ਇਸਰੋ ਨੂੰ ਨਵੇਂ ਪੀ.ਐਸ.ਐਲ.ਵੀ. ਮਿਸ਼ਨ ’ਚ ਵਿਸ਼ੇਸ਼ ਵਿਗਿਆਨਕ ਪ੍ਰਯੋਗ ’ਚ ਸਫਲਤਾ ਮਿਲੀ
Published : Jul 30, 2023, 9:39 pm IST
Updated : Jul 30, 2023, 9:39 pm IST
SHARE ARTICLE
 New PSLV to ISRO There was success in a special scientific experiment in the mission
New PSLV to ISRO There was success in a special scientific experiment in the mission

ਸਿੰਗਾਪੁਰ ਦੇ 7 ਉਪਗ੍ਰਹਿ ਪੁਲਾੜ ’ਚ ਸਥਾਪਤ ਕੀਤੇ

 

ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼): ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਵਿਗਿਆਨੀਆਂ ਨੇ ਐਤਵਾਰ ਨੂੰ ਦੋਹਰੀ ਸਫਲਤਾ ਹਾਸਲ ਕੀਤੀ। ਇਕ ਪਾਸੇ ਇਸ ਨੇ ਸਿੰਗਾਪੁਰ ਦੇ ਸੱਤ ਉਪਗ੍ਰਹਿਆਂ ਨੂੰ ਸਫਲਤਾਪੂਰਵਕ ਲਾਂਚ ਕੀਤਾ, ਉਥੇ ਹੀ ਦੂਜੇ ਪਾਸੇ ਪੀ.ਐੱਸ.ਐੱਲ.ਵੀ. ਰਾਕੇਟ ਦੇ ਚੌਥੇ ਪੜਾਅ ਸੰਬੰਧੀ ਵਿਸ਼ੇਸ਼ ਵਿਗਿਆਨਕ ਪ੍ਰਯੋਗ ’ਚ ਵੀ ਸਫਲਤਾ ਹਾਸਲ ਕੀਤੀ।

ਇਸਰੋ ਨੇ ਐਤਵਾਰ ਨੂੰ ਸਿੰਗਾਪੁਰ ਦੇ ਸੱਤ ਉਪਗ੍ਰਹਿਆਂ ਨੂੰ ਅਪਣੇ ਭਰੋਸੇਮੰਦ ‘ਪੋਲਰ ਸੈਟੇਲਾਈਟ ਲਾਂਚ ਵਹੀਕਲ’ (ਪੀ.ਐਸ.ਐਲ.ਵੀ.) ਰਾਹੀਂ ਮਨੋਨੀਤ ਔਰਬਿਟ ’ਚ ਪਾ ਦਿਤਾ। ਇਸਰੋ ਦੇ ਚੇਅਰਮੈਨ ਐਸ. ਸੋਮਨਾਥ ਨੇ ਕਿਹਾ ਕਿ ਵਿਗਿਆਨੀਆਂ ਨੇ ਇਕ ਵਿਸ਼ੇਸ਼ ਵਿਗਿਆਨਕ ਪ੍ਰਯੋਗ ਕਰਨ ਦਾ ਫੈਸਲਾ ਕੀਤਾ ਹੈ ਜਿਸ ’ਚ 536 ਕਿਲੋਮੀਟਰ ਦੀ ਉਚਾਈ ’ਤੇ ਸਾਰੇ ਉਪਗ੍ਰਹਿਆਂ ਨੂੰ ਉਨ੍ਹਾਂ ਦੇ ਨਿਰਧਾਰਤ ਪੰਧ ’ਚ ਰੱਖਣ ਤੋਂ ਬਾਅਦ ਰਾਕੇਟ ਦੇ ਚੌਥੇ ਪੜਾਅ ਨੂੰ 300 ਕਿਲੋਮੀਟਰ ਤਕ ਹੇਠਾਂ ਲਿਆਂਦਾ ਜਾਵੇਗਾ। ਇਸ ਦਾ ਮਕਸਦ ਪੁਲਾੜ ’ਚ ਕੂੜੇ ਦੀ ਸਮੱਸਿਆ ਨੂੰ ਘੱਟ ਕਰਨਾ ਹੈ।

ਇਸਰੋ ਅਨੁਸਾਰ, ਆਮ ਤੌਰ ’ਤੇ ਇਕ ਸਫਲ ਮਿਸ਼ਨ ਤੋਂ ਬਾਅਦ, ਇਕ ਰਾਕੇਟ ਪੁਲਾੜ ਦੇ ਮਲਬੇ ਦੇ ਰੂਪ ’ਚ ਧਰਤੀ ਦੇ ਵਾਯੂਮੰਡਲ ’ਚ ਮੁੜ ਦਾਖਲ ਹੋਣ ਤੋਂ ਪਹਿਲਾਂ ‘ਦਹਾਕਿਆਂ’ ਤਕ ਧਰਤੀ ਦਾ ਚੱਕਰ ਲਾਉਂਦਾ ਰਹਿੰਦਾ ਹੈ। ਪਰ ਐਤਵਾਰ ਦੇ ਪ੍ਰਯੋਗ ਨਾਲ, ਇਸ ਮਿਆਦ ‘ਦੋ ਮਹੀਨੇ’ ਹੋ ਗਈ ਹੈ। ਇਸ ਤੋਂ ਪਹਿਲਾਂ ਸੋਮਨਾਥ ਨੇ ਮਿਸ਼ਨ ਕੰਟਰੋਲ ਸੈਂਟਰ ਨੂੰ ਦਸਿਆ, ‘‘(ਇਹ ਪ੍ਰਯੋਗ) ਪੁਲਾੜ ’ਚ ਬਿਤਾਏ ਪੜਾਅ ਦੀ ਮਿਆਦ ਨੂੰ ਘਟਾਉਣ ਦੇ ਇਰਾਦੇ ਨਾਲ ਕੀਤਾ ਜਾ ਰਿਹਾ ਹੈ।’’ ਇਸ ਦੇ ਦੋ ਮਕਸਦ ਹਨ। ਸਭ ਤੋਂ ਪਹਿਲਾਂ ਪੀ.ਐਸ.ਐਲ.ਵੀ. ਨੂੰ ਉਪਰਲੇ ਪੜਾਅ ਤੋਂ ਨਿਯੰਤਰਿਤ ਢੰਗ ਨਾਲ ਮੁੜ ਪ੍ਰਾਪਤ ਕਰਨ ਲਈ ਲਗਾਤਾਰ ਯਤਨਾਂ ਰਾਹੀਂ ਪੁਲਾੜ ਦੇ ਮਲਬੇ ਦੀ ਸਮੱਸਿਆ ਨੂੰ ਘਟਾਉਣਾ ਹੈ। ਦੂਜਾ, ਇਸ ਮਿਸ਼ਨ ’ਚ ਇਸ ਟੀਚੇ ਨੂੰ ਪ੍ਰਾਪਤ ਕਰ ਕੇ ਵੇਖਣਾ।’’

ਪੀ.ਐਸ.ਐਲ.ਵੀ. ਮਿਸ਼ਨ ਡਾਇਰੈਕਟਰ ਐਸ.ਆਰ. ਬੀਜੂ ਨੇ ਕਿਹਾ, ‘‘ਜਿਵੇਂ ਕਿ ਸਾਡੇ ਚੇਅਰਮੈਨ ਵਲੋਂ ਸੰਕੇਤ ਦਿਤਾ ਗਿਆ ਹੈ ਕਿ ਸਾਡਾ ਮਿਸ਼ਨ ਅਜੇ ਖਤਮ ਨਹੀਂ ਹੋਇਆ ਹੈ। ਮਿਸ਼ਨ ਦਾ ਸ਼ੁਰੂਆਤੀ ਉਦੇਸ਼ (ਸਿੰਗਾਪੁਰ ਦੇ ਸੱਤ ਉਪਗ੍ਰਹਿਆਂ ਨੂੰ ਮਨੋਨੀਤ ਔਰਬਿਟ ’ਚ ਰਖਣਾ) ਪੂਰਾ ਹੋ ਗਿਆ ਹੈ, ਪਰ ਪ੍ਰਯੋਗ ਕਰਦੇ ਰਹਿਣਾ ਪੀ.ਐਸ.ਐਲ.ਵੀ. ਦੀ ਆਦਤ ਬਣ ਗਈ ਹੈ।

ਬੀਜੂ ਨੇ ਕਿਹਾ, ‘‘ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਪਿਛਲੀ ਵਾਰ ਵੀ ਅਜਿਹਾ ਕੀਤਾ ਸੀ। ਅਸੀਂ ਪੀ.ਓ.ਈ.ਐਮ. ਨੂੰ ਡਿਜ਼ਾਈਨ ਕੀਤਾ, ਪੁਲਾੜ ’ਚ ਗੀਤ ਗਾਏ, ਅਸੀਂ ਸਟਾਰਟਅੱਪਸ ਨੂੰ ਸਪੇਸ ਆਰਬਿਟ ’ਚ ਲੈ ਗਏ। ਅਸੀਂ ਪੀ.ਐਸ.4 ਪੜਾਅ ਦੀ ਉਪਰਲੀ ਜਮਾਤ ਵਿਚ ਹੋਣ ਵੇਲੇ ਅਜਿਹਾ ਕੀਤਾ ਸੀ। ਅਸੀਂ ਇਸ ਵਾਰ ਕੁਝ ਵੱਖਰਾ ਕਰਨ ਬਾਰੇ ਸੋਚਿਆ ਹੈ।’’

ਇਸ ਤੋਂ ਪਹਿਲਾਂ ਇਸਰੋ ਨੇ ਕਿਹਾ ਕਿ ਮੁੱਖ ਸੈਟੇਲਾਈਟ ਲਾਂਚ ਤੋਂ ਲਗਭਗ 23 ਮਿੰਟ ਬਾਅਦ ਰਾਕੇਟ ਤੋਂ ਵੱਖ ਹੋ ਗਿਆ। ਇਸ ਤੋਂ ਬਾਅਦ ਛੇ ਹੋਰ ਉਪਗ੍ਰਹਿਆਂ ਨੂੰ ਵੀ ਵੱਖ ਕਰ ਦਤਾ ਗਿਆ ਅਤੇ ਆਪੋ-ਆਪਣੇ ਔਰਬਿਟ ’ਚ ਸਥਾਪਤ ਕੀਤਾ ਗਿਆ। ਇਸ ਮਹੀਨੇ ਚਿਰਉਡੀਕਵੇਂ ਚੰਦਰਯਾਨ-3 ਦੇ ਲਾਂਚ ਤੋਂ ਬਾਅਦ, ਇਹ ਇਸਰੋ ਦਾ ਇਕ ਹੋਰ ਸਮਰਪਿਤ ਮਿਸ਼ਨ ਹੈ, ਜਿਸ ਦੀ ਕਮਾਨ ਇਸ ਦੀ ਵਪਾਰਕ ਸ਼ਾਖਾ ‘ਨਿਊ ਸਪੇਸ ਇੰਡੀਆ ਲਿਮਟਿਡ’ ਵਲੋਂ ਕੀਤੀ ਜਾ ਰਹੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement