
ਨਵੀਂ ਦਿਲੀ:ਨਵੀਂ ਦਿੱਲੀ : (ਚਰਨਜੀਤ ਸਿੰਘ ਸੁਰਖਾਬ) : ਦਿੱਲੀ ਕੁੰਡਲੀ ਬਾਰਡਰ ‘ਤੇ ਪਹੁੰਚੇ ਸੰਘਰਸ਼ੀਲ ਹਜ਼ਾਰਾਂ ਕਿਸਾਨਾਂ ਦੀ ਸਿਹਤ ਦੀ ਸੇਵਾ ਲਈ ਪਹੁੰਚੇ ਯੂਨਾਈਟਡ ਸਿੱਖ ਸੰਸਥਾ ਦੇ ਵਲੰਟੀਅਰ ਲਗਾਤਾਰ ਆਪਣੀਆਂ ਸੇਵਾਵਾਂ ਨਿਭਾ ਰਹੇ ਰਹੇ ਹਨ। ਇਸ ਸੰਬੰਧੀ ਜਦੋਂ ਸਪੋਕਸਮੈਨ ਦੇ ਪੱਤਰਕਾਰ ਨੇ ਸੰਸਥਾ ਦੇ ਆਗੂ ਜਸਮੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਕਿਸਾਨੀ ਸੰਘਰਸ਼ ਦੀ ਪੂਰਨ ਹਮਾਇਤ ਕਰਦੀ ਹੈ ਅਤੇ
photoਅਸੀਂ ਕਿਸਾਨਾਂ ਦੀ ਸੇਵਾ ਕਰਨਾ ਆਪਣਾ ਫ਼ਰਜ਼ ਸਮਝ ਰਹੇ ਹਾਂ। ਉਨ੍ਹਾਂ ਕਿਹਾ ਕਿ ਸੰਘਰਸ਼ ਦੌਰਾਨ ਜੇਕਰ ਕੋਈ ਵੀ ਸੰਘਰਸ਼ੀ ਕਿਸੇ ਬੀਮਾਰੀ ਨਾਲ ਪੀੜਤ ਹੁੰਦਾ ਹੈ ਤਾਂ ਅਸੀਂ ਉਸ ਦਾ ਇਲਾਜ ਮੁਫ਼ਤ ਕਰਾਂਗੇ। ਸਾਡੇ ਕੋਲ 40 ਵਲੰਟੀਅਰਾਂ ਦੀ ਟੀਮ ਹੈ ਜੋ ਲਗਾਤਾਰ ਸੰਘਰਸ਼ ਵਿੱਚ ਸ਼ਾਮਲ ਲੋਕਾਂ ਦਾ ਚੈੱਕਅੱਪ ਕਰ ਰਹੀ ਹੈ ਅਤੇ ਲੋੜਵੰਦ ਨੂੰ ਦਵਾਈਆਂ ਮੁਹੱਇਆ ਵੀ ਕਰਵਾ ਰਹੇ ਹਾਂ।
photoਉਨ੍ਹਾਂ ਨੇ ਕਿਸਾਨੀ ਸੰਘਰਸ਼ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਸੰਘਰਸ਼ ਕਿਸੇ ਧਰਮ ਦਾ ਨਹੀਂ ਹੈ ,ਇਸ ਸੰਘਰਸ਼ ਸਮੁੱਚੀ ਕਿਸਾਨੀ ਦਾ ਸੰਘਰਸ਼ ਹੈ ਅਤੇ ਸਮੁੱਚੇ ਕਿਸਾਨੀ ਨੂੰ ਬਚਾਉਣ ਲਈ ਲੜਿਆ ਜਾ ਰਿਹਾ ਹੈ। ਜਸਮੀਤ ਸਿੰਘ ਨੇ ਦੱਸਿਆ ਕਿ ਅਸੀਂ ਪਿਛਲੇ ਦੋ ਮਹੀਨਿਆਂ ਤੋਂ ਪੰਜਾਬ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਵੀ ਕਿਸਾਨਾਂ ਦੀ ਮੱਦਦ ਕਰਦੇ ਆ ਰਹੇ ਹਾਂ । ਉਨ੍ਹਾਂ ਦੱਸਿਆ ਕਿ ਇਸ ਧਰਨੇ ਵਿਚ ਜਿੱਥੇ ਦਵਾਈਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਉੱਥੇ ਨਾਲ ਹੀ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ ।
photo ਸੰਸਥਾ ਦੇ ਵਲੰਟੀਅਰ ਆਪਣੀ ਡਿਊਟੀ ਜ਼ਿੰਮੇਵਾਰੀ ਅਨੁਸਾਰ ਕਰ ਰਹੇ ਹਨ। ਉਨ੍ਹਾਂ ਨੇ ਕਿਸਾਨਾਂ ਦੇ ਸੰਘਰਸ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸਾਨਾਂ ਵੱਲੋਂ ਦਿੱਲੀ ਬਾਰਡਰ ਤੱਕ ਪਹੁੰਚਣਾ ਹੀ ਕਿਸਾਨਾਂ ਦੀ ਸਭ ਤੋਂ ਵੱਡੀ ਜਿੱਤ ਹੈ,ਉਨ੍ਹਾਂ ਕਿਹਾ ਜਿਨ੍ਹਾਂ ਸਮਾਂ ਕਿਸਾਨਾਂ ਦਾ ਸੰਘਰਸ਼ ਚੱਲੇਗਾ, ਅਸੀਂ ਵੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਨ੍ਹਾਂ ਦੀ ਸੇਵਾ ਕਰਦੇ ਰਹਾਂਗੇ।