਚ ਕਮੀ ਦਾ ਸੱਭ ਤੋਂ ਬੁਰਾ ਦੌਰ ਅਜੇ ਆਉਣਾ ਹੈ। ਇਸ ਦਾ ਕਾਰਨ ਕੋਰੋਨਾ ਵਾਇਰਸ ਕਰ ਕੇ ਲਾਗੂ ਤਾਲਾਬੰਦੀ ਹੈ। ਪੂਰੇ ਦੇਸ਼ 'ਚ ਬੰਦ ਦਾ ਅਰਥਚਾਰੇ 'ਤੇ ਕੀ ਅਸਰ ਪਿਆ ਹੈ, ਇਸ ਦਾ ਪਤਾ ਅਗਲੀ ਤਿਮਾਹੀ ਯਾਨੀ ਕਿ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਦੇ ਅੰਕੜੇ ਆਉਣ ਮਗਰੋਂ ਚੱਲੇਗਾ। ਸਰਕਾਰ ਨੇ ਏਸ਼ੀਆ ਦੇ ਤੀਜੇ ਸੱਭ ਤੋਂ ਵੱਡੇ ਅਰਥਚਾਰੇ ਨੂੰ ਬੰਦ ਕਰਨ ਦੀ ਸ਼ੁਰੂਆਤ ਮਾਰਚ ਦੇ ਆਖਰੀ ਹਫ਼ਤੇ ਤੋਂ ਕੀਤੀ ਸੀ।

File PhotoFile Photo

25 ਮਾਰਚ ਤੋਂ ਲਾਗੂ ਤਾਲਾਬੰਦੀ ਨੂੰ ਪਹਿਲਾਂ ਹੀ ਤਿੰਨ ਵਾਰੀ ਵਧਾਇਆ ਜਾ ਚੁੱਕਾ ਹੈ। ਹਾਲਾਂਕਿ, ਇਸ ਮਹੀਨੇ ਦੀ ਸ਼ੁਰੂਆਤ ਤੋਂ ਸਰਕਾਰ ਨੇ ਤਾਲਾਬੰਦੀ ਦੌਰਾਨ ਕੁੱਝ ਖੁੱਲ੍ਹ ਦਿਤੀ ਹੈ। ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਬਾਰੇ ਮੰਤਰਾਲਾ ਨੇ ਸ਼ੁਕਰਵਾਰ ਨੂੰ ਕਿਹਾ ਕਿ ਬੀਤੇ ਵਿੱਤੀ ਵਰ੍ਹੇ ਦੀ ਚੌਥੀ ਤਿਮਾਹੀ 'ਚ ਨਿਰਮਾਣ ਖੇਤਰ 'ਚ 1.4 ਫ਼ੀ ਸਦੀ ਦੀ ਕਮੀ ਆਈ ਹੈ, ਜਦਕਿ ਇਕ ਸਾਲ ਪਹਿਲਾਂ ਇਸੇ ਤਿਮਾਹੀ 'ਚ ਇਸ 'ਚ 2.1 ਫ਼ੀ ਸਦੀ ਵਾਧਾ ਹੋਇਆ ਸੀ। ਹਾਲਾਂਕਿ, ਖੇਤੀਬਾੜੀ ਖੇਤਰ ਦੀ ਵਿਕਾਸ ਦਰ ਵੱਧ ਕੇ 5.9 ਫ਼ੀ ਸਦੀ 'ਤੇ ਪੁੱਜ ਗਈ, ਜੋ ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ 'ਚ 1.6 ਫ਼ੀ ਸਦੀ ਸੀ।

GDPGDP

ਅੰਕੜਿਆਂ ਅਨੁਸਾਰ ਪੂਰੇ ਵਿੱਤੀ ਵਰ੍ਹੇ 2019-20 'ਚ ਜੀ.ਡੀ.ਪੀ. ਦੀ ਵਿਕਾਸ ਦਰ ਡਿੱਗ ਕੇ 4.2 ਫ਼ੀ ਸਦੀ ਰਹਿ ਗਈ ਹੈ। ਇਸ ਤੋਂ ਪਿਛਲੇ ਸਾਲ ਇਹ 6.1 ਫ਼ੀ ਸਦੀ ਸੀ। ਇਹ ਸਾਲਾਨਾ ਵਿਕਾਸ ਦਰ 11 ਸਾਲਾਂ ਦਾ ਸੱਭ ਤੋਂ ਹੇਠਲਾ ਪੱਧਰ ਹੈ। ਬੀਤੇ ਵਿੱਤੀ ਵਰ੍ਹੇ ਦੀਆਂ ਪਹਿਲੀਆਂ ਤਿੰਨ ਤਿਮਾਹੀਆਂ ਦੀ ਵਿਕਾਸ ਦਰ ਦੇ ਅੰਕੜਿਆਂ ਨੂੰ ਘਟਾਇਆ ਗਿਆ ਹੈ।

Fitch RatingsFitch Ratings

ਕੌਮਾਂਤਰੀ ਕ੍ਰੇਡਿਟ ਰੇਟਿੰਗ ਏਜੰਸੀਆਂ ਐਸ ਐਂਡ ਪੀ ਗਲੋਬਲ ਅਤੇ ਫ਼ਿੱਚ ਰੇਟਿੰਗਸ ਤੋਂ ਇਲਾਵਾ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਅਪ੍ਰੈਲ ਤੋਂ ਸ਼ੁਰੂ ਹੋਏ ਚਾਲੂ ਵਿੱਤੀ ਵਰ੍ਹੇ 'ਚ ਚਾਰ ਦਹਾਕਿਆਂ ਦੀ ਸੱਭ ਤੋਂ ਵੱਡੀ ਗਿਰਾਵਟ ਵੇਖਣ ਨੂੰ ਮਿਲੇਗੀ। ਚਾਲੂ ਵਿੱਤੀ ਵਰ੍ਹੇ ਦੌਰਾਨ ਜੀ.ਡੀ.ਪੀ. 'ਚ ਰੀਕਾਰਡ ਪੰਜ ਫ਼ੀ ਸਦੀ ਦੀ ਗਿਰਾਵਟ ਆਵੇਗੀ।

Corona to be eradicated from punjab soon scientists claimFile Photo

ਕੋਰੋਨਾ ਵਾਇਰਸ ਦਾ ਅਸਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਭਾਰਤੀ ਅਰਥਚਾਰਾ ਸੁਸਤ ਸੀ। ਗ਼ੈਰ-ਬੈਂਕਿੰਗ ਵਿੱਤੀ ਕੰਪਨੀਆਂ (ਐਨ.ਬੀ.ਐਫ਼.ਸੀ.) ਦੇ ਸੰਕਟ ਅਤੇ ਗ੍ਰਾਹਕ ਘਟਣ ਤੇ ਨਿਜੀ ਨਿਵੇਸ਼ ਹੇਠਾਂ ਆਉਣ ਨਾਲ ਅਰਥਚਾਰੇ ਦੀ ਸਥਿਤੀ ਪਹਿਲਾਂ ਤੋਂ ਹੀ ਚੰਗੀ ਨਹੀਂ ਸੀ। ਤਾਲਾਬੰਦੀ ਕਰ ਕੇ ਸੇਵਾ ਖੇਤਰ ਅਤੇ ਨਿਰਮਾਣ ਖੇਤਰ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ, ਜਿਸ ਨਾਲ ਰੁਜ਼ਗਾਰ ਅਤੇ ਆਰਥਕ ਵਿਕਾਸ ਦੇ ਪ੍ਰਭਾਵਤ ਹੋਣ ਦਾ ਖਦਸ਼ਾ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement