ਸਵਾਮੀ ਨੇ ਕਿਹਾ, ਨਵਜੋਤ ਸਿੱਧੂ ਦੀ ਜਾਂਚ ਐਨ.ਆਈ.ਏ ਤੋਂ ਕਰਵਾਈ ਜਾਵੇ
Published : Nov 30, 2018, 3:46 pm IST
Updated : Apr 10, 2020, 12:00 pm IST
SHARE ARTICLE
Swami
Swami

ਆਪਣੇ ਬਿਆਨਾਂ ਨਾਲ ਚਰਚਾ ‘ਚ ਰਹਿਣ ਵਾਲੇ ਭਾਜਪਾ ਦੇ ਸੀਨੀਅਰ ਆਗੂ ਸੁਬਰਾਮਣੀਅਮ ਸਵਾਮੀ ਨੇ ਨਵਜੋਤ ਸਿੱਧੂ ਨੂੰ ਫ਼ਸਾਉਣ ਦੀ ਤਰਕੀਬ ਦੱਸੀ ਹੈ....

ਨਵੀਂ ਦਿੱਲੀ (ਭਾਸ਼ਾ) : ਆਪਣੇ ਬਿਆਨਾਂ ਨਾਲ ਚਰਚਾ ‘ਚ ਰਹਿਣ ਵਾਲੇ ਭਾਜਪਾ ਦੇ ਸੀਨੀਅਰ ਆਗੂ ਸੁਬਰਾਮਣੀਅਮ ਸਵਾਮੀ ਨੇ ਨਵਜੋਤ ਸਿੱਧੂ ਨੂੰ ਫ਼ਸਾਉਣ ਦੀ ਤਰਕੀਬ ਦੱਸੀ ਹੈ। ਖਾਲਿਸਤਾਨ ਸਮਰਥਕ ਗੋਪਾਲ ਸਿੰਘ ਚਾਵਲਾ ਨਾਲ ਨਵਜੋਤ ਸਿੰਘ ਸਿੱਧੂ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਸਵਾਮੀ ਨੇ ਕਿਹਾ ਕਿ ਸਿੱਧੂ ਦੀ ਜਾਂਚ ਐਨ.ਆਈ.ਏ ਤੋਂ ਕਰਵਾਈ ਜਾਣੀ ਚਾਹੀਦੀ ਹੈ ਅਤੇ ਸਿੱਧੂ ਨੂੰ ਕੌਮੀ ਸੁਰੱਖਿਆ ਕਾਨੂੰਨ ਤਹਿਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਫਿਰ ਕਹਿਣਗੇ ਕਿ ਮੇਰਾ ਖਾਲਿਸਤਾਨ ਨਾਲ ਕੋਈ ਸਬੰਧ ਨਹੀਂ ਹੈ ਅਤੇ ਮੈਂ ਇਸ ਦੀ ਨਿੰਦਾ ਕਰਦਾ ਹਾਂ।

ਸਵਾਮੀ ਦਾ ਇਹ ਬਿਆਨ ਸਿੱਧੂ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ ਜਿਸ ‘ਚ ਸਿੱਧੂ ਨੇ ਚਾਵਲਾ ਨਾਲ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਕਿਹਾ ਹੈ ਕਿ ਕੌਣ ਚਾਵਲਾ, ਉਹ ਕਿਸੇ ਚਾਵਲਾ ਬਾਰੇ ਨਹੀਂ ਜਾਣਦੇ।ਸਿੱਧੂ ਨੇ ਕਿਹਾ ਕਿ ਹਰੇਕ ਦਿਨ ਘਟੋ ਘੱਟ 10000 ਲੋਕ ਮੇਰੇ ਨਾਲ ਫੋਟੋ ਖਿੱਚਵਾ ਰਹੇ ਸਨ।ਮੈਂ ਨਹੀਂ ਜਾਣਦਾ ਉਨ੍ਹਾ ‘ਚ ਚਾਵਲਾ ਕੋਣ ਅਤੇ ਚੀਮਾ ਕੌਣ ਹੈ।

ਨਵਜੋਤ ਸਿੰਘ ਸਿੱਧੂ ਦਾ ਇਹ ਜਵਾਬ ਭਾਜਪਾ ਦੇ ਸੀਨੀਅਰ ਨੇਤਾ ਸੁਬਰਾਮਣੀਅਮ ਸਵਾਮੀ ਨੂੰ ਹਜ਼ਮ ਨਹੀਂ ਆ ਰਿਹਾ। ਜ਼ਿਕਰ ਏ ਖਾਸ ਹੈ ਕਿ ਪਾਕਿਸਤਾਨ ਚ ਰਹਿਣ ਵਾਲੇ ਗੋਪਾਲ ਸਿੰਘ ਚਾਵਲਾ ਨੂੰ ਉਸਦੇ ਖਾਲਿਸਤਾਨ ਸਮਰਥਕ ਗਤੀਵਿਧੀਆਂ ਕਾਰਨ ਜਾਣਿਆ ਜਾਂਦਾ ਹੈ। ਜਿਸ ਦੀ ਸਿੱਧੂ ਨਾਲ ਫੇਸਬੁੱਕ ‘ਤੇ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਵਿਵਾਦ ਕਾਫ਼ੀ ਭੱਖ ਗਿਆ ਹੈ।ਸਿੱਧੂ ਦਾ ਭਾਜਪਾ ਤੇ ਅਕਾਲੀ ਦਲ ਵੱਲੋਂ ਵਿਰੋਧ ਕੀਤਾ ਜਾ ਰਿਹੇ ਜਦਕਿ ਕਾਂਗਰਸ ਉਸ ਦੇ ਬਚਾਅ ‘ਚ ਉੱਤਰੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement