RudraM-2 : ਭਾਰਤ ਨੇ ਰੁਦਰਮ-2 ਦਾ ਕੀਤਾ ਸਫ਼ਲ ਪ੍ਰੀਖਣ, ਹਵਾਈ ਫੌਜ ਦੇ ਸੁਖੋਈ -30 MKI ਲੜਾਕੂ ਜਹਾਜ਼ ਤੋਂ ਕੀਤਾ ਲਾਂਚ 

By : BALJINDERK

Published : May 30, 2024, 4:47 pm IST
Updated : May 30, 2024, 4:47 pm IST
SHARE ARTICLE
India successfully test-fires RudraM-2
India successfully test-fires RudraM-2

RudraM-2 :DRDO ਦੁਆਰਾ ਬਣਾਈ ਗਈ 350 ਕਿਲੋਮੀਟਰ ਦੀ ਰੇਂਜ ਮਿਜ਼ਾਈਲ

 RudraM-2 : ਨਵੀਂ ਦਿੱਲੀ - ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਨੇ ਹਵਾ ਤੋਂ ਸਤ੍ਹਾ ’ਤੇ ਮਾਰ ਕਰਨ ਵਾਲੀ ਰੁਦਰਮ-2 ਮਿਜ਼ਾਈਲ ਦਾ ਹਵਾਈ ਫੌਜ ਦੇ ਲੜਾਕੂ ਜਹਾਜ਼ ਸੁਖੋਈ ਨਾਲ ਸਫ਼ਲ ਪ੍ਰੀਖਣ ਕੀਤਾ ਹੈ। ਇਸ ਨੂੰ ਓੜੀਸ਼ਾ ਦੇ ਤੱਟ ਤੋਂ ਸੁਖੋਈ-30 MKI ਲੜਾਕੂ ਜਹਾਜ਼ ਤੋਂ ਲਾਂਚ ਕੀਤਾ ਗਿਆ ਸੀ। ਡੀਆਰਡੀਓ ਦੁਆਰਾ ਬਣਾਈ ਗਈ, 350 ਕਿਲੋਮੀਟਰ ਦੀ ਸਟਰਾਈਕ ਰੇਂਜ ਵਾਲੀ ਇਹ ਮਿਜ਼ਾਈਲ ਨਵੀਂ ਪੀੜ੍ਹੀ ਦੀ ਐਂਟੀ-ਰੇਡੀਏਸ਼ਨ ਮਿਜ਼ਾਈਲ ਹੈ, ਜੋ ਜ਼ਮੀਨ 'ਤੇ ਦੁਸ਼ਮਣ ਦੀ ਨਿਗਰਾਨੀ, ਸੰਚਾਰ, ਰਾਡਾਰ, ਕਮਾਂਡ ਅਤੇ ਕੰਟਰੋਲ ਕੇਂਦਰਾਂ ਨੂੰ ਤਬਾਹ ਕਰ ਸਕਦੀ ਹੈ। ਇਹ ਲਾਂਚ ਕਰਨ ਤੋਂ ਪਹਿਲਾਂ ਅਤੇ ਬਾਅਦ ’ਚ ਟਾਰਗੇਟ ਨੂੰ ਲਾਕ ਕਰ ਸਕਦਾ ਹੈ।
ਰੱਖਿਆ ਮੰਤਰਾਲੇ ਦੇ ਇਕ ਅਧਿਕਾਰੀ ਮੁਤਾਬਕ, ਉਡਾਣ ਪ੍ਰੀਖਣ ਦੌਰਾਨ ਇਸ ਦੇ ਸਾਰੇ ਰੇਂਜ ਟਰੈਕਿੰਗ ਯੰਤਰਾਂ ਜਿਵੇਂ ਇਲੈਕਟ੍ਰੋ-ਆਪਟੀਕਲ ਸਿਸਟਮ, ਰਾਡਾਰ ਅਤੇ ਟੈਲੀਮੈਟਰੀ ਸਟੇਸ਼ਨ ਦੀ ਨਿਗਰਾਨੀ ਕੀਤੀ ਗਈ। ਇਸ ਦੀਆਂ ਸਾਰੀਆਂ ਤਕਨੀਕਾਂ ਨੇ ਵਧੀਆ ਪ੍ਰਦਰਸ਼ਨ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੁਦਰਮ-2 ਦੇ ਸਫ਼ਲ ਪ੍ਰੀਖਣ 'ਤੇ ਡੀਆਰਡੀਓ, ਭਾਰਤੀ ਹਵਾਈ ਸੈਨਾ ਅਤੇ ਉਦਯੋਗਿਕ ਭਾਈਵਾਲਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਫ਼ਲ ਪ੍ਰੀਖਣ ਨਾਲ ਸ਼ਕਤੀ ਵਧਾਉਣ ਵਾਲੀ ਮਿਜ਼ਾਈਲ ਵਜੋਂ ਭਾਰਤੀ ਸੁਰੱਖਿਆ ਬਲਾਂ ਵਿਚ ਰੁਦਰਮ-2 ਪ੍ਰਣਾਲੀ ਦੀ ਭੂਮਿਕਾ ਦੀ ਪੁਸ਼ਟੀ ਹੋ ਗਈ ਹੈ।

a

ਇਸ ਤੋਂ ਪਹਿਲਾਂ ਅਕਤੂਬਰ 2020 ’ਚ ਰੁਦਰਮ-1 ਮਿਜ਼ਾਈਲ ਦਾ ਅੰਤਿਮ ਪ੍ਰੀਖਣ ਕੀਤਾ ਗਿਆ ਸੀ। ਇਸ ਮਿਜ਼ਾਈਲ ਦੀ ਰੇਂਜ 150 ਕਿਲੋਮੀਟਰ ਸੀ ਅਤੇ ਇਹ INS-GPS ਨੈਵੀਗੇਸ਼ਨ ਸਿਸਟਮ ਨਾਲ ਲੈਸ ਸੀ। ਇਹ ਮਿਜ਼ਾਈਲਾਂ ਲੰਬੀ ਦੂਰੀ ਤੱਕ ਦੁਸ਼ਮਣ ਦੀ ਹਵਾਈ ਰੱਖਿਆ ਨੂੰ ਨਸ਼ਟ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਦੀ ਮਦਦ ਨਾਲ ਭਾਰਤੀ ਹਵਾਈ ਸੈਨਾ ਬਿਨਾਂ ਕਿਸੇ ਰੁਕਾਵਟ ਦੇ ਬੰਬਾਰੀ ਮਿਸ਼ਨ ਨੂੰ ਪੂਰਾ ਕਰ ਸਕੇਗੀ। 550 ਕਿਲੋਮੀਟਰ ਦੀ ਰੇਂਜ ਵਾਲਾ ਰੁਦਰਮ-III ਵੀ ਨਿਰਮਾਣ ਅਧੀਨ ਹੈ। ਇਸ ਮਿਜ਼ਾਈਲ ਨੂੰ ਭਾਰਤੀ ਪਰੰਪਰਾ ਨੂੰ ਧਿਆਨ ਵਿਚ ਰੱਖਦੇ ਹੋਏ ਸੰਸਕ੍ਰਿਤ ਸ਼ਬਦ ਰੁਦਰਮ ਦਿੱਤਾ ਗਿਆ ਸੀ ਕਿਉਂਕਿ ਇਸ ਵਿਚ ਏਆਰਐਮ (ਐਂਟੀ-ਰੇਡੀਏਸ਼ਨ ਮਿਜ਼ਾਈਲ) ਵੀ ਸ਼ਾਮਲ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ’ਚ ਮਿਜ਼ਾਈਲ ਦੇ ਸਫਲ ਪ੍ਰੀਖਣ ’ਤੇ ਡੀ. ਆਰ. ਡੀ. ਓ. ਅਤੇ ਹਵਾਈ ਫੌਜ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੀਖਣ ਦੀ ਸਫਲਤਾ ਨਾਲ ਭਾਰਤੀ ਹਥਿਆਰਬੰਦ ਬਲਾਂ ਦੀ ਤਾਕਤ ਕਈ ਗੁਣਾ ਵਧ ਜਾਵੇਗੀ।

(For more news apart from India successfully test-fires RudraM-2, launched from Air Force's Sukhoi-30 MKI fighter jet News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement