
ਪੱਛਮੀ ਬੰਗਾਲ ਦੇ ਭਵਾਨੀਪੁਰ ਸਮੇਤ ਤਿੰਨ ਸੀਟਾਂ 'ਤੇ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਅੱਜ ਸਖਤ ਸੁਰੱਖਿਆ ਅਤੇ ਮੀਂਹ ਨਾਲ ਨਜਿੱਠਣ ਦੇ ਉਪਾਵਾਂ ਵਿਚਕਾਰ ਹੋ ਰਹੀਆਂ ਹਨ।
ਕੋਲਕਾਤਾ: ਪੱਛਮੀ ਬੰਗਾਲ ਦੇ ਭਵਾਨੀਪੁਰ ਸਮੇਤ ਤਿੰਨ ਸੀਟਾਂ 'ਤੇ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਅੱਜ ਸਖਤ ਸੁਰੱਖਿਆ ਅਤੇ ਮੀਂਹ ਨਾਲ ਨਜਿੱਠਣ ਦੇ ਉਪਾਵਾਂ ਵਿਚਕਾਰ ਹੋ ਰਹੀਆਂ ਹਨ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਭਵਾਨੀਪੁਰ ਤੋਂ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਉਮੀਦਵਾਰ ਵਜੋਂ ਚੋਣ ਲੜ ਰਹੀ ਹੈ।
Mamata Banerjee
ਹੋਰ ਪੜ੍ਹੋ: ਅਰਵਿੰਦ ਕੇਜਰੀਵਾਲ ਦੀ ਪੰਜਾਬ ਫੇਰੀ ਦਾ ਦੂਜਾ ਦਿਨ, ਕਰਨਗੇ ਵੱਡਾ ਐਲਾਨ
ਦੱਖਣੀ ਕੋਲਕਾਤਾ ਦੀ ਭਵਾਨੀਪੁਰ ਸੀਟ ਤੋਂ ਇਲਾਵਾ, ਮੁਰਸ਼ੀਦਾਬਾਦ ਜ਼ਿਲ੍ਹੇ ਦੀ ਜੰਗੀਪੁਰ ਅਤੇ ਸਮਸੇਰਗੰਜ ਸੀਟਾਂ 'ਤੇ ਵੀ ਇਹ ਉਪ ਚੋਣ ਹੋ ਰਹੀ ਹੈ। ਦੱਖਣੀ ਕੋਲਕਾਤਾ ਦੇ ਭਵਾਨੀਪੁਰ ਖੇਤਰ ਦੇ ਤਿੰਨ ਲੱਖ ਤੋਂ ਵੱਧ ਵੋਟਰ ਅੱਜ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਦੀ ਕਿਸਮਤ 'ਤੇ ਮੋਹਰ ਲਾਉਣਗੇ, ਜੋ ਮੁੱਖ ਮੰਤਰੀ ਵਜੋਂ ਆਪਣੇ ਛੇ ਮਹੀਨਿਆਂ ਦੇ ਕਾਰਜਕਾਲ ਦੀ ਸਮਾਪਤੀ ਤੋਂ ਪਹਿਲਾਂ ਇਕ ਵਿਧਾਇਕ ਵਜੋਂ ਰਾਜ ਵਿਧਾਨ ਸਭਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਹੈ।
West Bengal Election
ਹੋਰ ਪੜ੍ਹੋ: ਚੰਨੀ ਸਰਕਾਰ ਦੀ ਪ੍ਰੀਖਿਆ ਦਾ ਨਤੀਜਾ ਨਿਕਲਣ 'ਚ 90 ਦਿਨ ਬਾਕੀ ਪਰ ਕਾਂਗਰਸੀ ਆਪਸ 'ਚ ਹੀ ਉਲਝੇ ਨੇ...
ਭਾਜਪਾ ਨੇ ਮਮਤਾ ਬੈਨਰਜੀ ਖਿਲਾਫ ਵਕੀਲ ਪ੍ਰਿਯੰਕਾ ਟਿਬਰੇਵਾਲ ਨੂੰ ਮੈਦਾਨ ਵਿਚ ਉਤਾਰਿਆ ਹੈ। ਇਸ ਸੀਟ ਦੇ ਸਾਰੇ 269 ਬੂਥਾਂ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ। ਇਕ ਚੋਣ ਅਧਿਕਾਰੀ ਨੇ ਦੱਸਿਆ ਕਿ ਕੇਂਦਰੀ ਬਲਾਂ ਦੀਆਂ ਕੁੱਲ 72 ਕੰਪਨੀਆਂ ਤਿੰਨਾਂ ਹਲਕਿਆਂ ਵਿਚ ਤਾਇਨਾਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਸਿਰਫ 35 ਨੂੰ ਭਵਾਨੀਪੁਰ ਭੇਜਿਆ ਗਿਆ ਸੀ।
Bypolls to 3 West Bengal Assembly seats
ਹੋਰ ਪੜ੍ਹੋ: ਪਟਾਕਿਆਂ 'ਚ ਜ਼ਹਿਰੀਲੇ ਰਸਾਇਣਾਂ ਦੀ ਵਰਤੋਂ ਨੂੰ ਲੈ ਕੇ ਸੁਪਰੀਮ ਕੋਰਟ ਸਖ਼ਤ
ਭਵਾਨੀਪੁਰ ਦੇ 97 ਪੋਲਿੰਗ ਸਟੇਸ਼ਨਾਂ ਵਿਚ ਸਥਾਪਿਤ 287 ਬੂਥਾਂ ਵਿਚੋਂ ਹਰੇਕ ਵਿਚ ਤਿੰਨ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਖਰਾਬ ਮੌਸਮ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਸਿੰਚਾਈ ਵਿਭਾਗ ਨੂੰ ਚੌਕਸ ਰਹਿਣ ਲਈ ਕਿਹਾ ਹੈ ਅਤੇ ਸਾਰੇ ਪੋਲਿੰਗ ਸਟੇਸ਼ਨਾਂ ਤੋਂ ਹੜ੍ਹ ਦੇ ਪਾਣੀ ਨੂੰ ਕੱਢਣ ਲਈ ਪੰਪਾਂ ਨੂੰ ਤਿਆਰ ਰੱਖਣ ਦੇ ਨਿਰਦੇਸ਼ ਦਿੱਤੇ ਹਨ।