
ਕਿਹਾ ਜਾ ਰਿਹਾ ਸੀ ਕਿ ਇਸ ਸਾਲ ਕੜਾਕੇ ਦੀ ਠੰਢ ਪਵੇਗੀ। ਪਰ ਲੋਕਾਂ ਦੇ ਅਨੁਮਾਨ ਉਲਟ ਮੌਸਮ ਵਿਭਾਗ ਕੁਝ ਹੋਰ ਹੀ ਕਹਿ ਰਿਹਾ ਹੈ।
ਨਵੀਂ ਦਿੱਲੀ : ਇਸ ਸਾਲ ਮੌਨਸੂਨ ਦੀ ਦੇਰ ਨਾਲ ਵਿਦਾਇਗੀ ਹੋਈ ਤੇ ਹੁਣ ਆਮ ਆਦਮੀ ਇਹ ਸੋਚ ਰਿਹਾ ਸੀ ਕਿ ਮੌਨਸੂਨ ਦੇਰ ਨਾਲ ਜਾਣ ਕਾਰਨ ਸ਼ਾਇਦ ਇਸ ਸਾਲ ਦਸੰਬਰ ਤੱਕ ਠੰਢ ਦੇ ਉਹ ਤੇਵਰ ਨਹੀਂ ਦਿਖੇ ਜਿਹੜੇ ਹਰ ਸਾਲ ਦੇਖਣ ਨੂੰ ਮਿਲਦੇ ਹਨ। ਹਾਲਾਂਕਿ ਹੁਣ ਵੀ ਲੋਕਾਂ ਨੂੰ ਅਕਸਰ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਦਸੰਬਰ ਤੋਂ ਠੰਢ ਜ਼ੋਰ ਫੜੇਗੀ ਤੇ ਜ਼ਿਆਦਾ ਬਾਰਿਸ਼ ਹੋਣ ਕਾਰਨ ਇਸ ਸਾਲ ਕੜਾਕੇ ਦੀ ਠੰਢ ਪਵੇਗੀ। ਪਰ ਲੋਕਾਂ ਦੇ ਅਨੁਮਾਨ ਉਲਟ ਮੌਸਮ ਵਿਭਾਗ ਕੁਝ ਹੋਰ ਹੀ ਕਹਿ ਰਿਹਾ ਹੈ।
ਹੁਣ ਇਸ ਨੂੰ ਗਲੋਬਲ ਵਾਰਮਿੰਗ ਕਹੀਏ ਜਾਂ ਹੋਰ ਕੁਝ ਪਰ ਆਲਮੀ ਪੱਧਰ 'ਤੇ ਵਧਦੇ ਤਾਪਮਾਨ ਵਿਚਕਾਰ ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਸ਼ੁੱਕਰਵਾਰ ਨੂੰ ਅਨੁਮਾਨ ਵਿਅਕਤ ਕੀਤਾ ਕਿ ਦਸੰਬਰ ਤੋਂ ਫਰਵਰੀ ਤਕ ਇਸ ਸਾਲ ਠੰਢ 'ਚ ਮੌਸਮ ਮੁਕਾਬਲਤਨ ਗਰਮ ਰਹੇਗਾ। ਇਸ ਦਾ ਮਤਲਬ ਹੈ ਕਿ ਇਸ ਸਾਲ ਦਸੰਬਰ 'ਚ ਵੀ ਉਸੇ ਤਰ੍ਹਾਂ ਦੀ ਠੰਢ ਨਹੀਂ ਪਵੇਗੀ ਜਿੰਨੀ ਹੋਣੀ ਚਾਹੀਦੀ ਜਾਂ ਫਿਰ ਹਰ ਸਾਲ ਹੁੰਦੀ ਹੈ।
ਵਿਭਾਗ ਨੇ ਸ਼ਨਿਚਰਵਾਰ ਨੂੰ ਜਾਰੀ ਠੰਢ ਸਬੰਧੀ ਆਪਣੇ ਅੰਦਾਜ਼ੇ 'ਚ ਕਿਹਾ, 'ਦਸੰਬਰ, ਜਨਵਰੀ, ਫਰਵਰੀ 'ਚ ਮੌਸਮ ਦਾ ਔਸਤ ਨਿਊਨਤਮ ਤਾਪਮਾਨ ਭਾਰਤ ਦੇ ਉੱਤਰੀ ਕਿਨਾਰੇ ਦੇ ਹਿੱਸਿਆਂ ਨੂੰ ਛੱਡ ਕੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਔਸਤ ਘੱਟੋ-ਘੱਟ ਤਾਪਮਾਨ ਦੇ ਮੁਕਾਬਲੇ ਗਰਮ ਰਹਿਣ ਦੀ ਸੰਭਾਵਨਾ ਹੈ।' ਵਿਭਾਗ 2016 'ਚ ਠੰਢ ਸਬੰਧੀ ਅਨੁਮਾਨ ਹਰ ਸਾਲੀ ਜਾਰੀ ਕਰ ਰਿਹਾ ਹੈ।
ਵਿਭਾਗ ਨੇ ਹਰ ਵਾਰ ਮੌਸਮ ਮੁਕਾਬਲਤਾਨ ਗਰਮ ਰਹਿਣ ਦੀ ਭਵਿੱਖਬਾਣੀ ਕੀਤੀ ਹੈ। 2018 'ਚ ਆਲਮੀ ਪੱਧਰ 'ਤੇ ਮੌਸਮ ਸਭ ਤੋਂ ਗਰਮੀ ਸੀ। ਮੌਸਮ ਵਿਗਿਆਨੀਆਂ ਨੇ ਨਾਲ ਹੀ ਕਿਹਾ ਕਿ ਦਸੰਬਰ 2019 ਤੋਂ ਫਰਵਰੀ 2020 ਤਕ ਕੋਰ ਸੀਤ ਲਹਿਰ ਵਾਲੇ ਇਲਾਕਿਆਂ 'ਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਮੁਕਾਬਲਤਾਨ 'ਜ਼ਿਆਦਾ ਰਹਿਣ ਦੀ ਸੰਭਾਵਨਾ' ਹੈ।
ਕੋਰ ਸੀਤ ਲਹਿਰ ਖੇਤਰਾਂ 'ਚ ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਬਿਹਾਰ, ਝਾਰਖੰਡ, ਬੰਗਾਲ, ਓਡੀਸ਼ਾ ਤੇ ਤੇਲੰਗਾਨਾ ਤੋਂ ਇਲਾਵਾ ਜੰਮੂ-ਕਸ਼ਮੀਰ ਤੇ ਲੱਦਾਖ, ਮਰਾਠਵਾੜਾ, ਵਿਦਰਭ, ਸੌਰਾਸ਼ਟਰ ਤੇ ਮੱਧ ਪ੍ਰਦੇਸ਼ ਆਉਂਦੇ ਹਾਂ। ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਸਕੱਤਰ ਐੱਮ ਰਾਜੀਵਨ ਨੇ ਕਿਹਾ ਕਿ ਠੰਢ ਸੌਮ ਦੇ ਮੁਕਾਬਲਤਨ ਗਰਮ ਰਹਿਣ ਦਾ ਕਾਰਨ ਗਲੋਬਲ ਵਾਰਮਿੰਗ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।