
ਕਾਂਗਰਸ ਨੇਤਾ ਸ਼ਤਰੂਘਨ ਸਿਨਹਾ ਨੇ ਮੋਦੀ ਪੱਖੀ ਟਵੀਟ 'ਤੇ ਕਿਹਾ ਕਿ ਉਹ ਸਿਰਫ਼ ਮਨੋਰੰਜਨ ਲਈ ਸੀ, ਮੇਰਾ ਪੱਖ ਬਦਲਣ ਦੀ ਕੋਈ ਇੱਛਾ ਨਹੀਂ ਹੈ।
ਨਵੀਂ ਦਿੱਲੀ: ਕਾਂਗਰਸ ਨੇਤਾ ਸ਼ਤਰੂਘਨ ਸਿਨਹਾ (Congress Leader Shatrughan Sinha) ਨੇ ਭਾਜਪਾ (BJP) ਵਿਚ ਵਾਪਸੀ ਦੀਆਂ ਸੰਭਾਵਨਾਵਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਉਹ ਟਵੀਟ ਸਿਰਫ਼ ਮਨੋਰੰਜਨ (Shatrughan Sinha said tweet was for humour) ਲਈ ਕੀਤਾ ਸੀ। ਉਨ੍ਹਾਂ ਕਿਹਾ ਕਿ ਮੇਰਾ ਪੱਖ ਬਦਲਣ ਦੀ ਕੋਈ ਇੱਛਾ ਨਹੀਂ ਹੈ। ਸ਼ਤਰੂਘਨ ਦੇ ਇਸ ਟਵੀਟ ਨੂੰ ਭਾਜਪਾ ਵਿਚ ਘਰ ਵਾਪਸੀ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ।
ਹੋਰ ਪੜ੍ਹੋ: ਦਿੱਲੀ ਪਹੁੰਚ ਨਵਜੋਤ ਸਿੱਧੂ ਨੇ ਪ੍ਰਿਯੰਕਾ ਗਾਂਧੀ ਨਾਲ ਕੀਤੀ ਮੁਲਾਕਾਤ, Tweet ਕਰ ਦਿੱਤੀ ਜਾਣਕਾਰੀ
Shatrughan Sinha
ਸ਼ਤਰੂਘਨ ਸਿਨਹਾ ਨੇ ਐਤਵਾਰ ਨੂੰ ਟਵੀਟ ਕੀਤਾ ਸੀ ਕਿ, "ਦੁਨਿਆ ਵਿਚ ਚਾਰ ਕਿਸਮ ਦੇ ਦੁਖੀ ਲੋਕ ਹਨ...
1. ਆਪਣੇ ਦੁੱਖਾਂ ਤੋਂ ਦੁਖੀ,
2. ਦੂਸਰੇ ਦੇ ਦੁੱਖਾਂ ਤੋਂ ਦੁਖੀ,
3. ਦੂਸਰਿਆਂ ਦੇ ਸੁੱਖ ਤੋਂ ਦੁਖੀ, ਅਤੇ ਨਿਊ ਵੇਰੀਐਂਟ
4. ਬਿਨਾਂ ਕਿਸੇ ਗੱਲ ਤੋਂ ਮੋਦੀ ਤੋਂ ਦੁਖੀ!
ਹੋਰ ਪੜ੍ਹੋ: ਆਕਸੀਜਨ ਦੀ ਕਮੀਂ ਕਾਰਨ ਹੋਈ ਮਾਂ ਦੀ ਮੌਤ, ਧੀ ਨੇ ਕੀਮਤੀ ਜਾਨ ਬਚਾਉਣ ਲਈ ਸ਼ੁਰੂ ਕੀਤਾ Oxygen Auto
Tweet
ਹੋਰ ਪੜ੍ਹੋ: ਸੁਪਰੀਮ ਕੋਰਟ ਦਾ ਆਦੇਸ਼- ਕੋਰੋਨਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਵੇ ਸਰਕਾਰ, ਤੈਅ ਕੀਤੀ ਜਾਵੇ ਰਕਮ
ਸ਼ਤਰੂਘਨ ਸਿਨਹਾ ਦੇ ਟਵੀਟ ਤੋਂ ਬਾਅਦ ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਹਰ ਐਤਵਾਰ ਮਨੋਰੰਜਨ ਲਈ ਟਵੀਟ ਕਰਦੇ ਰਹਿੰਦੇ ਹਨ ਅਤੇ ਉਸ ਦਾ ਕੋਈ ਰਾਜਨੀਤਿਕ ਅਰਥ ਨਹੀਂ ਕੱਢਿਆ ਜਾਣਾ ਚਾਹੀਦਾ। ਨਾਲ ਹੀ ਉਨ੍ਹਾਂ ਕਿਹਾ ਕਿ ਮੇਰੀ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਦੀ ਕੋਈ ਇੱਛਾ ਨਹੀਂ ਹੈ ਅਤੇ ਨਾ ਹੀ ਹੋਵੇਗੀ।