30 ਸਾਲ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਭਾਰਤੀ ਫ਼ੌਜ 'ਚ ਨਵੀਆਂ ਤੋਪਾਂ ਸ਼ਾਮਲ
Published : Oct 30, 2018, 4:49 pm IST
Updated : Oct 30, 2018, 4:49 pm IST
SHARE ARTICLE
New Cannon
New Cannon

ਅਮਰੀਕਾ ਵਿਚ ਬਣੀ ਬਹੁਤ ਘੱਟ ਭਾਰ ਵਾਲੀ ਐਮ-777, 145 ਹੋਵਿਤਜਰ ਤੋਪਾਂ ਦੇ ਸੌਦੇ ਤੋਂ ਬਾਅਦ ਕੁਝ ਤੋਪਾਂ ਭਾਰਤ ਆ ਚੁੱਕੀਆਂ ਹਨ

ਨਵੀਂ ਦਿੱਲੀ, ( ਭਾਸ਼ਾ ) : ਲਗਭਗ ਤਿੰਨ ਦਹਾਕਿਆਂ ਤੋਂ ਬਾਅਦ ਭਾਰਤੀ ਫ਼ੌਜ ਵਿਚ ਨਵੀਆਂ ਤੋਪਾਂ ਸ਼ਾਮਲ ਹੋਣ ਜਾ ਰਹੀਆਂ ਹਨ। 9 ਨਵੰਬਰ ਨੂੰ ਮਹਾਰਾਸ਼ਟਰਾ ਦੇ ਦੇਵਲਾਲੀ ਵਿਖੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਅਤੇ ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਐਮ-777 ਅਤੇ ਕੇ-9 ਵਜਰ ਤੋਪ ਨੂੰ ਅਧਿਕਾਰਕ ਤੌਰ ਤੇ ਫ਼ੌਜ ਵਿਚ ਸ਼ਾਮਲ ਕਰਨਗੇ। ਅਮਰੀਕਾ ਵਿਚ ਬਣੀ ਬਹੁਤ ਘੱਟ ਭਾਰ ਵਾਲੀ ਐਮ-777, 145 ਹੋਵਿਤਜਰ ਤੋਪਾਂ ਦੇ ਸੌਦੇ ਤੋਂ ਬਾਅਦ ਕੁਝ ਤੋਪਾਂ ਭਾਰਤ ਆ ਚੁੱਕੀਆਂ ਹਨ।

Chinese and Indian border Chinese and Indian border

ਅਲਟਰਾ ਲਾਈਟ ਹੋਵਿਤਜਰ ਤੋਪਾਂ ਭਾਰਤ ਵਿਚ ਚੀਨ ਦੀ ਸਰਹੱਦ ਨੇੜੇ ਅਤੇ ਅਰੁਣਾਚਲ ਪ੍ਰਦੇਸ਼ ਤੇ ਲੱਦਾਖ ਵਿਖੇ ਉੱਚੇ ਖੇਤਰਾਂ ਵਿਚ ਨਿਰਧਾਰਤ ਕੀਤੀਆਂ ਜਾਣਗੀਆਂ। ਉਥੇ ਹੀ 2019 ਤੋਂ ਲੈ ਕੇ 2021 ਦੇ ਜੂਨ ਵਿਚਕਾਰ ਹਰ ਮਹੀਨੇ   5-5 ਤੋਪਾਂ ਭਾਰਤ ਆਉਣਗੀਆਂ। ਕੇ-9 ਵਜਰ , ਐਮਐਮ/52 ਤਾਕਤ ਦੀ ਹੋਵਿਤਜਰ ਤੋਪ ਹੈ, ਇਸ ਨੂੰ ਸਾਊਥ ਕੋਰੀਆ ਤਿਆਰ ਕਰਕੇ 100 ਦੀ ਗਿਣਤੀ ਵਿਚ ਭਾਰਤੀ ਫ਼ੌਜ ਨੂੰ ਦੇ ਰਿਹਾ ਹੈ। ਇਸ ਲਈ ਮੇਕ ਇਨ ਇੰਡੀਆ ਅਧੀਨ ਐਲਐਨਟੀ ਕੰਪਨੀ ਪਾਰਟਨਰਸ਼ਿਪ ਅਧੀਨ 2019 ਨਵੰਬਰ ਤੱਕ ਇਸ ਨੂੰ ਤਿਆਰ ਕਰ ਕੇ ਦੇ ਰਹੀ ਹੈ।

South Korea South Korea

ਪਹਿਲੀ ਤੋਪ 10 ਨਵੰਬਰ 2018 ਤੱਕ ਆਵੇਗੀ। ਇਸ ਤੋਂ ਬਾਅਦ 40 ਤੋਪਾਂ 2019 ਦੇ ਨਵੰਬਰ ਮਹੀਨੇ ਤੱਕ ਅਤੇ ਉਸ ਤੋਂ ਬਾਅਦ 2020 ਤੱਕ ਭਾਰਤੀ ਫ਼ੌਜ ਨੂੰ ਮਿਲਣਗੀਆਂ। ਜ਼ਿਕਰਯੋਗ ਹੈ ਕਿ ਭਾਰਤੀ ਫ਼ੋਜ ਨੂੰ ਇਸ ਵੇਲੇ 400 ਤੋਂ ਵੀ ਵੱਧ ਤੋਪਾਂ ਦੀ ਲੋੜ ਹੈ। ਇਸ ਵਿਚ ਉਹ ਆਧੁਨਿਕ ਤੋਪਾਂ ਵੀ ਸ਼ਾਮਲ ਹਨ ਜਿਨਾਂ ਨੂੰ ਭਾਰਤ-ਪਾਕਿਸਤਾਨ ਅਤੇ ਚੀਨ ਦੀ ਸਰਹੱਦ ਤੇ ਤੈਨਾਤ ਕੀਤੀ ਜਾਵੇਗਾ।

Ordnance Factory BoardOrdnance Factory Board

ਇਹ ਹਰ ਮੌਸਮ ਵਿਚ ਕਾਮਯਾਬ ਹਨ ਜਿਨਾਂ ਨੂੰ ਵਧੇਰੇ ਉੱਚੇ ਤੋਂ ਲੈ ਕੇ ਰੇਗਿਸਤਾਨ ਜਾਂ ਫਿਰ ਪਹਾੜ ਤੋਂ ਲੈ ਕੇ ਬਰਫ ਵਾਲੇ ਪਹਾੜਾਂ ਵਿਚ ਨਿਰਧਾਰਤ ਕੀਤਾ ਜਾਵੇਗਾ। ਮਈ 2018 ਵਿਚ ਧਨੁਸ਼ 155/45 ਤਾਕਤ ਵਾਲੀ ਤੋਪ ਨੂੰ ਵਰਤੇ ਜਾਣ ਸਬੰਧੀ ਨਿਰੀਖਣ ਪੋਖਰਣ ਵਿਚ ਹੋ ਚੁੱਕਾ ਹੈ। ਆਰਡੀਨੇਂਸ ਫੈਕਟਰੀ ਬੋਰਡ ਨੂੰ ਕਿਹਾ ਗਿਆ ਹੈ ਕਿ ਉਹ 114 ਤੋਪਾਂ ਨੂੰ ਜਲਦ ਤਿਆਰ ਕਰਕੇ ਭਾਰਤੀ ਫ਼ੌਜ ਨੂੰ ਸੌਂਪ ਦੇਵੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement